ਵੈੱਬ ਡੈਸਕ- ਅੱਜ ਦੀ ਰੁਝੀ ਜੀਵਨਸ਼ੈਲੀ 'ਚ ਹਰ ਕੋਈ ਸਮਾਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਇਸੇ ਕਰਕੇ ਬਹੁਤ ਸਾਰੇ ਲੋਕ ਰਾਤ ਦਾ ਬਚਿਆ ਹੋਇਆ ਗੁੰਨਿਆ ਆਟਾ ਫਰਿੱਜ 'ਚ ਰੱਖ ਲੈਂਦੇ ਹਨ, ਤਾਂ ਜੋ ਸਵੇਰੇ ਰੋਟੀ ਜਾਂ ਪਰਾਂਠੇ ਬਣਾਉਣ 'ਚ ਸਮਾਂ ਨਾ ਲੱਗੇ। ਇਹ ਆਦਤ ਲਗਭਗ ਹਰ ਘਰ 'ਚ ਆਮ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਆਦਤ ਸਿਹਤ ਲਈ ਕਿੰਨੀ ਸੁਰੱਖਿਅਤ ਹੈ?
ਕੀ ਫਰਿੱਜ ਵਿੱਚ ਰੱਖਿਆ ਆਟਾ ਸੁਰੱਖਿਅਤ ਰਹਿੰਦਾ ਹੈ?
ਜੇਕਰ ਆਟੇ ਨੂੰ ਲਗਭਗ 4 ਡਿਗਰੀ ਸੈਲਸੀਅਸ ਤਾਪਮਾਨ 'ਤੇ ਫਰਿੱਜ 'ਚ ਰੱਖਿਆ ਜਾਵੇ, ਤਾਂ ਉਸ 'ਚ ਮੌਜੂਦ ਜੀਵਾਣੂਆਂ ਦੀ ਵਾਧਾ ਹੌਲੀ ਹੋ ਜਾਂਦੀ ਹੈ। ਪਰ ਇਸ ਦਾ ਅਰਥ ਇਹ ਨਹੀਂ ਕਿ ਬੈਕਟੀਰੀਆ ਮਰ ਜਾਂਦੇ ਹਨ। ਉਹ ਸਿਰਫ਼ ਹੌਲੀ ਗਤੀ ਨਾਲ ਵਧਦੇ ਰਹਿੰਦੇ ਹਨ। ਇਸ ਲਈ ਆਟਾ ਕੁਝ ਘੰਟਿਆਂ ਲਈ ਤਾਂ ਸੁਰੱਖਿਅਤ ਰਹਿ ਸਕਦਾ ਹੈ, ਪਰ ਕੁਝ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ।
ਤਾਜੇ ਅਤੇ ਰਾਤ ਦੇ ਆਟੇ 'ਚ ਕੀ ਫ਼ਰਕ ਹੈ?
ਪੋਸ਼ਣ ਦੇ ਮਾਮਲੇ 'ਚ ਰਾਤ ਦੇ ਆਟੇ ਅਤੇ ਤਾਜੇ ਆਟੇ 'ਚ ਵੱਡਾ ਫਰਕ ਨਹੀਂ ਹੁੰਦਾ। ਹਾਂ, ਕੁਝ ਵਿਟਾਮਿਨ C, ਫੋਲੇਟ ਅਤੇ ਪੋਲੀਫੀਨੋਲ ਜਿਹੇ ਤੱਤ ਥੋੜੇ ਘੱਟ ਸਕਦੇ ਹਨ, ਪਰ ਇਹ ਸਰੀਰ ’ਤੇ ਵੱਡਾ ਅਸਰ ਨਹੀਂ ਪਾਉਂਦੇ। ਜੇਕਰ ਆਟੇ ਨੂੰ ਏਅਰਟਾਈਟ ਡੱਬੇ 'ਚ ਫਰਿੱਜ ਵਿੱਚ ਰੱਖਿਆ ਜਾਵੇ, ਤਾਂ ਇਹ ਤਰੀਕਾ ਸੁਰੱਖਿਅਤ ਤੇ ਸੁਵਿਧਾਜਨਕ ਮੰਨਿਆ ਜਾ ਸਕਦਾ ਹੈ, ਖ਼ਾਸਕਰ ਕੰਮਕਾਜੀ ਮਹਿਲਾਵਾਂ ਜਾਂ ਇਕੱਲੇ ਰਹਿਣ ਵਾਲਿਆਂ ਲਈ।
ਕਦੋਂ ਬਣ ਜਾਂਦਾ ਹੈ ਆਟਾ ਖਤਰਨਾਕ
	- ਆਟੇ ਦੀ ਸੁਰੱਖਿਆ ਸਿਰਫ਼ ਤਾਪਮਾਨ 'ਤੇ ਨਹੀਂ, ਰੱਖਣ ਦੇ ਢੰਗ ’ਤੇ ਵੀ ਨਿਰਭਰ ਕਰਦੀ ਹੈ।
- ਜੇਕਰ ਆਟਾ ਸਾਫ਼, ਸੁੱਕੇ ਤੇ ਬੰਦ ਡੱਬੇ 'ਚ ਰੱਖਿਆ ਗਿਆ ਹੋਵੇ ਅਤੇ 8 ਤੋਂ 12 ਘੰਟਿਆਂ ਤੱਕ ਵਰਤਿਆ ਜਾਵੇ, ਤਾਂ ਉਹ ਸੁਰੱਖਿਅਤ ਰਹਿੰਦਾ ਹੈ।
- ਪਰ ਜੇ ਇਹੀ ਆਟਾ 24 ਘੰਟਿਆਂ ਤੋਂ ਵੱਧ ਪੁਰਾਣਾ ਹੋਵੇ, ਤਾਂ ਇਸ 'ਚ ਬੈਕਟੀਰੀਆ ਤੇ ਫੰਗਸ ਬਣ ਸਕਦੇ ਹਨ, ਜੋ ਪੇਟ ਦਰਦ, ਗੈਸ, ਉਲਟੀ ਜਾਂ ਫੂਡ ਪੌਇਜ਼ਨਿੰਗ ਦਾ ਕਾਰਨ ਬਣ ਸਕਦੇ ਹਨ।
ਆਟੇ 'ਚ ਗੰਧ ਅਤੇ ਸਵਾਦ ਕਿਉਂ ਬਦਲ ਜਾਂਦਾ ਹੈ
	- ਫਰਿੱਜ ਦੀ ਠੰਡ ਬੈਕਟੀਰੀਆ ਦੀ ਗਤੀ ਨੂੰ ਹੌਲਾ ਕਰਦੀ ਹੈ, ਪਰ ਉਨ੍ਹਾਂ ਨੂੰ ਰੋਕ ਨਹੀਂ ਸਕਦੀ।
- ਇਸੇ ਕਰਕੇ 12 ਘੰਟਿਆਂ ਤੋਂ ਬਾਅਦ ਆਟੇ ਦਾ ਰੰਗ ਤੇ ਗੰਧ ਬਦਲਣ ਲੱਗਦੀ ਹੈ। ਜੇਕਰ ਤੁਹਾਨੂੰ ਆਟੇ ਤੋਂ ਖੱਟੀ ਜਾਂ ਅਜੀਬ ਗੰਧ ਆਵੇ, ਤਾਂ ਇਹ ਸੰਕੇਤ ਹੈ ਕਿ ਆਟਾ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ।
- ਇਸ ਤਰ੍ਹਾਂ ਦੇ ਆਟੇ ਨੂੰ ਕਦੇ ਵੀ ਮੁੜ ਵਰਤੋ ਨਾ, ਭਾਵੇਂ ਉਹ ਦੇਖਣ 'ਚ ਠੀਕ ਲੱਗੇ।
ਆਟੇ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ
	- ਸਮੇਂ ਤੇ ਵਰਤੋਂ ਕਰੋ: ਬਚਿਆ ਹੋਇਆ ਆਟਾ 8–12 ਘੰਟਿਆਂ ਦੇ ਅੰਦਰ ਵਰਤੋਂ।
- ਕਦੇ ਵੀ 24 ਘੰਟਿਆਂ ਤੋਂ ਪੁਰਾਣਾ ਆਟਾ ਨਾ ਖਾਓ।
- ਸਾਫ਼ ਤੇ ਬੰਦ ਡੱਬਾ: ਆਟੇ ਨੂੰ ਹਮੇਸ਼ਾ ਏਅਰਟਾਈਟ ਕੰਟੇਨਰ 'ਚ ਹੀ ਫਰਿੱਜ 'ਚ ਰੱਖੋ।
- ਗੰਧ ਤੇ ਰੰਗ ਦੀ ਜਾਂਚ ਕਰੋ: ਆਟੇ ਨੂੰ ਵਰਤਣ ਤੋਂ ਪਹਿਲਾਂ ਸੂੰਘ ਕੇ ਤੇ ਦੇਖ ਕੇ ਪਤਾ ਲਗਾਓ ਕਿ ਉਹ ਠੀਕ ਹੈ ਜਾਂ ਨਹੀਂ।
- ਫਰਿੱਜ ਦਾ ਤਾਪਮਾਨ: ਹਮੇਸ਼ਾਂ 4°C ਜਾਂ ਇਸ ਤੋਂ ਘੱਟ ਰੱਖੋ, ਤਾਂ ਜੋ ਬੈਕਟੀਰੀਆ ਦਾ ਵਾਧਾ ਹੌਲੀ ਹੋਵੇ।
- ਸਫ਼ਾਈ ਦਾ ਧਿਆਨ: ਆਟਾ ਗੁੰਨਣ ਤੋਂ ਪਹਿਲਾਂ ਹੱਥ, ਭਾਂਡਾ ਤੇ ਸਤਿਹ ਬਿਲਕੁਲ ਸਾਫ਼ ਹੋਣੇ ਚਾਹੀਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਬੱਚਿਆਂ ਦੀ ਚਮੜੀ 'ਤੇ ਨਹੀਂ ਹੋਣਗੇ ਰੈਸ਼ੇਜ, ਇੰਝ ਕਰੋ ਉਨ੍ਹਾਂ ਦੀ Skin Care
NEXT STORY