ਜਲੰਧਰ— ਗਰਮੀਆਂ ਦੇ ਮੌਸਮ 'ਚ ਪਸੀਨਾ ਆਉਣਾ ਇੱਕ ਆਮ ਗੱਲ ਹੈ। ਪਸੀਨੇ ਦੀ ਬਦਬੂ ਨਾਲ ਲੋਕਾਂ ਨੂੰ ਬਹੁਤ ਸ਼ਰਮਿੰਦਾ ਹੋਣਾ ਪੈਂਦਾ ਹੈ। ਵੈਸੇ ਪਸੀਨੇ ਦੀ ਆਪਣੀ ਕੋਈ ਬਦਬੂ ਨਹੀਂ ਹੁੰਦੀ ਪਰ ਜਦੋਂ ਇਹ ਸਰੀਰ 'ਚ ਜਮਾ ਬੈਕਟੀਰੀਆਂ ਨਾਲ ਮਿਲਦਾ ਹੈ ਤਾਂ ਬਦਬੂ ਆਉਣ ਲੱਗਦੀ ਹੈ। ਸਰੀਰ ਨੂੰ ਚੰਗੀ ਤਰ੍ਹਾਂ ਸਾਫ ਨਾ ਕਰਨ ਦੀ ਵਜਾ ਨਾਲ ਉਸ 'ਚ ਬੈਕਟੀਰੀਆਂ ਪੈਦਾ ਹੋ ਜਾਂਦਾ ਹੈ ਜਿਸ ਨਾਲ ਬਦਬੂ ਪੈਦਾ ਹੁੰਦੀ ਹੈ। ਇਸਦੇ ਲਈ ਲੋਕ ਕਈ ਤਰ੍ਹਾਂ ਲੋਕ ਡਿਓ ਅਤੇ ਪਰਫਿਊਮ ਦਾ ਇਸਤੇਮਾਲ ਕਰਦੇ ਹਨ ਪਰ ਕੁਝ ਸਮੇਂ ਬਾਅਦ ਬਦਬੂ ਦੋਬਾਰਾ ਸ਼ੁਰੂ ਹੋ ਜਾਂਦੀ ਹੈ। ਪਸੀਨੇ ਦੀ ਬਦਬੂ ਨੂੰ ਜੜ੍ਹ ਤੋਂ ਖਤਮ ਕਰਨ ਲਈ ਘਰੇਲੂ ਉੁਪਾਅ ਕਰ ਸਕਦੇ ਹੋ। ਇਸਦੇ ਲਈ ਸੇਬ, ਅਜਵਾਇਨ ਅਤੇ ਪਤਾਗੋਭੀ ਨਾਲ ਬਣੇ ਜੂਸ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦਾ ਤਰੀਕਾ।
ਸਮੱਗਰੀ
1. ਸੇਬ-1 ਕੱਟਿਆ ਹੋਇਆ
2. ਅਜਵਾਇਨ -2 ਛੋਟੇ ਚਮਚ
3. ਪੱਤਾਗੋਭੀ-ਅੱਧੀ ਕੱਟੀ ਹੋਈ
4. ਅਦਰਕ-ਅੱਧਾ ਕੱਟਿਆ ਹੋਇਆ
5. ਨਿੰਬੂ-1 ਕੱਟਿਆ ਹੋਇਆ
ਜੂਸ ਬਣਾਉਣ ਦੀ ਵਿਧੀ
ਜੂਸ ਬਣਾਉਣ ਲਈ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਧੋ ਲਓ। ਥੋੜੇ ਜਿਹੇ ਪਾਣੀ ਦੇ ਨਾਲ ਇਸ ਸਾਰੀ ਸਮੱਗਰੀ ਨੂੰ ਬਲੈਂਡਰ 'ਚ ਪੀਸੋਂ। ਚੰਗੀ ਤਰ੍ਹਾਂ ਪੀਸਣ ਤੋਂ ਬਾਅਦ ਇਸ ਨੂੰ ਬੋਤਲ 'ਚ ਪਾ ਕੇ ਰੱਖੋ।
ਇਸਤੇਮਾਲ ਕਰਨ ਦਾ ਤਰੀਕਾ
ਇਸ ਜੂਸ ਦਾ ਇਕ ਗਲਾਸ ਰੋਜ਼ਾਨਾ ਸਵੇਰੇ ਖਾਲੀ ਪੇਟ ਪੀਓ। ਸ਼ੁਰੂਆਤ 'ਚ ਇਸ ਜੂਸ ਦੀ ਥੋੜੀ ਮਾਤਰਾ ਦਾ ਸੇਵਨ ਕਰੋਂ। ਜੇਕਰ ਇਸ ਨੂੰ ਪੀਣ ਨਾਲ ਸਰੀਰ ਨੂੰ ਕੋਈ ਪਰੇਸ਼ਾਨੀ ਹੁੰਦੀ ਤਾਂ ਤੁਸੀਂ ਇਸ ਦੀ ਰੋਜ਼ਾਨਾ ਵਰਤੋਂ ਕਰ ਸਕਦੇ ਹੋ। ਇਸ ਦੀ ਉਨ੍ਹੀ ਹੀ ਮਾਤਰਾ ਬਣਾਓ ਜਿਨ੍ਹੀ 48 ਘੰਟੇ 'ਚ ਖਤਮ ਹੋ ਸਕੇ। ਇਸ ਜੂਸ ਦੇ ਸੇਵਨ ਨਾਲ ਸਰੀਰ ਦਾ ਪੀ ਐਚ ਸੰਤੁਲਣ ਠੀਕ ਰਹਿੰਦਾ ਹੈ। ਇਸ ਨਾਲ ਐਂਟੀਬੈਕਟੀਰੀਆਂ ਅਤੇ ਐਂਟੀ ਆਡਰ ਪ੍ਰਾਪਟੀਜ ਸਰੀਰ 'ਚ ਬੈਕਟੀਰੀਆਂਵ ਨੂੰ ਪੈਦਾ ਹੋਣ ਤੋਂ ਰੋਕ ਦੇ ਹਨ। ਇਸਦੇ ਇਲਾਵਾ ਦਿਨ 'ਚ 8-10 ਗਲਾਸ ਪਾਣੀ ਪੀਓ ਇਸ ਨਾਲ ਪਸੀਨੇ ਦੀ ਬਦਬੂ ਨਹੀਂ ਆਵੇਗੀ।
ਬੀ. ਪੀ. ਘੱਟ ਹੋਣ 'ਤੇ ਖਾਓ ਇਹ ਖੁਰਾਕ
NEXT STORY