ਜਲੰਧਰ— ਅੱਜ-ਕਲ੍ਹ ਹਰ ਵਿਅਕਤੀ ਨੂੰ ਕੋਈ ਨਾ ਕੋਈ ਬੀਮਾਰੀ ਹੋਣਾ ਆਮ ਗੱਲ ਹੈ। ਇਨ੍ਹਾਂ ਆਮ ਬੀਮਾਰੀਆਂ 'ਚ ਦਿਲ ਦੇ ਰੋਗ ਵੀ ਸ਼ਾਮਲ ਹਨ। ਲੰਬੀ ਜਿੰਦਗੀ ਜਿਉਣ ਲਈ ਚੰਗੀ ਸਿਹਤ ਹੋਣਾ ਜ਼ਰੂਰੀ ਹੈ। ਜੇ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੈ ਤਾਂ ਤੁਸੀਂ ਕਈ ਵਿਕਾਰਾਂ ਅਤੇ ਬੀਮਾਰੀਆਂ ਤੋਂ ਬਚ ਸਕਦੇ ਹੋ।
ਸਾਡੇ ਆਲੇ-ਦੁਆਲੇ ਅਜਿਹੇ ਬਹੁਤ ਸਾਰੇ ਖਾਧ ਪਦਾਰਥ ਹਨ ਜੋ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਸਾਨੂੰ ਲੰਬੀ ਉਮਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਖਾਧ ਪਦਾਰਥ ਬਾਰੇ ਦਸਾਂਗੇ ਜਿਸ ਨੂੰ ਖਾਣ ਨਾਲ ਦਿਲ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।
ਸਮੱਗਰੀ
- ਅੱਧਾ ਕੱਪ ਤਾਜ਼ਾ ਬੰਦਗੋਭੀ ਦਾ ਰਸ
- ਦੋ ਚਮਚ ਅਦਰਕ ਦਾ ਰਸ
ਵਿਧੀ
1. ਇਕ ਗਿਲਾਸ 'ਚ ਦਿੱਤੀ ਸਮੱਗਰੀ ਨੂੰ ਮਿਲਾਓ।
2. ਇਸ ਮਿਸ਼ਰਣ ਨੂੰ ਸਵੇਰੇ ਨਾਸ਼ਤੇ ਤੋਂ ਪਹਿਲਾਂ ਪੀਓ।
3. ਘੱਟ ਤੋਂ ਘੱਟ ਦੋ ਮਹੀਨੇ ਇਸ ਉਪਾਅ ਨੂੰ ਕਰਨਾ ਜ਼ਰੂਰੀ ਹੈ।
4. ਇਸ ਨੂੰ ਨਿਯਮਿਤ ਖੁਰਾਕ ਵਜੋਂ ਲਿਆ ਜਾ ਸਕਦਾ ਹੈ।
ਲਾਭ
ਇਹ ਘਰੇਲੂ ਤਰੀਕਾ ਰੋਜ਼ ਕਰਨ ਨਾਲ ਦਿਲ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਬੰਦਗੋਭੀ 'ਚ ਫਾਈਬਰ ਹੁੰਦਾ ਹੈ, ਜਿਸ ਨਾਲ ਧਮਨੀਆਂ 'ਚ ਮੌਜੂਦ ਕੋਲੇਸਟਰੌਲ ਅਤੇ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ। ਇਸ ਨਾਲ ਦਿਲ 'ਚ ਖੂਨ ਦੀ ਗਤੀ ਬਣੀ ਰਹਿੰਦੀ ਹੈ। ਅਦਰਕ 'ਚ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਤੁਹਾਡੇ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੇ ਹਨ।
ਚਿਹੜੇ 'ਤੇ ਲਗਾਓ ਇਨ੍ਹਾਂ ਦੋ ਚੀਜ਼ਾਂ ਦਾ ਮਿਸ਼ਰਣ, ਕਈ ਪਰੇਸ਼ਾਨੀਆਂ ਹੋਣਗੀਆਂ ਦੂਰ
NEXT STORY