ਜਲੰਧਰ— ਮੈਗੀ ਮਸਾਲਾ ਖਾਣਾ ਹਰ ਕੋਈ ਪਸੰਦ ਕਰਦਾ ਹੈ। ਜੇ ਤੁਸੀਂ ਇਸ 'ਚ ਨਵਾਂ ਸੁਆਦ ਚਾਹੁੰਦੇ ਹੋ ਤਾਂ ਇਸਤੇਮਾਲ ਕਰੋ ਨਵੀਂ ਰੈਸਿਪੀ ਐੱਗ ਮਸਾਲਾ ਮੈਗੀ। ਇਹ ਰੈਸਿਪੀ ਸੁਆਦ ਤਾਂ ਹੈ ਹੀ ਨਾਲ ਹੀ ਸਿਹਤ ਲਈ ਵੀ ਲਾਭਕਾਰੀ ਹੈ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ....
ਸਮੱਗਰੀ
- 400 ਮਿ. ਲੀ. ਪਾਣੀ
- 4 ਉੱਬਲੇ ਅੰਡੇ
- 1 ਚਮਚ ਤੇਲ
- 2 ਚਮਚ ਮੱਖਣ
- 75 ਗ੍ਰਾਮ ਪਿਆਜ਼
- 2 ਚਮਚ ਲਸਣ
- 1/2 ਚਮਚ ਕਾਲੀ ਮਰਚ
- 1/4 ਚਮਚ ਨਮਕ
- 60 ਗ੍ਰਾਮ ਚੈਰੀ ਟਮਾਟਰ
- 1 ਪੈਕੇਜ ਮੈਗੀ ਮਸਾਲਾ
- 2 1/2 ਚਮਚ ਧਨੀਆਂ
ਬਣਾਉਣ ਦੀ ਵਿਧੀ
1. ਇਕ ਕੜਾਹੀ 'ਚ ਪਾਣੀ ਉੱਬਾਲ ਲਓ ਅਤੇ ਇਸ 'ਚ ਮੈਗੀ ਨੂਡਲਜ਼ ਪਾ ਕੇ 3 ਮਿੰਟਾਂ ਲਈ ਧੀਮੀ ਗੈਸ 'ਤੇ ਪਕਾਓ। ਇਸ ਤੋਂ ਬਾਅਦ ਇਸ 'ਚੋਂ ਪਾਣੀ ਕੱਢ ਲਵੋਂ।
2. 4 ਉੱਬਲੇ ਅੰਡਿਆ ਨੂੰ ਛੋਟੇ-ਛੋਟੇ ਹਿੱਸੀਆਂ 'ਚ ਕੱਟ ਲਵੋਂ
3. ਇਕ ਕੜਾਹੀ 'ਚ ਤੇਲ ਅਤੇ ਮੱਖਣ ਗਰਮ ਕਰੋ ਅਤੇ ਫਿਰ ਲਸਣ ਪਾ ਕੇ ਹਲਕਾ ਭੁੰਨ ਲਓ।
4. ਫਿਰ ਇਸ 'ਚ ਹਰੀ ਮਰਚ ਪਾ ਕੇ ਹਿਲਾਓ।
5. ਹੁਣ ਇਸ 'ਚ ਕੱਟੇ ਹੋਏ ਉੱਬਲੇ ਅੰਡੇ, ਕਾਲੀ ਮਰਚ, ਨਮਕ ਅਤੇ ਚੈਰੀ ਟਮਾਟਰ ਮਿਲਾਓ।
6. ਉੱਬਲੀ ਹੋਈ ਮੈਗੀ ਨੂੰ ਵੀ ਇਸ 'ਚ ਪਾ ਦਿਓ ਅਤੇ ਫਿਰ ਉਪਰੋਂ ਮੈਗੀ ਮਸਾਲਾ ਪਾ ਕੇ ਹਿਲਾਓ।
7. ਉਪਰ ਕੱਟਿਆ ਹੋਇਆ ਧਨੀਆਂ ਪਾਓ।
8. ਤੁਹਾਡੀ ਐੱਗ ਮਸਾਲਾ ਮੈਗੀ ਤਿਆਰ ਹੈ।
ਬੱਚੇ ਦੇ ਮਾਨਸਿਕ ਵਿਕਾਸ 'ਚ ਰੁਕਾਵਟ ਹੋ ਸਕਦੇ ਹਨ ਇਹ ਕਾਰਨ
NEXT STORY