ਜਲੰਧਰ—ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋਣ ਕਾਰਨ ਤੁਸੀਂ ਕੇਕ ਨਹੀ ਖਾ ਸਕਦੇ ਤਾਂ ਆਓ ਜਾਣਦੇ ਹਾਂ ਇਸ ਕੇਕ ਦੀ ਰੇਸਿਪੀ ਜੋ ਬਣੀ ਹੈ ਸਿਰਫ ਤੁਹਾਡੇ ਲਈ
ਸਮੱਗਰੀ
250 ਗ੍ਰਾਮ ਸਪੰਜ ਕੇਕ, ਸਲਾਇਸ 'ਚ ਕੱਟਿਆ ਹੋਇਆ
50 ਮਿਲੀ ਗ੍ਰਾਮ ਅਨਾਨਾਸ ਦਾ ਜੂਸ
30 ਗ੍ਰਾਮ ਕਸਟਰਡ
100 ਗ੍ਰਾਮ ਅਨਾਨਾਸ, ਟੁਕੜਿਆਂ 'ਚ ਕੱਟਿਆ ਹੋਈਆ
30 ਗ੍ਰਾਮ ਤਾਜੀ ਕਰੀਮ
8-10 ਬਦਾਮ (ਟੁਕੜਿਆ'ਚ ਕੱਟਿਆ ਹੋਏ)
2-3 ਅਖਰੋਟ, ਟੁਕੜਿਆਂ 'ਚ ਕੱਟੇ ਹੋਏ
ਵਿਧੀ
- ਇਕ ਵੱਡੀ ਟਰੇ 'ਚ ਸੰਪਜ਼ ਕੇਕ ਰੱਖੋ 'ਤੇ ਇਸ 'ਚ ਅਨਾਨਾਸ ਦਾ ਜੂਸ ਪਾ ਕੇ ਕੇਕ ਨੂੰ ਭਿਓ ਦਿਓ।
- ਫਿਰ ਕੇਕ ਦੀ ਪਰਤ 'ਤੇ ਕਸਟਰਡ ਦੇ ਟੁਕੜੇ 'ਤੇ ਤਾਜੀ ਕਰੀਮ ਦੀ ਪਰਤ ਫਲਾਓ।
- ਕੇਕ ਨੂੰ ਬਦਾਮ 'ਤੇ ਅਖਰੋਟ ਨਾਲ ਗ੍ਰਾਨਿਸ਼ ਕਰ ਕੇ ਪਰੋਸੋ।