ਨਵੀਂ ਦਿੱਲੀ—ਪਨੀਰ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਸਿਹਤ ਦੇ ਲਈ ਬਹੁਤ ਹੀ ਫ਼ਾਇਦੇਮੰਦ ਹੈ। ਕਈ ਲੋਕ ਪਨੀਰ ਖਾਣ ਦੇ ਸ਼ੌਕੀਨ ਹੁੰਦੇ ਹਨ। ਪਨੀਰ ਨੂੰ ਵੱਖ-ਵੱਖ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਬਟਰ ਪਨੀਰ ਮਸਾਲਾ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ।
ਸਮੱਗਰੀ
ਬਟਰ- 2 ਚਮਚੇ
ਅਜਵੈਣ- 1/2 ਚਮਚਾ
ਗੰਢੇ- 100 ਗ੍ਰਾਮ
ਲਸਣ- 1 ਚਮਚਾ
ਅਦਰਕ- 1 ਚਮਚਾ
ਹਰੀ ਮਿਰਚ- 1 ਚਮਚਾ
ਸ਼ਿਮਲਾ ਮਿਰਚ- 80 ਗ੍ਰਾਮ
ਲਾਲ ਮਿਰਚ- 1/4 ਚਮਚਾ
ਹਲਦੀ- 1/4 ਚਮਚਾ
ਧਨੀਆ- 1 ਚਮਚਾ
ਪਾਵ ਭਾਜੀ ਮਸਾਲਾ- 1 ਚਮਚਾ
ਟਮਾਟਰ ਪਿਊਰੀ- 200 ਮਿ. ਲੀ.
ਲੂਣ- 1 ਚਮਚਾ
ਪਾਣੀ- 100 ਮਿ. ਲੀ.
ਸੁੱਕੀ ਮੇਥੀ ਦੇ ਪੱਤੇ- 1/2 ਚਮਚ
ਧਨੀਆ ਗਾਰਨਿਸ਼ ਲਈ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇਕ ਪੈਨ 'ਚ ਬਟਰ ਗਰਮ ਕਰ ਲਓ। ਹੁਣ ਇਸ 'ਚ ਅਜਵੈਣ ਅਤੇ ਗੰਢੇ ਪਾ ਕੇ ਹਲਕਾ ਜਿਹਾ ਭੁੰਨ ਲਓ।
ਗੰਢਿਆਂ ਦਾ ਰੰਗ ਹਲਕਾ ਭੂਰਾ ਹੋਣ 'ਤੇ ਇਸ 'ਚ ਲਸਣ, ਅਦਰਕ, ਹਰੀ ਮਿਰਚ ਅਤੇ ਸ਼ਿਮਲਾ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ 2-3 ਮਿੰਟ ਦੇ ਲਈ ਪਕਾਓ।
ਹੁਣ ਇਸ 'ਚ ਲਾਲ ਮਿਰਚ, ਹਲਦੀ, ਧਨੀਆ ਅਤੇ ਪਾਵ ਭਾਜੀ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
ਹੁਣ ਇਸ 'ਚ ਟਮਾਟਰ ਦੀ ਪਿਊਰੀ ਪਾ ਕੇ ਮਿਲਾਓ। ਹੁਣ ਇਸ 'ਚ ਲੂਣ ਪਾ ਕੇ 8-10 ਮਿੰਟ ਲਈ ਪਕਾਓ।
ਜਦੋਂ ਟਮਾਟਰ ਦੀ ਪਿਊਰੀ ਸੁੱਕ ਜਾਵੇ ਤਾਂ ਇਸ 'ਚ ਪਾਣੀ ਪਾ ਕੇ ਲਗਾਤਾਰ ਪਕਾਓ।
ਬਾਅਦ 'ਚ ਇਸ 'ਚ ਪਨੀਰ ਪਾਓ ਅਤੇ 2-3 ਮਿੰਟ ਦੇ ਲਈ ਪਕਾਓ। ਹੁਣ ਇਸ 'ਚ ਸੁੱਕੀ ਮੇਥੀ ਦੇ ਪੱਤੇ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਬਟਰ ਪਨੀਰ ਮਸਾਲਾ ਬਣ ਕੇ ਤਿਆਰ ਹੈ। ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਨਾਨ ਜਾਂ ਰੋਟੀ ਨਾਲ ਆਪ ਵੀ ਖਾਓ ਅਤੇ ਪਰਿਵਾਰ ਨੂੰ ਵੀ ਖਵਾਓ।
ਨਰਾਤਿਆਂ 'ਚ ਸਪੈਸ਼ਲ ਦਿਖਣ ਲਈ ਫੋਲੋ ਕਰੋ ਸ਼ਹਿਨਾਜ਼ ਹੁਸੈਨ ਦੇ ਇਹ ਬਿਊਟੀ ਟਿਪਸ
NEXT STORY