ਜਲੰਧਰ— ਸਿਹਤਮੰਦ ਰਹਿਣ ਲਈ ਖੁਰਾਕ ਵੱਲ ਧਿਆਨ ਦੇਣਾ ਜ਼ਰੂਰੀ ਹੈ। ਕੁਝ ਲੋਕ ਖੁਰਾਕ ਨਾਲੋਂ ਕਸਰਤ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਪਰ ਜੇਕਰ ਖੁਰਾਕ ਸਹੀ ਨਹੀਂ ਹੋਵੇਗੀ ਤਾਂ ਤੁਸੀਂ ਵੀ ਸਿਹਤਮੰਦ ਨਹੀਂ ਰਹਿ ਪਾਓਗੇ। ਬਾਜ਼ਾਰ 'ਚ ਮਿਲਣ ਵਾਲੇ ਕੁਝ ਭੋਜਨ ਫਾਈਬਰ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਭਰਪੂਰ ਹੁੰਦੇ ਹਨ ਪਰ ਇਨ੍ਹਾਂ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਪੂਰੀ ਤਰ੍ਹਾਂ ਨਹੀਂ ਮਿਲ ਪਾਉਂਦੇ। ਇਹ ਸਿਹਤ ਨੂੰ ਫਾਇਦਾ ਦੇਣ ਦੀ ਥਾਂ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ। ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿ ਸਿਹਤਮੰਦ ਰਹਿਣ ਲਈ ਕਿਸ ਤਰ੍ਹਾਂ ਦੀ ਖੁਰਾਕ ਨਹੀਂ ਖਾਣੀ ਚਾਹੀਦੀ।
1. ਮਿਲਕ ਫਲੇਵਰ
ਨਾਸ਼ਤੇ ਵੇਲੇ ਕੁਝ ਲੋਕ ਦੁੱਧ 'ਚ ਕੁਝ ਫਲੇਵਰ ਮਿਲਾ ਕੇ ਖਾਂਦੇ ਹਨ ਪਰ ਇਨ੍ਹਾਂ 'ਚ ਕੁਝ ਖਾਸ ਪੋਸ਼ਕ ਤੱਤ ਨਹੀਂ ਹੁੰਦੇ। ਇਸ ਫਲੇਵਰ ਨੂੰ ਚੰਗਾ ਦਿਖਾਉਣ ਲਈ ਇਸ 'ਚ ਸ਼ੂਗਰ ਮਿਲਾਈ ਹੁੰਦੀ ਹੈ।
2. ਫਰੋਜ਼ਨ ਫੂਡ
ਅੱਜ-ਕਲ੍ਹ ਸਮੇਂ ਦੀ ਘਾਟ ਕਾਰਨ ਕੁਝ ਲੋਕ ਫਰੋਜ਼ਨ ਫੂਡ ਦੀ ਵਰਤੋਂ ਜ਼ਿਆਦਾ ਕਰਦੇ ਹਨ। ਇਸ ਭੋਜਨ ਨੂੰ ਪਕਾਉਣ 'ਚ ਸਮਾਂ ਭਾਵੇਂ ਘੱਟ ਲੱਗਦਾ ਹੈ ਪਰ ਸਿਹਤ ਨੂੰ ਨੁਕਸਾਨ ਜ਼ਿਆਦਾ ਹੁੰਦਾ ਹੈ। ਇਸ ਭੋਜਨ ਨੂੰ ਲੰਮੇਂ ਸਮੇਂ ਤੱਕ ਤਾਜ਼ਾ ਬਣਾਈ ਰੱਖਣ ਲਈ ਇਸ 'ਚ ਪ੍ਰੀਜਰਵੇਟਿਵ ਵੀ ਮਿਲਾਇਆ ਜਾਂਦਾ ਹੈ, ਜਿਸ ਨਾਲ ਭੋਜਨ 'ਚ ਪ੍ਰੋਟੀਨ ਅਤੇ ਫਾਈਬਰ ਦੀ ਕਮੀ ਹੋ ਜਾਂਦੀ ਹੈ।
3. ਆਈਸਿੰਗ ਬੇਕਰੀ ਭੋਜਨ
ਕੇਕ ਅਤੇ ਪੇਸਟੀ ਉੱਪਰ ਆਈਸਿੰਗ ਲੱਗੀ ਹੁੰਦੀ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਸ਼ੂਗਰ ਲੈਵਲ ਵੱਧ ਜਾਂਦਾ ਹੈ, ਜਿਸ ਦਾ ਸਿਹਤ ਨੂੰ ਨੁਕਸਾਨ ਹੁੰਦਾ ਹੈ।
4. ਮੱਖਣ
ਬਾਜ਼ਾਰ ਦਾ ਬਣਿਆ ਮੱਖਣ ਖਾਣ ਨਾਲ ਸਰੀਰ 'ਚ ਪੌਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਇਸ 'ਚ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਚਰਬੀ ਹੁੰਦੀ ਹੈ, ਜੋ ਕੋਲੇਸਟਰੋਲ ਵਧਾਉਂਦੀ ਹੈ। ਬਾਜ਼ਾਰੀ ਮੱਖਣ ਨਾਲੋਂ ਘਰ 'ਚ ਬਣਾਇਆ ਮੱਖਣ ਖਾਣਾ ਸਹੀ ਹੁੰਦਾ ਹੈ।
6. ਤਲਿਆ ਖਾਣਾ
ਤਲਿਆ ਖਾਣਾ ਖਾਣ ਨਾਲ ਪੇਟ ਦੀ ਚਰਬੀ ਵੱਧਦੀ ਹੈ। ਇਨ੍ਹਾਂ ਦੀ ਜਗ੍ਹਾ ਤੁਸੀਂ ਸਲਾਦ, ਘਰ 'ਚ ਬਣਾਇਆ ਸੂਪ ਅਤੇ ਅੰਕੁਰਿਤ ਦਾਲਾਂ ਖਾਓ।
ਦੁਨੀਆ ਦਾ ਸਭ ਤੋਂ ਖਤਰਨਾਕ ਰਸਤਾ ਜਿਸ ਨੂੰ ਦੇਖ ਕੇ ਤੁਸੀਂ ਵੀ ਹੋਵੋਗੇ ਹੈਰਾਨ
NEXT STORY