ਦਿੱਲੀ— ਹਰ ਮਾਂ ਚਹੁੰਦੀ ਹੈ ਕਿ ਉਹ ਆਪਣੇ ਬੱਚੇ ਦੀ ਚੰਗੀ ਦੇਖਭਾਲ ਕਰੇ ਅਤੇ ਉਸਨੂੰ ਪੌਸ਼ਟਿਕ ਭਰਪੂਰ ਭੋਜਨ ਦੇਵੇ। ਇਸ ਲਈ ਮਾਂ ਆਪਣੇ ਬੱਚੇ ਨੂੰ ਕੁਝ ਇਸ ਤਰ੍ਹਾਂ ਦਾ ਭੋਜਨ ਦਿੰਦੀ ਹੈ ਜੋ ਬੱਚਿਆਂ ਨੂੰ ਨਹੀ ਦੇਣਾ ਚਾਹੀਦਾ। ਇਹ ਭੋਜਨ ਬੱਚਿਆਂ ਨੂੰ ਫਾਇਦੇ ਦੀ ਜਗਾ ਨੁਕਸਾਨ ਕਰਦਾ ਹੈ। ਆਓ ਜਾਣਦੇ ਹਾਂ ਇਸ ਤਰ੍ਹਾਂ ਦੇ ਭੋਜਨ ਬਾਰੇ ਜੋ ਬੱਚਿਆਂ ਲਈ ਨੁਕਸਾਨ ਦਾਇਕ ਹੈ।
1. ਸ਼ਹਿਦ
ਦੇਖਿਆ ਜਾਵੇ ਤਾਂ ਸ਼ਹਿਦ ਸਿਹਤ ਲਈ ਲਾਭਦਾਇਕ ਹੈ ਪਰ ਬੱਚਿਆਂ ਲਈ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸ਼ਹਿਦ 'ਚ ਬੈਕਟੀਰੀਆ ਹੁੰਦੇ ਹਨ ਜਿਸ ਨਾਲ ਕਿ ਬੱਚਾ ਬੀਮਾਰ ਹੋ ਸਕਦਾ ਹੈ।
2. ਅੰਡਾ
5 ਸਾਲ ਤੋਂ ਘੱਟ ਦੇ ਬੱਚੇ ਨੂੰ ਅੰਡਾ ਨਹੀਂ ਖਾਣ ਨੂੰ ਨਹੀਂ ਦੇਣਾ ਚਾਹੀਦਾ। ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਬੱਚਿਆਂ ਨੂੰ ਅਲਰਜੀ ਵੀ ਹੋ ਸਕਦੀ ਹੈ
3. ਗਿਰੀਦਾਰ
4 ਸਾਲ ਤੋਂ ਘੱਟ ਉਮਰ ਦੇ ਬੱਚੇ ਕਿਸੇ ਵੀ ਚੀਜ਼ ਨੂੰ ਚਬਾਅ ਕੇ ਖਾਣ ਨਹੀਂ ਸਕਦੇ ਇਸ ਲਈ ਉਨ੍ਹਾਂ ਨੂੰ ਖਾਣ ਲਈ ਗਿਰੀਦਾਰ ਬਿਲਕੁਲ ਨਾ ਦਿਓ। ਜੇਕਰ ਤੁਸੀਂ ਬੱਚਿਆਂ ਨੂੰ ਕੁਝ ਇਸ ਤਰ੍ਹਾਂ ਦਾ ਖਾਣ ਲਈ ਦਿੰਦੇ ਹੋ ਤਾਂ ਉਸਦਾ ਬੱਚੇ ਦੇ ਗਲੇ 'ਚ ਫਸਣ ਦਾ ਡਰ ਰਹਿੰਦਾ ਹੈ।
4. ਦੁੱਧ
ਵੈਸੇ ਤਾਂ ਦੁੱਧ ਬੱਚਿਆਂ ਲਈ ਬਹੁਤ ਫਾਇਦੇਮੰਦ ਹੈ ਪਰ ਜੇਕਰ ਤੁਹਾਡਾ ਬੱਚਾ 1 ਸਾਲ ਤੋਂ ਘੱਟ ਉਮਰ ਦਾ ਹੈ ਤਾਂ ਉਸਨੂੰ ਮੱਝ ਦਾ ਦੁੱਧ ਨਾ ਦਿਓ। ਤੁਸੀਂ ਮੱਝ ਦੇ ਦੁੱਧ ਤੋਂ ਇਲਾਵਾ ਬੱਚੇ ਨੂੰ ਬੱਕਰੀ ਜਾਂ ਗਾਂ ਦਾ ਦੁੱਧ ਦੇ ਸਕਦੇ ਹੋ।
5. ਮੱਛੀ
ਮੱਛੀ ਨਾਲ ਸਰੀਰ ਦਾ ਵਿਕਾਸ ਵਧੀਆ ਹੁੰਦਾ ਹੈ ਪਰ ਬੱਚਿਆ ਨੂੰ ਮੱਛੀ ਖਾਣ ਨੂੰ ਨਹੀਂ ਦੇਣੀ ਚਾਹੀਦੀ ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਮੱਛੀ ਦਾ ਕੰਡਾ ਫਸਣ ਦਾ ਡਰ ਰਹਿੰਦਾ ਹੈ।