ਨਵੀਂ ਦਿੱਲੀ— ਮੰਹਿਗਾਈ ਅਤੇ ਵੱਧਦੀ ਜਨਸੰਖਿਆ ਕਾਰਨ ਕਈ ਲੋਕਾਂ ਕੋਲ ਖੁਦ ਦਾ ਘਰ ਨਹੀਂ ਹੈ। ਇਸ ਲਈ ਜਦੋਂ ਉਨ੍ਹਾਂ ਨੂੰ ਘੱਟ ਕੀਮਤ 'ਤੇ ਕਿਤੇ ਚੰਗਾ ਘਰ ਮਿਲਦਾ ਹੈ ਉਹ ਉਸ ਘਰ ਨੂੰ ਜਲਦੀ ਖਰੀਦੇ ਲੈਂਦੇ ਹਨ ਪਰ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਕਿ ਘਰ ਦੇ ਕਰੀਬ ਕਿਸ ਤਰ੍ਹਾਂ ਦੀ ਜਗ੍ਹਾ ਹੈ। ਇਸ ਕਾਰਨ ਅੱਗੇ ਜਾ ਕੇ ਇਨ੍ਹਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਕੁਝ ਜਗ੍ਹਾ ਬਾਰੇ ਦਸਾਂਗੇ ਜਿਨ੍ਹਾਂ ਦੇ ਕਰੀਬ ਤੁਹਾਨੂੰ ਘਰ ਨਹੀਂ ਲੈਣਾ ਚਾਹੀਦਾ ।
1. ਕਬਰਸਤਾਨ
ਘਰ ਦੇ ਕਰੀਬ ਜੇਕਰ ਸ਼ਮਸ਼ਾਨ ਹੈ ਤਾਂ ਇਹ ਜਗ੍ਹਾ ਘਰ ਦੇ ਬਾਕੀ ਮੈਂਬਰਾਂ ਲਈ ਸਹੀ ਨਹੀਂ ਹੁੰਦੀ। ਅਜਿਹੀਆਂ ਥਾਵਾਂ 'ਤੋਂ ਨਕਾਰਾਤਮਕ ਊਰਜਾ ਆਉਂਦੀ ਹੈ ਜੋ ਘਰ ਦੇ ਵਾਤਾਵਰਨ ਨੂੰ ਪ੍ਰਭਾਵਿਤ ਕਰਦੀ ਹੈ। ਇਸ ਤਰ੍ਹਾਂ ਘਰ ਦੇ ਮੈਂਬਰਾਂ ਦੀ ਮਾਨਸਿਕ ਸਥਿਤੀ 'ਤੇ ਬੁਰਾ ਅਸਰ ਪੈਂਦਾ ਹੈ।
2. ਹਸਪਤਾਲ
ਹਸਪਤਾਲ ਜਾਂ ਨਰਸਿੰਗ ਹੋਮ ਤੋਂ ਨਿਕਲਣ ਵਾਲੀ ਨਕਾਰਾਤਮਕ ਊਰਜਾ ਘਰ ਦੇ ਮੈਂਬਰਾਂ ਦੇ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦੇ ਇਲਾਵਾ ਹਸਪਤਾਲ 'ਚ ਆਉਣ ਵਾਲੇ ਮਰੀਜਾਂ ਤੋਂ ਬੈਕਟੀਰੀਆ ਅਤੇ ਇਨਫੈਕਸ਼ਨ ਫੈਲਦੀ ਹੈ, ਜਿਸ ਦਾ ਸਿੱਧਾ ਅਸਰ ਛੋਟੇ ਬੱਚਿਆਂ 'ਤੇ ਪੈਂਦਾ ਹੈ।
3. ਖੰਡਰ
ਅਜਿਹੀ ਜਗ੍ਹਾ 'ਤੇ ਘਰ ਨਹੀਂ ਲੈਣਾ ਚਾਹੀਦਾ, ਜਿੱਥੇ ਖੰਡਰ ਜਾਂ ਬਹੁਤ ਪੁਰਾਣੀ ਇਮਾਰਤ ਹੋਵੇ। ਅਜਿਹੀਆਂ ਥਾਵਾਂ 'ਤੇ 'ਪੇਰਾਨਾਰਮਲ ਪਾਵਰਸ' ਹੋ ਸਕਦੀ ਹੈ। ਜਿਨ੍ਹਾਂ ਘਰਾਂ 'ਚ ਮਾਨਸਿਕ ਰੋਗੀ ਹੁੰਦੇ ਹਨ, ਉਨ੍ਹਾਂ ਨੂੰ ਅਜਿਹੀਆਂ ਥਾਵਾਂ 'ਤੇ ਘਰ ਨਹੀਂ ਲੈਣਾ ਚਾਹੀਦਾ।
4. ਚੌਰਾਹਾ
ਜਿਨ੍ਹਾਂ ਘਰਾਂ ਦੇ ਕਰੀਬ ਚੌਰਾਹਾ ਹੁੰਦਾ ਹੈ ਉੱਥੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਬਣੀਆਂ ਰਹਿੰਦੀਆਂ ਹਨ। ਚੌਰਾਹੇ 'ਤੇ ਲੋਕਾਂ ਅਤੇ ਗੱਡੀਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ ਜਿਸ ਦਾ ਅਸਰ ਘਰ ਦੇ ਓਰਾ ਮੰਡਲ 'ਤੇ ਪੈਂਦਾ ਹੈ।
5. ਕਸੀਨੋ
ਕਸੀਨੋ 'ਚ ਆ ਕੇ ਲੋਕ ਜੂਆ ਖੇਡਦੇ ਹਨ ਅਤੇ ਸ਼ਰਾਬ ਪੀਂਦੇ ਹਨ, ਜਿਸ ਕਾਰਨ ਉਨ੍ਹਾਂ 'ਚ ਝਗੜੇ ਵੀ ਹੋ ਜਾਂਦੇ ਹਨ। ਅਜਿਹੀਆਂ ਥਾਵਾਂ 'ਤੇ ਘਰ ਲੈਣ ਨਾਲ ਘਰ ਦਾ ਮਹੌਲ ਖਰਾਬ ਹੋ ਜਾਂਦਾ ਹੈ। ਜੇਕਰ ਘਰ 'ਚ ਜਵਾਨ ਕੁੜੀਆਂ ਹੋਣ ਤਾਂ ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਕਸੀਨੋ ਵਾਲੀ ਥਾਂ 'ਤੇ ਘਰ ਨਹੀਂ ਲੈਣਾ ਚਾਹੀਦਾ।
6. ਸ਼ਰਾਬ ਦੀ ਦੁਕਾਨ
ਜਿਨ੍ਹਾਂ ਘਰਾਂ ਦੇ ਕਰੀਬ ਸ਼ਰਾਬ ਦੀ ਦੁਕਾਨ ਹੈ ਇਸ ਜਗ੍ਹਾ ਨੂੰ ਛੱਡ ਦੇਣਾ ਹੀ ਚੰਗਾ ਹੈ। ਇਸ ਜਗ੍ਹਾ 'ਤੇ ਕਾਫੀ ਨਕਾਰਾਤਮਕ ਊਰਜਾ ਫੈਲੀ ਹੁੰਦੀ ਹੈ।
7. ਮਾਸ-ਮੱਛੀ ਦੀ ਦੁਕਾਨ
ਮਾਸ-ਮੱਛੀ ਖਾਣਾ ਕਈ ਲੋਕਾਂ ਨੂੰ ਪਸੰਦ ਹੁੰਦਾ ਹੈ ਪਰ ਜਿਨ੍ਹਾਂ ਦੁਕਾਨਾਂ 'ਤੇ ਚਿਕਨ ਜਾਂ ਮਟਨ ਵੇਚਣ ਲਈ ਕੱਟਿਆ ਜਾਂਦਾ ਹੈ ਅਜਿਹੀਆਂ ਥਾਵਾਂ ਦੇ ਕਰੀਬ ਘਰ ਨਹੀਂ ਹੋਣਾ ਚਾਹੀਦਾ। ਇਸ ਨਾਲ ਜਾਨਵਰਾਂ ਦੇ ਚੀਕਣ ਦੀਆਂ ਅਵਾਜਾਂ ਘਰ 'ਚ ਆਉਂਦੀਆਂ ਹਨ, ਜਿਸ ਨਾਲ ਨਕਾਰਾਤਮਕ ਊਰਜਾ ਨਿਕਲਦੀ ਹੈ ਅਤੇ ਮਨ ਵੀ ਖਰਾਬ ਹੁੰਦਾ ਹੈ।
ਸਮਾਰਟ ਜ਼ਮਾਨੇ ਦਾ ਮਾਡਰਨ ਫਰਨੀਚਰ
NEXT STORY