ਜਲੰਧਰ (ਵੈੱਬ ਡੈਸਕ) — ਤੁਹਾਨੂੰ ਜੇਕਰ ਸਨੈਕਸ ਲਈ ਕੋਈ ਅਲੱਗ ਡਿਸ਼ ਬਣਾਉਣੀ ਹੈ, ਜੋ ਸੁਆਦੀ ਹੋਣ ਦੇ ਨਾਲ-ਨਾਲ ਹੈਲਦੀ ਵੀ ਹੋਵੇ, ਤਾਂ ਤੁਸੀਂ ਚੀਜ਼ ਐੱਗ ਰੋਲ ਬਣਾ ਸਕਦੇ ਹੋ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਚੀਜ਼ ਐੱਗ ਰੋਲ ਬਣਾਉਣ ਦੀ ਸਮੱਗਰੀ ਤੇ ਵਿਧੀ ਬਾਰੇ :-
ਸਮੱਗਰੀ
10 ਵਾਈਡ ਬ੍ਰੈੱਡ
10 ਚੀਜ਼ ਸਲਾਈਸ
2 ਪਿਆਜ਼
1/2 ਕੱਪ ਵੇਡੀਟੇਬਲ ਆਈਲ
4 ਹਰੀਆਂ ਮਿਰਚਾਂ
1 ਚਮਚ ਚਾਟ ਮਸਾਲਾ ਪਾਊਡਰ
4 ਆਂਡੇ
2 ਚਮਚ ਲਾਲ ਮਿਰਚ ਪਾਊਡਰ
2 ਚਮਚ ਮੱਕੀ ਦਾ ਆਟਾ
2 ਛੋਟੇ ਟੁਕੜੇ ਅਦਰਕ ਦੇ
1 ਮੁੱਠੀ ਧਨੀਆ ਪੱਤੀ
ਵਿਧੀ :—
ਇਸ ਰੇਸਿਪੀ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਐੱਗ ਬੈਟਰ ਬਣਾਉਣਾ ਹੈ। ਇਕ ਭਾਂਡੇ (ਕਟੋਰੀ) 'ਚ ਆਂਡੇ ਪਾਓ ਅਤੇ ਉਸ ਨੂੰ ਚੰਗੀ ਤਰ੍ਹਾਂ ਮਿਲਾਓ। ਇਸ 'ਚ ਧਨੀਆਂ ਦੀਆਂ ਪੱਤੀਆਂ, ਕੱਟਿਆ ਹੋਇਆ ਪਿਆਜ਼, ਕੱਟਿਆ ਹੋਇਆ ਅਦਰਕ, ਕੱਟੀਆਂ ਹਰੀਆਂ ਮਿਰਚਾਂ, ਲਾਲ ਮਿਰਚ ਪਾਊਡਰ, ਨਮਕ (ਲੂਣ) ਅਤੇ ਚਾਟ ਮਸਾਲਾ ਪਾਓ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਬ੍ਰੈੱਡ ਸਲਾਈਸ ਲਓ ਅਤੇ ਉਸ ਦੇ ਕਿਨਾਰੇ ਕੱਟ ਲਓ। ਹੁਣ ਬ੍ਰੈੱਡ ਸਲਾਈਸ 'ਤੇ ਚੀਜ਼ ਸਲਾਈਸ ਪਾ ਦਿਓ ਅਤੇ ਉਸ ਦੇ ਉੱਪਰ ਮੱਖਣ ਪਾਓ। ਉਸ ਤੋਂ ਬਾਅਦ ਬ੍ਰੈੱਡ ਨੂੰ ਰੋਲ ਕਰੋ ਅਤੇ ਮੱਕੀ ਦੇ ਆਟੇ ਨਾਲ ਰੋਲ ਕਰੋ। ਮੀਡੀਅਮ ਫਲੇਮ 'ਤੇ ਪੈਨ ਗਰਮ ਕਰੋ ਅਤੇ ਇਸ 'ਚ ਤੇਲ ਪਾ ਦਿਓ। ਤੇਲ ਗਰਮ ਹੋਣ 'ਤੇ ਇਸ 'ਚ ਰੋਲ ਪਾ ਕੇ ਫ੍ਰਾਈ ਕਰ ਲਓ। ਹੁਣ ਇਸ ਨੂੰ ਆਪਣੀ ਮਨਪਸੰਦ ਚਟਨੀ ਨਾਲ ਸਰਵ ਕਰੋ।
ਕੋਵਿਡ-19 ਦੇ ਖਤਰੇ ਕਾਰਨ ਸੈਲਾਨੀਆਂ ਲਈ ਚੋਣਵੇਂ ਸਥਲਾਂ ਨੂੰ ਖੋਲ੍ਹੇਗਾ ਮਿਸਰ
NEXT STORY