ਵੈੱਬ ਡੈਸਕ- ਟਾਵਲ ਕੇਕ ਇਕ ਆਸਾਨ ਅਤੇ ਯੂਨਿਕ ਡੈਜ਼ਰਟ ਰੈਸਿਪੀ ਹੈ, ਜੋ ਦੇਖਣ 'ਚ ਤੌਲੀਏ ਵਰਗੀ ਲੱਗਦੀ ਹੈ ਪਰ ਸੁਆਦ 'ਚ ਬੇਹੱਦ ਚਾਕਲੇਟੀ ਅਤੇ ਮਜ਼ੇਦਾਰ ਹੁੰਦੀ ਹੈ। ਇਸ 'ਚ ਨੁਟੇਲਾ, ਬ੍ਰਾਊਨੀ ਚੰਕਸ, ਅਖਰੋਟ ਅਤੇ ਕਾਜੂ ਦਾ ਵਧੀਆ ਕਾਮਬਿਨੇਸ਼ਨ ਹੁੰਦਾ ਹੈ, ਜੋ ਇਸ ਨੂੰ ਹੋਰ ਵੀ ਰਿਚ ਅਤੇ ਸਵਾਦਿਸ਼ਟ ਬਣਾਉਂਦਾ ਹੈ। ਇਸ ਨੂੰ ਤੁਸੀਂ ਖ਼ਾਸ ਮੌਕਿਆਂ 'ਤੇ ਜਾਂ ਬੱਚਿਆਂ ਲਈ ਝਟਪਟ ਬਣਾ ਸਕਦੇ ਹਨ।
Serving - 6
ਸਮੱਗਰੀ
- ਮੈਦਾ- 135 ਗ੍ਰਾਮ
- ਕੋਕੋ ਪਾਊਡਰ- 2 ਵੱਡੇ ਚਮਚ
- ਪਿਸੀ ਹੋਈ ਖੰਡ- 2 ਵੱਡੇ ਚਮਚ
- ਤੇਲ- 1 ਵੱਡਾ ਚਮਚ
- ਦੁੱਧ- 85 ਮਿਲੀਲੀਟਰ
- ਮੱਖਣ- 1 ਵੱਡਾ ਚਮਚ
- ਪਾਣੀ- 80 ਮਿਲੀਲੀਟਰ
- ਤੇਲ- ਬਰੱਸ਼ ਕਰਨ ਲਈ
- ਨੁਟੇਲਾ- 2 ਵੱਡੇ ਚਮਚ
- ਬ੍ਰਾਊਨੀ ਦੇ ਟੁਕੜੇ- 150 ਗ੍ਰਾਮ
- ਅਖਰੋਟ- 2 ਵੱਡੇ ਚਮਚ
- ਕਾਜੂ- 2 ਵੱਡੇ ਚਮਚ
ਵਿਧੀ
1- ਇਕ ਬਲੈਂਡਰ 'ਚ 135 ਗ੍ਰਾਮ ਮੈਦਾ, 2 ਵੱਡੇ ਚਮਚ ਕੋਕੋ ਪਾਊਡਰ, 2 ਵੱਡੇ ਚਮਚ ਪਿਸੀ ਹੋਈ ਖੰਡ, 1 ਵੱਡਾ ਚਮਚ ਤੇਲ, 85 ਮਿਲੀਲੀਟਰ ਦੁੱਧ, 1 ਵੱਡਾ ਚਮਚ ਮੱਖਣ ਅਤੇ 85 ਮਿਲੀਲੀਟਰ ਪਾਣੀ ਪਾ ਕੇ ਸਮੂਦ ਬੈਟਰ ਬਣਾ ਲਵੋ।
2- ਇਕ ਪੈਨ ਨੂੰ ਹਲਕਾ ਜਿਹਾ ਤੇਲ ਲਗਾ ਕੇ ਬਰੱਸ਼ ਕਰੋ ਅਤੇ ਗਰਮ ਕਰੋ।
3- ਤਿਆਰ ਬੈਟਰ ਪੈਨ 'ਚ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਪਕਾਓ (ਜਿਵੇਂ ਮੋਟਾ ਪੈਨਕੇਕ ਬਣਾਉਂਦੇ ਹਨ)। ਪਕਣ ਤੋਂ ਬਾਅਦ ਇਸ ਨੂੰ ਪੈਨ 'ਚੋਂ ਕੱਢ ਕੇ ਬੋਰਡ 'ਤੇ ਰੱਖ ਦਿਓ।
4- ਪੱਕੇ ਹੋਏ ਪੈਨਕੇਕ 'ਤੇ ਨੁਟੇਲਾ ਲਗਾਓ। ਉੱਪਰੋਂ ਬ੍ਰਾਊਨੀ ਦੇ ਟੁਕੜੇ, ਅਖਰੋਟ ਅਤੇ ਕਾਜੂ ਸਮਾਨ ਰੂਪ ਨਾਲ ਛਿੜਕੋ।
5- ਇਸ ਨੂੰ ਚੰਗੀ ਤਰ੍ਹਾਂ ਫੋਲਡ ਅਤੇ ਰੈਪ ਕਰੋ (ਵੀਡੀਓ 'ਚ ਦਿਖਾਈ ਗਈ ਤਰ੍ਹਾਂ)।
6- ਤਿਆਰ ਟਾਵਲ ਕੇਕ ਨੂੰ ਪੇਪਰ 'ਚ ਲਪੇਟੋ ਅਤੇ ਧਾਗ਼ੇ ਨਾਲ ਬੰਨ੍ਹ ਦਿਓ ਤਾਂ ਕਿ ਸ਼ੇਪ ਬਣੀ ਰਹੇ।
7- ਸਰਵ ਕਰੋ ਅਤੇ ਮਜ਼ੇ ਨਾਲ ਖਾਓ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੌਂਣ ਤੋਂ ਪਹਿਲਾਂ ਧੁੰਨੀ 'ਤੇ ਲਗਾਓ ਇਹ ਤੇਲ, ਚਿਹਰੇ 'ਤੇ ਕਦੇ ਨਹੀਂ ਦਿੱਸੇਗਾ ਵਧਦੀ ਉਮਰ ਦਾ ਅਸਰ
NEXT STORY