ਅੱਜ ਕੱਲ੍ਹ ਦੇਸ਼ ਵਿੱਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਦੀਵਾਲੀ ਜਲਦੀ ਹੀ ਆਉਣ ਵਾਲੀ ਹੈ ਅਤੇ ਇਸ ਮੌਸਮ ਵਿਚ ਹਰ ਇਸਤਰੀ ਹਮੇਸ਼ਾ ਸੁੰਦਰ ਦਿਖਣਾ ਚਾਹੁੰਦੀ ਹੈ। ਜੇਕਰ ਕੋਈ ਖ਼ਾਸ ਤਿਉਹਾਰ ਜਾਂ ਜਸ਼ਨ ਹੋਵੇ ਤਾਂ ਇਸ ਮੌਕੇ ’ਤੇ ਕਿਸੇ ਵੀ ਮਰਦ ਜਾਂ ਔਰਤ ਸਭ ਤੋਂ ਬਿਹਤਰ ਦਿਖਣਾ ਚਾਹੁੰਦਾ ਹੈ।
ਰੌਸ਼ਨੀ ਦੇ ਤਿਉਹਾਰ ਦੀਵਾਲੀ ਦੌਰਾਨ ਅਸੀਂ ਆਪਣੇ ਆਪ ਨੂੰ ਅਤੇ ਨਾਲ ਹੀ ਘਰਾਂ ਤੋਂ ਬਾਹਰ ਸਾਰੀਆਂ ਥਾਵਾਂ ਨੂੰ ਸੁੰਦਰ ਬਣਾਉਣ ਅਤੇ ਸਜਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ।
ਘਰਾਂ ਨੂੰ ਸਜਾਉਣ ਅਤੇ ਨਵੇਂ ਕੱਪੜੇ ਖਰੀਦਣ ਦੀਆਂ ਤਿਆਰੀਆਂ ਅਸੀਂ ਇਕ ਮਹੀਨਾ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਾਂ ਪਰ ਇਨ੍ਹਾਂ ਹੋਰ ਤਿਆਰੀਆਂ ਕਰਕੇ ਤੁਸੀਂ ਆਪਣੀ ਸੁੰਦਰਤਾ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋ ਜਿਸ ਕਾਰਨ ਤੁਸੀਂ ਸ਼ੁਭ ਦਿਨ ’ਤੇ ਥੱਕੇ-ਥੱਕੇ ਨਜ਼ਰ ਆਉਂਦੇ ਹੋ ਪਰ ਜੇਕਰ ਤੁਸੀਂ ਹੋਰ ਤਿਆਰੀਆਂ ਦੇ ਨਾਲ-ਨਾਲ ਆਪਣੀ ਚਮੜੀ, ਵਾਲਾਂ ਅਤੇ ਬਾਹਰੀ ਸੁੰਦਰਤਾ ਵੱਲ ਧਿਆਨ ਦਿੰਦੇ ਹੋ ਤਾਂ ਇਸ ਪਵਿੱਤਰ ਦਿਹਾੜੇ ਨੂੰ ਪੂਰੇ ਉਤਸ਼ਾਹ ਨਾਲ, ਹੱਸਦੇ-ਖੇਡਦੇ ਅਤੇ ਹੋਰ ਲੋਕਾਂ ਨਾਲ ਖੁਸ਼ਹਾਲ ਮਾਹੌਲ ਵਿਚ ਮਨਾ ਸਕਦੇ ਹੋ। ਜਿਸ ਨਾਲ ਇਹ ਦਿਨ ਯਾਦਗਾਰ ਬਣ ਜਾਵੇਗਾ।
ਤੁਹਾਨੂੰ ਸਿਰਫ਼ ਸੁੰਦਰਤਾ ਸੰਬੰਧੀ ਕੁਝ ਸਾਵਧਾਨੀਆਂ ਅਪਣਾਉਣੀਆਂ ਪੈਣਗੀਆਂ ਅਤੇ ਮਹਿੰਗੇ ਕਾਸਮੈਟਿਕਸ ਦੀ ਥਾਂ ਘਰੇਲੂ ਆਰਗੈਨਿਕ ਕਾਸਮੈਟਿਕਸ ਦੀ ਵਰਤੋਂ ਕਰਨੀ ਪਵੇਗੀ ਜੋ ਤੁਹਾਡੇ ਬਗੀਚੇ ਅਤੇ ਰਸੋਈ ਵਿਚ ਮੌਜੂਦ ਹਨ। ਇਸ ਮੌਕੇ ਰਵਾਇਤੀ ਕੱਪੜੇ ਘੱਗਰਾ ਚੋਲੀ, ਸਾੜ੍ਹੀ, ਕੁਰਤਾ, ਸਲਵਾਰ ਅਤੇ ਆਰਗੈਨਿਕ ਕਾਸਮੈਟਿਕਸ ਤੁਹਾਡੇ ਨਿਖਾਰ ਨੂੰ ਵਧਾਉਣਗੇ।
ਸ਼ਹਿਰਾਂ ਵਿਚ ਰਹਿਣ ਵਾਲੀਆਂ ਔਰਤਾਂ ਨੂੰ ਰਾਤ ਨੂੰ ਆਪਣੇ ਸਰੀਰ ਦੇ ਅੰਗਾਂ ਦੀ ਸਫਾਈ ਕਰਨੀ ਚਾਹੀਦੀ ਹੈ। ਅੱਜ-ਕੱਲ੍ਹ ਵਾਤਾਵਰਨ ਵਿਚ ਰਸਾਇਣਕ ਹਵਾ ਪ੍ਰਦੂਸ਼ਣ, ਗੰਦਗੀ, ਮੈਲ ਅਤੇ ਕਾਲਖ ਮੌਜੂਦ ਹਨ। ਇਹ ਸਭ ਚਮੜੀ ਸੰਬੰਧੀ ਵਿਕਾਰ ਪੈਦਾ ਕਰਦੇ ਹਨ। ਰਾਤ ਨੂੰ ਹਰ ਤਰ੍ਹਾਂ ਦੇ ਸ਼ਿੰਗਾਰ ਪਦਾਰਥਾਂ ਨੂੰ ਸਰੀਰ ਤੋਂ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਚਮੜੀ ਵਿਚ ਖੁਸ਼ਕੀ ਪੈਦਾ ਕਰਦੇ ਹਨ ਅਤੇ ਚਮੜੀ ਦਾ ਕੁਦਰਤੀ ਸੰਤੁਲਨ ਵਿਗੜ ਜਾਂਦਾ ਹੈ ਜਿਸ ਕਾਰਨ ਚਮੜੀ ’ਤੇ ਕਿੱਲ-ਮੁਹਾਂਸੇ, ਫਿਨਸੀਆਂ ਆਦਿ ਹੋ ਜਾਂਦੇ ਹਨ।
ਦੀਵਾਲੀ ਦੇ ਨੇੜੇ ਮੌਸਮ ਵਿਚ ਵੀ ਕਾਫ਼ੀ ਬਦਲਾਓ ਆ ਜਾਂਦਾ ਹੈ। ਜਿਸ ਦਾ ਸਾਡੀ ਚਮੜੀ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਵਾਤਾਵਰਨ ਵਿੱਚ ਨਮੀ ਘੱਟ ਜਾਂਦੀ ਹੈ ਅਤੇ ਚਮੜੀ ਖੁਸ਼ਕ ਹੋਣ ਲੱਗਦੀ ਹੈ। ਇਸ ਲਈ ਚਮੜੀ ਵਿਚ ਨਮੀ ਬਣਾਏ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸ ਮੌਸਮ ਵਿੱਚ ਸਾਧਾਰਨ ਅਤੇ ਖੁਸ਼ਕ ਚਮੜੀ ਨੂੰ ਦਿਨ ਵਿੱਚ ਦੋ ਵਾਰ ਜੈੱਲ ਨਾਲ ਸਾਫ਼ ਕਰਨਾ ਚਾਹੀਦਾ ਹੈ। ਕਲੀਂਜ਼ਰ ਨਾਲ ਚਮੜੀ ਦੀ ਹਲਕੀ ਮਾਲਿਸ਼ ਕਰੋ ਅਤੇ ਜ਼ਹਿਰੀਲੇ ਗੰਦੇ ਪਦਾਰਥਾਂ ਨੂੰ ਕਾਟਨ ਵੂਲ ਨਾਲ ਹਟਾ ਦਿਓ।
ਇਸ ਤੋਂ ਬਾਅਦ ਕਾਟਨ ਵੂਲ ਦੀ ਮਦਦ ਨਾਲ ਚਮੜੀ ’ਤੇ ਗੁਲਾਬ ਜਲ ਅਤੇ ਸਕਿਨ ਟੌਨਿਕ ਦੀ ਵਰਤੋਂ ਕਰੋ। ਦਿਨ ਵੇਲੇ ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਆਪਣੀ ਚਮੜੀ ’ਤੇ ਸਨਸਕ੍ਰੀਨ ਦੀ ਵਰਤੋਂ ਕਰੋ ਅਤੇ ਜੇਕਰ ਤੁਸੀਂ ਘਰ ਦੇ ਅੰਦਰ ਰਹਿ ਰਹੇ ਹੋ, ਤਾਂ ਆਪਣੀ ਚਮੜੀ ’ਤੇ ਮਾਇਸਚਰਾਈਜ਼ਰ ਦੀ ਵਰਤੋਂ ਕਰੋ।
ਅੱਜ-ਕੱਲ੍ਹ ਬਾਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਮਾਇਸਚਰਾਈਜ਼ਰ ਕਰੀਮਾਂ ਉਪਲਬਧ ਹਨ। ਖੁਸ਼ਕ ਚਮੜੀ ਲਈ, ਰਾਤ ਨੂੰ ਕਲੀਨਜ਼ਿੰਗ ਕਰਨ ਤੋਂ ਬਾਅਦ, ਨੌਰਿਸ਼ਿੰਗ ਲਗਾ ਕੇ ਇਸ ਨੂੰ ਸਾਰੇ ਚਿਹਰੇ ’ਤੇ ਰਗੜੋ ਅਤੇ ਬਾਅਦ ਵਿਚ ਕਾਟਨ ਵੂਲ ਦੀ ਮਦਦ ਨਾਲ ਇਸ ਨੂੰ ਸਾਫ਼ ਕਰੋ। ਇਸ ਤੋਂ ਬਾਅਦ ਤੁਸੀਂ ਚਮੜੀ ’ਤੇ ਸੀਰਮ ਲਗਾਓ। ਤੇਲਯੁਕਤ ਚਮੜੀ ਨੂੰ ਵੀ ਮਾਇਸਚਰਾਈਜ਼ਰ ਦੀ ਲੋੜ ਹੁੰਦੀ ਹੈ। ਜੇਕਰ ਤੇਲਯੁਕਤ ਚਮੜੀ ’ਤੇ ਕਰੀਮ ਲਗਾਈ ਜਾਵੇ ਤਾਂ ਮੁਹਾਸੇ ਦਿਖਾਈ ਦਿੰਦੇ ਹਨ।
ਤੇਲਯੁਕਤ ਚਮੜੀ ਨੂੰ ਨਮੀ ਪ੍ਰਦਾਨ ਕਰਨ ਲਈ, ਇੱਕ ਚਮਚ ਸ਼ੁੱਧ ਗਲਿਸਰੀਨ ਵਿੱਚ 100 ਮਿਲੀਲੀਟਰ ਗੁਲਾਬ ਜਲ ਮਿਲਾਓ। ਇਸ ਮਿਸ਼ਰਣ ਨੂੰ ਇੱਕ ਏਅਰਟਾਈਟ ਜਾਰ ਵਿੱਚ ਪਾ ਕੇ ਫਰਿੱਜ਼ ਵਿਚ ਰੱਖੋ। ਇਸ ਮਿਸ਼ਰਣ ਨੂੰ ਕਲੀਨਜ਼ਿੰਗ ਤੋਂ ਬਾਅਦ ਵਰਤੋਂ ਕਰੋ। ਇਸ ਨਾਲ ਚਮੜੀ ਵਿਚ ਤੇਲ ਦੀ ਬਜਾਏ ਨਮੀ ਦਾ ਪ੍ਰਭਾਵ ਵਧਦਾ ਹੈ। ਚਮੜੀ ਨੂੰ ਸਾਫ਼ ਕਰਨ ਲਈ ਦੁੱਧ ਜਾਂ ਫ਼ੇਸਵਾਸ਼ ਦੀ ਵਰਤੋਂ ਕਰੋ।
ਫ਼ੇਸ਼ੀਅਲ ਸਕਰੱਬ ਨਾਲ ਚਿਹਰੇ ’ਤੇ ਚਮਕ ਆਉਂਦੀ ਹੈ। ਹਫ਼ਤੇ ਵਿਚ ਦੋ ਵਾਰ ਫ਼ੇਸ਼ੀਅਲ ਸਕਰੱਬ ਦੀ ਵਰਤੋਂ ਕਰਨੀ ਚਾਹੀਦੀ ਹੈ। ਪਿਸੇ ਹੋਏ ਬਾਦਾਮ ਅਤੇ ਚੌਲਾਂ ਦੇ ਪਾਊਡਰ ਨੂੰ ਦਹੀ ਤੋਂ ਇਲਾਵਾ ਥੋੜੀ ਜਿਹੀ ਹਲਦੀ ਵਿਚ ਮਿਲਾਓ। ਤੁਸੀਂ ਇਸ ਵਿਚ ਸੁੱਕੇ ਸੰਤਰੇ ਦੇ ਛਿਲਕੇ ਅਤੇ ਨਿੰਬੂ ਦੇ ਛਿਲਕੇ ਦਾ ਪਾਊਡਰ ਬਣਾ ਕੇ ਮਿਲਾ ਲਓ ਮਗਰੋਂ ਚਿਹਰੇ ’ਤੇ ਲਗਾ ਕੇ ਹੌਲੀ-ਹੌਲੀ ਮਾਲਿਸ਼ ਕਰੋ ਅਤੇ ਕੁਝ ਸਮੇਂ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਸਾਫ਼ ਕਰ ਲਓ।
ਦਿਨ ਵਿਚ ਘਰ ਦੇ ਬਾਹਰ ਨਿਕਲਣ ਤੋਂ ਪਹਿਲਾਂ ਚਮੜੀ ’ਤੇ ਸਨਸਕਰੀਨ ਜ਼ਰੂਰ ਲਗਾ ਲਓ। ਤੁਸੀਂ ਆਪਣੀ ਚਮੜੀ ਦੀ ਪ੍ਰਕਿਰਤੀ ਅਨੁਸਾਰ ਸਨਸਕ੍ਰੀਨ ਲੋਸ਼ਨ ਜਾਂ ਕ੍ਰੀਮ ਦੀ ਵਰਤੋਂ ਕਰ ਸਕਦੇ ਹੋ। ਤੁਹਾਨੂੰ ਦਿਨ ਵਿਚ ਕ੍ਰੀਮ, ਪੌਸ਼ਟਿਕ ਅਤੇ ਰਾਤ ਨੂੰ ਵੀ ਸੀਰਮ ਦੀ ਵਰਤੋਂ ਕਰਨੀ ਚਾਹੀਦੀ ਹੈ।
ਦੀਵਾਲੀ ਦਾ ਤਿਉਹਾਰ ਆਪਣੇ ਨਾਲ ਸਰਦੀਆਂ ਦਾ ਤੋਹਫ਼ਾ ਲੈ ਕੇ ਆਉਂਦਾ ਹੈ। ਇਸ ਮੌਸਮ ’ਚ ਚਮੜੀ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਕਾਸਮੈਟਿਕਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਰ ਰੋਜ਼ 10 ਮਿੰਟਾਂ ਲਈ ਚਿਹਰੇ ’ਤੇ ਸ਼ਹਿਦ ਲਗਾਓ ਅਤੇ ਬਾਅਦ ਵਿਚ ਤਾਜ਼ੇ ਸਾਫ਼ ਪਾਣੀ ਨਾਲ ਧੋ ਲਓ। ਜੇਕਰ ਤੁਹਾਡੇ ਘਰ ਵਿੱਚ ਐਲੋਵੇਰਾ ਦਾ ਪੌਦਾ ਹੈ ਤਾਂ ਅੰਦਰਲੇ ਪੱਤਿਆਂ ਵਿੱਚ ਮੌਜੂਦ ਜੈੱਲ ਦੀ ਵਰਤੋਂ ਚਿਹਰੇ ਨੂੰ ਨਮੀ ਅਤੇ ਤਾਜ਼ਗੀ ਪ੍ਰਦਾਨ ਕਰਨ ਲਈ ਕੀਤੀ ਜਾ ਸਕਦੀ ਹੈ। ਗਾਜਰ ਨੂੰ ਰਗੜਕੇ 15-20 ਮਿੰਟਾਂ ਲਈ ਚਿਹਰੇ ’ਤੇ ਲਗਾਓ। ਗਾਜਰ ਨੂੰ ਵਿਟਾਮਿਨ ਏ ਨਾਲ ਭਰਪੂਰ ਮੰਨਿਆ ਜਾਂਦਾ ਹੈ ਅਤੇ ਇਹ ਸਰਦੀਆਂ ਵਿੱਚ ਚਮੜੀ ਨੂੰ ਪੋਸ਼ਣ ਪ੍ਰਦਾਨ ਕਰਨ ਵਿੱਚ ਕਾਫ਼ੀ ਸਮਰੱਥ ਹੈ। ਇਸ ਨੂੰ ਹਰ ਤਰ੍ਹਾਂ ਦੀ ਚਮੜੀ ਲਈ ਲਾਹੇਵੰਦ ਮੰਨਿਆ ਜਾਂਦਾ ਹੈ।
ਅੱਧਾ ਚਮਚਾ ਸ਼ਹਿਦ ’ਚ ਇਕ ਚਮਚਾ ਗੁਲਾਬ ਜਲ ਅਤੇ ਇਕ ਚਮਚਾ ਸੁੱਕੇ ਦੁੱਧ ਦਾ ਪਾਊਡਰ ਮਿਲਾ ਲਓ। ਇਨ੍ਹਾਂ ਸਾਰਿਆਂ ਦਾ ਪੇਸਟ ਬਣਾ ਕੇ ਚਿਹਰੇ ’ਤੇ ਲਗਾਓ ਤੇ 20 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ। ਇਹ ਮਿਸ਼ਰਣ ਖੁਸ਼ਕ ਅਤੇ ਸਾਧਾਰਨ ਦੋਹਾਂ ਤਰ੍ਹਾਂ ਦੀ ਚਮੜੀ ਲਈ ਫ਼ਾਇਦੇਮੰਦ ਸਾਬਤ ਹੁੰਦਾ ਹੈ। ਮਿਓਨੀਜ਼ ਅਤੇ ਆਂਡੇ ਦੀ ਜ਼ਰਦੀ ਨੂੰ ਚਿਹਰੇ ’ਤੇ ਲਗਾਉਣ ਨਾਲ ਹਰ ਤਰ੍ਹਾਂ ਦੀ ਚਮੜੀ ਦੀ ਖ਼ੁਸ਼ਕੀ ਤੋਂ ਰਾਹਤ ਮਿਲਦੀ ਹੈ।
ਹਫ਼ਤੇ ਵਿੱਚ ਦੋ ਵਾਰ ਵਾਲਾਂ ਨੂੰ ਤੇਲ ਨਾਲ ਟ੍ਰੀਟਮੈਂਟ ਪ੍ਰਦਾਨ ਕਰੋ। ਜੈਤੂਨ ਦੇ ਤੇਲ ਨੂੰ ਗਰਮ ਕਰਕੇ ਵਾਲਾਂ ਨੂੰ ਖੋਪੜੀ ’ਤੇ ਮਾਲਿਸ਼ ਕਰੋ। ਇਸਦੇ ਬਾਅਦ ਤੌਲੀਏ ਨੂੰ ਗਰਮ ਪਾਣੀ ਵਿੱਚ ਡੁਬੋ ਕੇ ਅਤੇ ਪਾਣੀ ਨੂੰ ਨਿਚੋੜਨ ਤੋਂ ਬਾਅਦ ਤੌਲੀਏ ਨੂੰ ਸਿਰ ਉੱਤੇ ਪਗੜੀ ਦੀ ਤਰ੍ਹਾਂ ਪੰਜ ਮਿੰਟ ਤੱਕ ਲਪੇਟ ਲਓ। ਇਸ ਪ੍ਰਕਿਰਿਆ ਨੂੰ 3-4 ਵਾਰ ਦੁਹਰਾਓ ਅਜਿਹਾ ਕਰਨ ਨਾਲ ਵਾਲਾਂ ਅਤੇ ਖੋਪੜੀ ’ਤੇ ਤੇਲ ਨੂੰ ਸੋਕਣ ਵਿਚ ਮਦਦ ਮਿਲਦੀ ਹੈ।
ਆਂਡੇ ਦਾ ਸਫ਼ੈਦ ਹਿੱਸਾ ਤੇਲਯੁਕਤ ਵਾਲਾਂ ਲਈ ਕੁਦਰਤੀ ਕਲੀਂਜ਼ਰ ਦਾ ਕੰਮ ਕਰਦਾ ਹੈ ਅਤੇ ਇਸ ਦੇ ਪ੍ਰੋਟੀਨ ਤੱਤ ਸਰੀਰ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦੇ ਹਨ। ਵਾਲਾਂ ਨੂੰ ਸ਼ੈਂਪੂ ਕਰਨ ਤੋਂ ਅੱਧਾ ਘੰਟਾ ਪਹਿਲਾਂ ਆਂਡੇ ਦਾ ਸਫ਼ੈਦ ਹਿੱਸਾ ਲਗਾਓ। ਵਾਲਾਂ ਨੂੰ ਪੋਸ਼ਣ ਪ੍ਰਦਾਨ ਕਰਨ ਲਈ ਆਂਡੇ ਦੀ ਜ਼ਰਦੀ ਨਾਲ ਸਿਰ ਦੀ ਹਲਕੀ ਮਾਲਿਸ਼ ਕਰੋ ਅਤੇ ਅੱਧੇ ਘੰਟੇ ਲਈ ਛੱਡ ਦਿਓ ਮਗਰੋਂ ਤਾਜ਼ੇ ਸਾਫ਼ ਪਾਣੀ ਨਾਲ ਵਾਲਾਂ ਨੂੰ ਧੋ ਲਓ। ਇਹ ਵਾਲਾਂ ਨੂੰ ਨਰਮ ਬਣਾਉਂਦਾ ਹੈ ਅਤੇ ਵਾਲਾਂ ਨੂੰ ਕਲਰ ਕਰਨ ਦੌਰਾਨ ਸੁਲਝਾਉਣ ਅਤੇ ਲਹਿਰੇਦਾਰ ਬਣਾਉਣ ਦੌਰਾਨ ਹੋਣ ਵਾਲੇ ਨੁਕਸਾਨ ਤੋਂ ਵੀ ਰਾਹਤ ਪ੍ਰਦਾਨ ਕਰਦਾ ਹੈ। ਜੇਕਰ ਤੁਸੀਂ ਦੀਵਾਲੀ ਦੇ ਤਿਉਹਾਰ ਨੂੰ ਯਾਦਗਾਰ ਬਣਾਉਣ ਲਈ ਘਰ ’ਚ ਸਖਤ ਮਿਹਨਤ ਕਰ ਰਹੇ ਹੋ ਤਾਂ ਕੁਝ ਟਿਪਸ ਬਹੁਤ ਮਦਦਗਾਰ ਸਾਬਤ ਹੋ ਸਕਦੇ ਹਨ।
ਅਸਲ ’ਚ ਆਪਣੇ ਹੱਥਾਂ ਅਤੇ ਪੈਰਾਂ ਨੂੰ ਕੋਸੇ ਪਾਣੀ ’ਚ ਡੁਬੋ ਕੇ ਉਨ੍ਹਾਂ ’ਤੇ ਕਰੀਮ ਨਾਲ ਮਾਲਿਸ਼ ਕਰੋ ਤਾਂ ਕਿ ਚਮੜੀ ਨਰਮ ਅਤੇ ਕੋਮਲ ਬਣ ਜਾਵੇ। ਹੱਥਾਂ ਦੀ ਸੁੰਦਰਤਾ ਲਈ ਉਨ੍ਹਾਂ ਨੂੰ ਚੀਨੀ ਅਤੇ ਨਿੰਬੂ ਦੇ ਰਸ ਨਾਲ ਰਗੜੋ। ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਵੈਕਸਿੰਗ ਅਤੇ ਥ੍ਰੈਡਿੰਗ ’ਤੇ ਧਿਆਨ ਦੇਣਾ ਨਾ ਭੁੱਲੋ। ਚਮੜੀ ਨੂੰ ਸਾਫ਼ ਕਰੋ, ਸ਼ਹਿਦ ਨੂੰ ਆਂਡੇ ਦੇ ਸਫ਼ੈਦ ਹਿੱਸੇ ਵਿਚ ਮਿਲਾ ਕੇ ਇਸ ਨੂੰ ਚਿਹਰੇ ’ਤੇ 20 ਮਿੰਟ ਤਕ ਲਗਾ ਕੇ ਰੱਖਣ ਮਗਰੋਂ ਤਾਜ਼ੇ ਪਾਣੀ ਨਾਲ ਧੋ ਲਓ।
ਹੱਥਾਂ ਅਤੇ ਨਹੁੰਆਂ ਦੀ ਸੁੰਦਰਤਾ ਲਈ ਬਦਾਮਾਂ ਦਾ ਤੇਲ ਅਤੇ ਸ਼ਹਿਦ ਬਰਾਬਰ ਮਾਤਰਾ ਵਿਚ ਮਿਲਾ ਕੇ ਨਹੁੰਆਂ ਅਤੇ ਕਿਊਰਿਕਲ ਦੀ ਮਾਲਿਸ਼ ਕਰੋ। ਇਸ ਨੂੰ 15 ਮਿੰਟ ਲਈ ਛੱਡਣ ਤੋਂ ਬਾਅਦ ਇਸ ਨੂੰ ਗਿੱਲੇ ਤੌਲੀਏ ਨਾਲ ਧੋ ਲਓ।
ਤਿੰਨ ਚਮਚੇ ਗੁਲਾਬ ਜਲ ’ਚ ਇਕ ਚਮਚਾ ਗਲਿਸਰੀਨ ਅਤੇ ਨਿੰਬੂ ਦਾ ਰਸ ਮਿਲਾ ਲਓ। ਇਸ ਨੂੰ ਹੱਥਾਂ-ਪੈਰਾਂ ’ਤੇ ਲਗਾਓ ਅਤੇ ਅੱਧੇ ਘੰਟੇ ਲਈ ਛੱਡ ਦਿਓ ਤੇ ਫਿਰ ਤਾਜ਼ੇ ਸਾਦੇ ਪਾਣੀ ਨਾਲ ਧੋ ਲਓ।
ਜੇਕਰ ਤੁਹਾਡੇ ਵਾਲ ਖੁਸ਼ਕ ਹੋ ਗਏ ਹਨ ਤਾਂ ਸ਼ੈਂਪੂ ਕਰਨ ਤੋਂ ਪਹਿਲਾਂ ਇਸ ਨੂੰ ਕੰਡੀਸ਼ਨਰ ਕਰੋ। ਇਕ ਚਮਚੇ ਸਿਰਕੇ ਨੂੰ ਸ਼ਹਿਦ ਨਾਲ ਮਿਲਾ ਕੇ ਇਕ ਆਂਡੇ ਵਿਚ ਮਿਕਸ ਕਰ ਲਓ। ਇਸ ਮਿਸ਼ਰਣ ਨੂੰ ਮਿਲਾਉਣ ਮਗਰੋਂ ਸਿਰ ’ਤੇ ਲਗਾ ਲਓ ਅਤੇ ਬਾਅਦ ਵਿਚ ਸਿਰ ਨੂੰ ਗਰਮ ਤੌਲੀਏ ਨਾਲ 20 ਮਿੰਟ ਤਕ ਢੱਕ ਲਓ ਅਤੇ ਇਸ ਦੇ ਬਾਅਦ ਵਾਲਾਂ ਨੂੰ ਤਾਜ਼ੇ ਠੰਡੇ ਪਾਣੀ ਨਾਲ ਧੋ ਲਓ।
ਇਸ ਨਾਲ ਤੁਹਾਡੇ ਵਾਲ ਚਮਕਦਾਰ ਅਤੇ ਸੁੰਦਰ ਦਿਖਾਈ ਦੇਣਗੇ।
(ਲੇਖਿਕਾ ਕੌਮਾਂਤਰੀ ਪੱਧਰ ’ਤੇ ਇੱਕ ਉੱਘੀ ਪ੍ਰਸਿੱਧ ਸੁੰਦਰਤਾ ਮਾਹਿਰਾ ਹੈ ਅਤੇ ਹਰਬਲ ਕਵੀਨ ਵਜੋਂ ਮਸ਼ਹੂਰ ਹੈ)
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
10 ਨਵੰਬਰ ਨੂੰ ਮਨਾਇਆ ਜਾਵੇਗਾ 'ਧਨਤੇਰਸ' ਦਾ ਤਿਉਹਾਰ, ਜਾਣੋ ਕੀ ਖ਼ਰੀਦਣਾ ਹੁੰਦਾ ਹੈ ਸ਼ੁੱਭ ਅਤੇ ਅਸ਼ੁੱਭ
NEXT STORY