ਮੁੰਬਈ—ਅੱਖਾਂ ਨੂੰ ਨਮੀ ਯੁਕਤ ਬਣਾਈ ਰੱਖਣ ਲਈ ਰੈਗੂਲਰ ਹੰਝੂਆਂ ਦਾ ਵਹਾਅ ਜ਼ਰੂਰੀ ਹੈ। ਹੰਝੂ ਸਾਡੀਆਂ ਅੱਖਾਂ ਲਈ ਇੱਕ ਕੁਦਰਤੀ ਲੁਬਰੀਕੇਟਰ ਦਾ ਕੰਮ ਕਰਦੇ ਹਨ। ਇਹ ਪਾਣੀ, ਵੱਖ-ਵੱਖ ਤੇਲਾਂ, ਮਿਊਕਸ ਅਤੇ ਐਂਟੀਬਾਡੀਜ਼ ਅਤੇ ਖਾਸ ਪ੍ਰੋਟੀਨਸ ਦਾ ਮਿਸ਼ਰਣ ਹੁੰਦੇ ਹਨ, ਜਿਨ੍ਹਾਂ ਨੂੰ ਅੱਖਾਂ ਦੇ ਆਲੇ-ਦੁਆਲੇ ਸਥਿਤ ਗ੍ਰੰਥੀਆਂ ਰਾਹੀਂ ਛੱਡਿਆ ਜਾਂਦਾ ਹੈ। ਜਦੋਂ ਇਸ ਮਿਸ਼ਰਣ 'ਚ ਰੁਕਾਵਟ ਪੈਦਾ ਹੁੰਦੀ ਹੈ ਤਾਂ ਵਿਆਕਤੀ ਦੀਆਂ ਅੱਖਾਂ ਸੁੱਕ ਜਾਂਦੀਆਂ ਹਨ। ਇਸ ਨਾਲ ਸਿਰਦਰਦ, ਖਾਰਿਸ਼, ਲਾਲੀ, ਧਿਆਨ ਟਿਕਾਉਣ 'ਚ ਮੁਸ਼ਕਲ ਹੁੰਦੀ ਹੈ ਅਤੇ ਰੌਸ਼ਨੀ ਪ੍ਰਤੀ ਸੰਵੇਦਨਸ਼ੀਲਤਾ ਵੱਧਦੀ ਹੈ।
ਡਿਜੀਟਲ ਸਕਰੀਨਾਂ ਦੇ ਵਧਦੇ ਪ੍ਰਯੋਗ ਅਤੇ ਅਸੰਤੁਲਿਤ ਜੀਵਨਸ਼ੈਲੀ ਦੇ ਸਿੱਟੇ ਵਜੋਂ ਅੱਖਾਂ ਦਾ ਸੁੱਕਣਾ ਇੱਕ ਆਮ ਸਮੱਸਿਆ ਬਣ ਚੁੱਕੀ ਹੈ। ਹਾਲਾਂਕਿ ਇਸ ਸਮੱਸਿਆ ਦਾ ਪੂਰੀ ਤਰ੍ਹਾਂ ਇਲਾਜ ਨਹੀਂ ਹੋ ਸਕਦਾ, ਫਿਰ ਵੀ ਡਾਕਟਰ ਦੀ ਸਲਾਹ ਮੰਨਦੇ ਹੋਏ ਅਤੇ ਰੈਗੂਲਰ ਅੱਖਾਂ ਲਈ ਉਪਯੋਗੀ ਉਤਪਾਦਾਂ ਦਾ ਇਸਤੇਮਾਲ ਕਰਕੇ ਇਸ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਸੁੱਕੀਆਂ ਅੱਖਾਂ ਦਾ ਇਲਾਜ ਲੁਬਰੀਕੈਂਟਸ ਰਾਹੀ' ਕੀਤਾ ਜਾਣਾ ਚਾਹੀਦਾ ਹੈ। ਇਸ ਦੀ ਵਰਤੋਂ ਲੇਸਿਕ ਸਰਜਰੀ ਕਰਵਾ ਚੁੱਕੇ ਲੋਕਾਂ ਵੱਲੋਂ ਵੀ ਕੀਤੀ ਜਾ ਸਕਦੀ ਹੈ। ਸੁੱਕੀਆਂ ਅੱਖਾਂ ਦੀ ਸਮੱਸਿਆ ਦੇ ਕਈ ਕਾਰਨ ਹੋ ਸਕਦੇ ਹਨ, ਇਸ ਲਈ ਇਸ ਦੇ ਇਲਾਜ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
1. ਅੱਖਾਂ 'ਚ ਜਾਂ ਉਨ੍ਹਾਂ ਦੇ ਆਲੇ-ਦੁਆਲੇ ਹਵਾ ਦੇ ਸਿੱਧੇ ਵਹਾਅ ਤੋਂ ਬਚੋ।
2. ਰੈਪਅਰਾਊਂਡ ( ਅੱਖਾਂ ਦੇ ਚਾਰੇ ਪਾਸੇ ਪੂਰੀ ਤਰ੍ਹਾਂ ਢਕਣ ਵਾਲੇ) ਸਨ ਗਲਾਸਿਜ਼ ਪਹਿਨੋ ਜਾਂ ਐਨਕ 'ਤੇ ਸੇਫਟੀ ਸ਼ੀਲਡ ਲਗਵਾ ਲਓ।
3. ਜਦੋਂ ਡਿਜੀਟਲ ਸਕ੍ਰੀਨ 'ਤੇ ਕੰਮ ਕਰ ਰਹੋ ਹੋ ਤਾਂ ਰੈਗੂਲਰ ਵਕਫੇ 'ਤੇ ਬ੍ਰੇਕ ਲਓ ਤੇ ਵਾਰ ਵਾਰ ਅੱਖਾਂ ਨੂੰ ਝਪਕੋ।
4. ਸਾਰੀਆਂ ਸਕ੍ਰੀਨਾਂ ਦੀ ਪੁਜ਼ੀਸ਼ਨ ਅੱਖਾਂ ਦੇ ਪੱਧਰ ਤੋਂ ਹੇਠਾਂ ਰੱਖੋ।
5. ਲੁਬਰੀਕੇਟਿੰਗ ਆਈ ਡਰਾਪਸ ਜਾਂ ਨਕਲੀ ਹੰਝੂਆਂ ਦੀ ਨਿਯਮਿਤ ਤੌਰ 'ਤੇ ਵਰਤੋਂ ਕਰੋ।
ਨਾਰੀਅਲ ਤੇਲ ਦੇ ਫਾਇਦੇ
NEXT STORY