ਵੈੱਬ ਡੈਸਕ- ਮੁਟਿਆਰਾਂ ਅਤੇ ਔਰਤਾਂ ਹਮੇਸ਼ਾ ਤੋਂ ਸਟਾਈਲਿਸ਼ ਅਤੇ ਟਰੈਂਡੀ ਕੱਪੜੇ ਪਹਿਨਣ ਦੀਆਂ ਸ਼ੌਕੀਨ ਰਹੀਆਂ ਹਨ। ਫ਼ੈਸ਼ਨ ਦੇ ਇਸ ਦੌਰ ’ਚ ਉਹ ਅਜਿਹੀ ਡਰੈੱਸ ਚੁਣਨਾ ਪਸੰਦ ਕਰਦੀਆਂ ਹਨ, ਜੋ ਨਾ ਸਿਰਫ ਉਨ੍ਹਾਂ ਦੀ ਸਖਸ਼ੀਅਤ ਨੂੰ ਨਿਖਾਰੇ, ਸਗੋਂ ਉਨ੍ਹਾਂ ਨੂੰ ਵੱਖ ਅਤੇ ਆਕਰਸ਼ਕ ਲੁਕ ਵੀ ਦੇਵੇ। ਇਨ੍ਹਾਂ ’ਚੋਂ ਇਕ ਹੈ ਕਫਤਾਨ ਡਰੈੱਸ, ਜੋ ਮੁਟਿਆਰਾਂ ਅਤੇ ਔਰਤਾਂ ਵਿਚ ਬੇਹੱਦ ਲੋਕਪ੍ਰਿਯ ਹੈ। ਕਫਤਾਨ ਡਰੈੱਸ ਮੁਟਿਆਰਾਂ ਨੂੰ ਇੰਡੀਅਨ ਅਤੇ ਇੰਡੋ-ਵੈਸਟਰਨ ਦੋਹਾਂ ਹੀ ਤਰ੍ਹਾਂ ਦੀ ਲੁਕ ਪ੍ਰਦਾਨ ਕਰਦੀ ਹੈ।
ਮਾਰਕੀਟ ’ਚ ਇਹ ਡਰੈੱਸ ਵੱਖ-ਵੱਖ ਡਿਜ਼ਾਈਨਾਂ ਅਤੇ ਪੈਟਰਨ ’ਚ ਮੁਹੱਈਆ ਹੈ, ਜੋ ਮੁਟਿਆਰਾਂ ਨੂੰ ਹਰ ਵਾਰ ਨਵੀਂ ਲੁਕ ਦਿੰਦੀ ਹੈ। ਇਨ੍ਹਾਂ ’ਚ ਗੋਟਾ-ਪੱਟੀ, ਗੋਲਡਨ ਵਰਕ, ਬੀਡਸ ਅਤੇ ਮੁਸ਼ਕਲ ਕਢਾਈ ਵਾਲੇ ਲਾਂਗ ਕਫਤਾਨ ਤੋਂ ਲੈ ਕੇ ਸਾਦਾ ਜਾਂ ਪ੍ਰਿੰਟਿਡ ਲਾਂਗ ਕਫਤਾਨ ਤੱਕ ਸ਼ਾਮਲ ਹਨ। ਇਹ ਡਰੈੱਸਾਂ ਇੰਡੋ-ਵੈਸਟਰਨ ਸਟਾਈਲ ’ਚ ਮੁਟਿਆਰਾਂ ਨੂੰ ਬੇਹੱਦ ਆਕਰਸ਼ਕ ਬਣਾਉਂਦੀਆਂ ਹਨ। ਇਨ੍ਹਾਂ ਦੇ ਨਾਲ ਮੁਟਿਆਰਾਂ ਫਲੇਅਰ, ਪਲਾਜ਼ੋ, ਪੈਂਟ ਵਰਗੇ ਬਾਟਮਜ਼ ਪਹਿਨਣਾ ਪਸੰਦ ਕਰਦੀਆਂ ਹਨ।
ਉੱਥੇ ਹੀ, ਵੈਸਟਰਨ ਲੁਕ ਪਸੰਦ ਕਰਨ ਵਾਲੀਆਂ ਮੁਟਿਆਰਾਂ ਮੀਡੀਅਮ ਲੈਂਥ ਦੀ ਕਫਤਾਨ ਡਰੈੱਸ ਨੂੰ ਚੁਣ ਰਹੀਆਂ ਹਨ। ਇਹ ਸਿੰਗਲ-ਪੀਸ ਡਰੈੱਸ ਹੁੰਦੀ ਹੈ, ਜੋ ਮਾਡਰਨ, ਟਰੈਂਡੀ ਅਤੇ ਸਟਾਈਲਿਸ਼ ਲੁਕ ਦਿੰਦੀ ਹੈ। ਇਨ੍ਹਾਂ ਨੂੰ ਜੀਨਸ, ਸ਼ਾਰਟਸ ਆਦਿ ਨਾਲ ਪੇਅਰ ਕੀਤਾ ਜਾਂਦਾ ਹੈ, ਜੋ ਮੁਟਿਆਰਾਂ ਨੂੰ ਕੂਲ ਅੰਦਾਜ਼ ਦਿੰਦਾ ਹੈ। ਗਰਮੀਆਂ ਦੇ ਮੌਸਮ ’ਚ ਕਫਤਾਨ ਡਰੈੱਸਾਂ ਖਾਸ ਤੌਰ ’ਤੇ ਪਸੰਦ ਕੀਤੀਆਂ ਜਾਂਦੀਆਂ ਹਨ, ਕਿਉਂਕਿ ਇਹ ਨਾ ਸਿਰਫ ਆਰਾਮਦਾਇਕ ਹੁੰਦੀਆਂ ਹਨ, ਸਗੋਂ ਹਲਕੇ ਫੈਬਰਿਕ ਕਾਰਨ ਗਰਮੀ ’ਚ ਵੀ ਕੰਫਰਟ ਫੀਲ ਕਰਵਾਉਂਦੀਆਂ ਹਨ।
ਕਫਤਾਨ ਡਰੈੱਸ ਦੀ ਖਾਸੀਅਤ ਇਹ ਹੈ ਕਿ ਇਹ ਹਰ ਮੌਕੇ ਲਈ ਢੁੱਕਵੀਂ ਹੈ। ਇਹ ਡਰੈੱਸ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਫੈਸ਼ਨੇਬਲ ਲੁਕ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਪੈਸ਼ਲ ਫੀਲ ਕਰਵਾਉਂਦੀ ਹੈ। ਇਸ ਨੂੰ ਆਸਾਨੀ ਨਾਲ ਪਹਿਨਿਆ ਜਾ ਸਕਦਾ ਹੈ ਅਤੇ ਇਹ ਹਰ ਉਮਰ ਦੀਆਂ ਔਰਤਾਂ ਨੂੰ ਸੂਟ ਕਰਦੀ ਹੈ। ਕਫਤਾਨ ਡਰੈੱਸ ਮੁਟਿਆਰਾਂ ਅਤੇ ਔਰਤਾਂ ਦੇ ਵਾਰਡਰੋਬ ਦਾ ਇਕ ਅਜਿਹਾ ਹਿੱਸਾ ਬਣ ਚੁੱਕੀ ਹੈ, ਜੋ ਸਟਾਈਲ, ਕੰਫਰਟ ਅਤੇ ਟਰੈਂਡ ਦਾ ਸਹੀ ਮਿਸ਼ਰਣ ਹੈ। ਇਸ ਦੇ ਨਾਲ ਮੁਟਿਆਰਾਂ ਆਪਣੀ ਪਸੰਦ ਦੇ ਫੁੱਟਵੀਅਰ ਜਿਵੇਂ ਹਾਈ ਹੀਲਜ਼, ਸਲਿਪਰਜ਼ ਜਾਂ ਫਲੈਟ ਸ਼ੂਜ਼ ਪਹਿਨਣਾ ਪਸੰਦ ਕਰਦੀਆਂ ਹਨ। ਅਸੈਸਰੀਜ਼ ’ਚ ਸਨਗਲਾਸਿਜ਼, ਕੈਪ, ਬੈਂਗਲਸ, ਕਲੱਚ ਅਤੇ ਸਟੇਟਮੈਂਟ ਜਿਊਲਰੀ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਨਿਖਾਰਦੇ ਹਨ। ਹੇਅਰਸਟਾਈਲ ’ਚ ਜ਼ਿਆਦਾਤਰ ਮੁਟਿਆਰਾਂ ਓਪਨ ਹੇਅਰ, ਮੈਸੀ ਬੰਨ ਜਾਂ ਹਾਈ ਪੋਨੀਟੇਲ ਕਰਨਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਦੇ ਸਟਾਈਲ ਨੂੰ ਹੋਰ ਆਕਰਸ਼ਕ ਬਣਾਉਂਦਾ ਹੈ।
ਅੱਖਾਂ ਦਾ ਰੰਗ ਕਿਉਂ ਹੁੰਦਾ ਹੈ ਵੱਖ-ਵੱਖ? ਜਾਣੋ ਕੀ ਹੈ ਇਸ ਦੇ ਪਿੱਛੇ ਦਾ ਵਿਗਿਆਨ
NEXT STORY