ਜਲੰਧਰ : ਬਚਪਨ ਤੋਂ ਬਾਅਦ ਬਾਲਗ ਉਮਰ ਵਿਚ ਵੀ ਬੱਚੇ ਦਾ ਸਹੀ ਪਾਲਣ ਪੋਸ਼ਣ ਬਹੁਤ ਜ਼ਰੂਰੀ ਹੁੰਦਾ ਹੈ। ਇਸ ਉਮਰ ਵਿਚ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਨਾ ਕਰਨ ਨਾਲ ਉਨ੍ਹਾਂ ਦੇ ਸੁਭਾਅ ਵਿਚ ਕਈ ਕਮੀਆਂ ਆ ਸਕਦੀਆਂ ਹਨ ਅਤੇ ਉਹ ਗ਼ਲਤ ਸੰਗਤ ਦਾ ਵੀ ਸ਼ਿਕਾਰ ਹੋ ਸਕਦੇ ਹਨ। ਬਾਲਗ ਉਮਰ ਵਿਚ ਬੱਚਿਆਂ ਨੂੰ ਸਮਝਣ ਤੇ ਉਨ੍ਹਾਂ ਨੂੰ ਆਪਣੇ ਦੋਸਤ ਬਣਾਉਣ ਦੀ ਲੋੜ ਹੁੰਦੀ ਹੈ। ਅਸੀਂ ਅੱਜ ਤੁਹਾਨੂੰ ਕੁਝ ਅਜਿਹੀਆਂ ਟਿਪਸ ਦੱਸਣ ਜਾ ਰਹੇ ਹਾਂ, ਜਿੰਨਾਂ ਨੂੰ ਅਪਣਾ ਕੇ ਤੁਸੀਂ ਬਾਲਗ ਉਮਰ ਵਿਚ ਆਪਣੇ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਕਰ ਸਕਦੇ ਹੋ। ਇਨ੍ਹਾਂ ਟਿਪਸ ਨੂੰ ਅਪਣਾਉਣ ਨਾਲ ਤੁਹਾਡੇ ਆਪਸੀ ਰਿਸ਼ਤੇ ਵਿਚ ਮਜ਼ਬੂਤੀ ਵੀ ਆਵੇਗੀ।
ਪਰਵਰਿਸ਼ ਦਾ ਬਦਲੋ ਢੰਗ
ਤੁਹਾਨੂੰ ਬੱਚਿਆਂ ਦੀ ਵਧਦੀ ਉਮਰ ਦੇ ਨਾਲ ਆਪਣੇ ਪਰਵਰਿਸ਼ ਦੇ ਤਰੀਕੇ ਨੂੰ ਵੀ ਬਦਲਣਾ ਚਾਹੀਦਾ ਹੈ। ਤੁਹਾਨੂੰ ਬੱਚਿਆਂ ਦੀਆਂ ਵਿਵਹਾਰ ਤੇ ਉਨ੍ਹਾਂ ਦੇ ਸਮਝ ਦੇ ਪੱਧਰ ਉੱਤੇ ਜਾ ਕੇ ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ। ਬਾਲਗ ਉਮਰ ਵਿਚ ਤੁਹਾਨੂੰ ਆਪਣੇ ਬੱਚਿਆਂ ਦੀਆਂ ਗਤਵਿਧੀਆਂ ਦਾ ਪਤਾ ਹੋਣਾ ਚਾਹੀਦਾ ਹੈ ਪਰ ਕੁਝ ਗੱਲਾਂ ਨੂੰ ਨਜ਼ਰਅੰਦਾਜ਼ ਵੀ ਕਰ ਦੇਣਾ ਚਾਹੀਦਾ ਹੈ।
ਨਾ ਕਰੋ ਦੁਰਵਿਵਾਰ
ਵਧਦੀ ਉਮਰ ਦੇ ਨਾਲ ਬੱਚਾਂ ਆਏ ਦਿਨ ਕੁਝ ਨਵਾਂ ਸਿੱਖਦਾ ਹੈ। ਸਿੱਖਣ ਦੇ ਸਮੇਂ ਉਹ ਕੁਝ ਗ਼ਲਤੀਆਂ ਵੀ ਕਰਦਾ ਹੈ। ਗ਼ਲਤੀ ਕਰਨ ‘ਤੇ ਬੱਚੇ ਨੂੰ ਝਿੜਕਣ ਜਾਂ ਮਾਰਨ ਦੀ ਬਜਾਏ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ। ਬੱਚਿਆਂ ਨੂੰ ਕੁਝ ਨਵਾਂ ਸਿੱਖਣ ਵਿਚ ਤੁਹਾਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਦਿਓ ਲੋੜੀਂਦੀ ਪ੍ਰਾਈਵੇਸੀ
ਬਾਲਗ ਉਮਰ ਵਿਚ ਬੱਚੇ ਨੂੰ ਪ੍ਰਾਈਵੇਸੀ ਦੀ ਲੋੜ ਮਹਿਸੂਸ ਹੋਣ ਲੱਗਦੀ ਹੈ। ਤੁਹਾਨੂੰ ਆਪਣੇ ਬੱਚੇ ਨੂੰ ਲੋੜੀਂਦੀ ਪ੍ਰਾਈਵੇਸੀ ਦੇਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਡਾ ਬੱਚਾ ਤੁਹਾਡੇ ਤੋਂ ਦੂਰ ਨਹੀਂ ਭੱਜੇਗਾ ਤੇ ਤੁਹਾਡੇ ਨਾਲ ਹਰ ਇੱਕ ਗੱਲ ਸ਼ੇਅਰ ਕਰੇਗਾ।
ਘਰੇਲੂ ਫ਼ੈਸਲਿਆਂ ਵਿਚ ਲਓ ਸਲਾਹ
ਘਰ ਦੇ ਫੈਸਲਿਆਂ ਵਿਚ ਬੱਚਿਆਂ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਅਜਿਹਾ ਕਰਨ ਨਾਲ ਬੱਚਿਆਂ ਦੇ ਆਤਮਵਿਸ਼ਵਾਸ ਵਿਚ ਵਾਧਾ ਹੁੰਦਾ ਹੈ ਅਤੇ ਉਨ੍ਹਾਂ ਵਿਚ ਫ਼ੈਸਲੇ ਕਰਨ ਦੀ ਯੋਗਤਾ ਆਉਂਦੀ ਹੈ। ਇਸ ਤੋਂ ਇਲਾਵਾ ਅਜਿਹਾ ਕਰਨ ਨਾਲ ਤੁਹਾਡਾ ਆਪਸੀ ਰਿਸ਼ਤਾ ਮਜ਼ਬੂਤ ਹੁੰਦਾ ਹੈ। ਤੁਹਾਡੇ ਇਸ ਵਿਵਹਾਰ ਕਰਕੇ ਬੱਚੇ ਵੀ ਆਪਣੇ ਜੀਵਨ ਦੇ ਹਰ ਇੱਕ ਫ਼ੈਸਲੇ ਵਿਚ ਤੁਹਾਡੀ ਸਲਾਹ ਲੈਂਦੇ ਹਨ।
ਬਾਲਗ ਉਮਰ ਤੱਕ ਤੁਹਾਨੂੰ ਆਪਣੇ ਬੱਚਿਆਂ ਦੇ ਦੋਸਤ ਬਣ ਜਾਣਾ ਚਾਹੀਦਾ ਹੈ। ਦੋਸਤੀ ਇੱਕ ਅਜਿਹਾ ਰਿਸ਼ਤਾ ਹੈ, ਜਿਸ ਵਿਚ ਬੱਚੇ ਬੇਝਿਜਕ ਆਪਣੀ ਹਰ ਗੱਲ ਨੂੰ ਸ਼ੇਅਰ ਕਰਦੇ ਹਨ। ਜੇਕਰ ਤੁਸੀਂ ਬੱਚਿਆਂ ਨਾਲ ਦੋਸਤਾਨਾ ਵਿਵਹਾਰ ਕਰੋਗੇ, ਤਾਂ ਉਹ ਤੁਹਾਡੇ ਤੋਂ ਕੰਨੀ ਨੂੰ ਕਤਰਾਓਨਗੇ ਅਤੇ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰਨਗੇ।
ਰਿਸ਼ਤੇ 'ਚ ਦੂਰੀ ਮਿਟਾਉਣ ਤੇ ਪਿਆਰ ਬਣਾਈ ਰੱਖਣ ਲਈ ਅਪਣਾਓ ਇਹ ਟਿਪਸ
NEXT STORY