ਵੈੱਬ ਡੈਸਕ-ਗੋਲ-ਗੱਪੇ ਬੱਚਿਆਂ ਅਤੇ ਵੱਡਿਆ ਨੂੰ ਬਹੁਤ ਹੀ ਪਸੰਦ ਹੁੰਦੇ ਹਨ। ਮਸਾਲੇਦਾਰ ਆਲੂ ਨਾਲ ਭਰੇ ਕੁਰਕਰੇ ਗੋਲ-ਗੱਪੇ ਦੇਖਦੇ ਹੀ ਮੂੰਹ 'ਚ ਪਾਣੀ ਆਉਣ ਲੱਗਦਾ ਹੈ। ਬਾਜ਼ਾਰ 'ਚ ਦੋ ਤਰ੍ਹਾਂ ਦੇ ਗੋਲ-ਗੱਪੇ ਮਿਲਦੇ ਹਨ ਸੂਜੀ ਵਾਲੇ ਅਤੇ ਆਟੇ ਵਾਲੇ। ਅੱਜ ਅਸੀਂ ਤੁਹਾਨੂੰ ਆਟੇ ਵਾਲੇ ਗੋਲ-ਗੱਪੇ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ...
ਸਮੱਗਰੀ
ਕਣਕ ਦਾ ਆਟਾ - 270 ਗ੍ਰਾਮ
ਸੂਜੀ -120 ਗ੍ਰਾਮ
ਗਰਮ ਪਾਣੀ - 230 ਮਿਲੀਲੀਟਰ
(ਸਟਫਿੰਗ ਲਈ)
ਉੱਬਲੇ ਹੋਏ ਆਲੂ- 280 ਗ੍ਰਾਮ
ਗੰਢੇ- 45 ਗ੍ਰਾਮ
ਧਨੀਆ- 1 ਚਮਚਾ
ਜੀਰਾ ਪਾਊਡਰ- 1 ਚਮਚਾ
ਚਾਟ ਮਸਾਲਾ- 1 ਚਮਚਾ
ਲਾਲ ਮਿਰਚ- 1/4 ਚਮਚਾ
ਲੂਣ- 1/2 ਚਮਚਾ
(ਪਾਣੀ ਦੇ ਲਈ)
ਪੁਦੀਨਾ - 15 ਗ੍ਰਾਮ
ਧਨੀਆ - 15 ਗ੍ਰਾਮ
ਅਦਰਕ - 1 ਚਮਚਾ
ਹਰੀਆਂ ਮਿਰਚਾਂ- 3
ਖੰਡ- 80 ਗ੍ਰਾਮ
ਇਮਲੀ ਦਾ ਗੂਦਾ- 2 ਚਮਚਾ
ਪਾਣੀ- 60 ਮਿਲੀਲੀਟਰ
ਜੀਰਾ ਪਾਊਡਰ- 1 ਚਮਚਾ
ਚਾਟ ਮਸਾਲਾ- 1 ਚਮਚਾ
ਲੂਣ- 1 ਚਮਚਾ
ਪਾਣੀ- 1 ਲੀਟਰ
ਬੂੰਦੀ- 20 ਗ੍ਰਾਮ
ਤੇਲ- ਫਰਾਈ ਕਰਨ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਕੌਲੀ ਵਿਚ 270 ਗ੍ਰਾਮ ਕਣਕ ਦਾ ਆਟਾ, 120 ਗ੍ਰਾਮ ਸੂਜੀ, 230 ਮਿਲੀਲੀਟਰ ਗਰਮ ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ ਅਤੇ 30 ਮਿੰਟ ਲਈ ਇਕ ਪਾਸੇ ਰੱਖ ਦਿਓ।
(ਸਟਫਿੰਗ ਲਈ)
2. ਦੂਜੇ ਪਾਸੇ ਕੌਲੀ 'ਚ 280 ਗ੍ਰਾਮ ਉੱਬਲ਼ੇ ਹੋਏ ਆਲੂ, 45 ਗ੍ਰਾਮ ਪਿਆਜ਼, 1 ਚਮਚਾ ਧਨੀਆ, 1 ਚਮਚਾ ਜੀਰਾ, 1 ਚਮਚਾ ਚਾਟ ਮਸਾਲਾ, 1/4 ਚਮਚਾ ਲਾਲ ਮਿਰਚ, 1/2 ਚਮਚਾ ਲੂਣ ਪਾ ਕੇ ਸਾਰੀ ਸਮੱਗਰੀ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਕ ਪਾਸੇ ਰੱਖੋ।
(ਪਾਣੀ ਬਣਾਉਣ ਲਈ)
3. ਬਲੈਂਡਰ 'ਚ 15 ਗ੍ਰਾਮ ਪੁਦੀਨਾ, 15 ਗ੍ਰਾਮ ਧਨੀਆਂ, 1 ਚਮਚਾ ਅਦਰਕ, 3 ਹਰੀ ਮਿਰਚ, 80 ਗਾ੍ਮ ਚੀਨੀ, 2 ਚਮਚੇ ਇਮਲੀ ਦਾ ਗੂਦਾ, 60 ਮਿਲੀਲੀਟਰ ਪਾਣੀ ਪਾਓ ਅਤੇ ਚੰਗੀ ਤਰ੍ਹਾਂ ਨਾਲ ਬਲੈਂਡ ਕਰ ਲਓ।
4. ਹੁਣ ਇਸ ਨੂੰ ਕੌਲੀ 'ਚ ਕੱਢ ਕੇ ਇਸ ਵਿਚ 1 ਚਮਚਾ ਜੀਰਾ ਪਾਊਡਰ, 1 ਚਮਚਾ ਚਾਟ ਮਸਾਲਾ, 1 ਚਮਚਾ ਲੂਣ, 1 ਲੀਟਰ ਪਾਣੀ, 20 ਗ੍ਰਾਮ ਬੂੰਦੀ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਕੇ ਇਕ ਪਾਸੇ ਰੱਖ ਦਿਓ।
(ਗੋਲ-ਗੱਪੇ ਬਣਾਉਣ ਲਈ)
5. ਫਿਰ ਆਟੇ 'ਚੋਂ ਕੁਝ ਹਿੱਸਾ ਲਓ ਅਤੇ ਉਸ ਦੇ ਪੇੜੇ ਬਣਾ ਕੇ ਰੋਟੀ ਦੀ ਤਰ੍ਹਾਂ ਵੇਲ ਲਓ।
6. ਹੁਣ ਛੋਟੇ ਗੋਲ ਆਕਾਰ ਦੇ ਕਿਸੇ ਵੀ ਢੱਕਣ ਨਾਲ ਦਬਾ ਕੇ ਗੋਲ ਪੂਰੀ ਬਣਾਓ।
7. ਪੈਨ ਵਿਚ ਲੋੜ ਅਨੁਸਾਰ ਤੇਲ ਗਰਮ ਕਰਕੇ ਇਸ ਵਿਚ ਇਕ-ਇਕ ਕਰਕੇ 2-3 ਪੂਰੀ ਪਾਓ ਅਤੇ ਇਨ੍ਹਾਂ ਨੂੰ ਕੁਰਕੁਰਾ ਅਤੇ ਹਲਕਾ ਭੂਰਾ ਹੋਣ ਤੱਕ ਫਰਾਈ ਕਰੋ।
8. ਇਸ ਦਾ ਫਾਲਤੂ ਤੇਲ ਸੋਖਣ ਲਈ ਇਸ ਨੂੰ ਟਿਸ਼ੂ ਪੇਪਰ 'ਤੇ ਕੱਢ ਲਓ।
(ਗੋਲ-ਗੱਪੇ ਖਾਣ ਲਈ ਤਿਆਰ ਹਨ)
9. ਹੁਣ ਗੋਲ-ਗੱਪੇ ਲੈ ਕੇ ਉਸ ਨੂੰ ਉਪਰੋ ਦੀ ਤੋੜ ਕੇ ਅਤੇ ਉਸ 'ਚ ਆਲੂ ਦਾ ਮਿਸ਼ਰਣ ਭਰ ਦਿਓ।
10. ਗੋਲ-ਗੱਪੇ ਨੂੰ ਤਿਆਰ ਪਾਣੀ ਦੇ ਨਾਲ ਸਰਵ ਕਰੋ।
ਔਰਤਾਂ ਵਿਚ ਵਧਿਆ ਸਾੜ੍ਹੀ ਦਾ ਕ੍ਰੈਜ
NEXT STORY