ਨਵੀਂ ਦਿੱਲੀ— ਜਦੋਂ ਅਸੀਂ ਰਾਤ ਨੂੰ ਬਿਸਤਰ 'ਤੇ ਸੋਂਦੇ ਹਾਂ ਜਾਂ ਫਿਰ ਸਵੇਰੇ ਉੱਠਦੇ ਹਾਂ ਜਾਂ ਕਦੇ-ਕਦੇ ਕੰਮ ਕਰਦੇ ਹੋਏ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਤੁਹਾਡੇ ਸਰੀਰ ਦੇ ਅੰਗਾਂ 'ਚੋਂ ਕੋਈ ਅੰਗ ਫੜਫੜਾਉਣ ਲੱਗਦਾ ਹੈ। ਸ਼ਾਸਤਰਾਂ ਮੁਤਾਬਕ ਅੰਗਾਂ ਦੇ ਫੜਕਣ ਨਾਲ ਸਾਨੂੰ ਕਈ ਚੀਜ਼ਾਂ ਬਾਰੇ ਪਤਾ ਲੱਗਦਾ ਹੈ। ਮਨੁੱਖੀ ਸਰੀਰ ਵੀ ਸੰਵੇਦਨਸ਼ੀਲ ਹੁੰਦਾ ਹੈ ਅਤੇ ਉਸ ਕੋਲ ਅਜਿਹੀ ਤਾਕਤ ਹੁੰਦੀ ਹੈ ਕਿ ਉਹ ਭੱਵਿਖ 'ਚ ਹੋਣ ਵਾਲੀਆਂ ਘਟਨਾਵਾਂ ਨੂੰ ਪਹਿਲਾਂ ਹੀ ਜਾਣ ਲੈਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅੰਗਾਂ ਦੇ ਫੜਕਨ ਦਾ ਕੀ ਮਤਲਬ ਹੁੰਦਾ ਹੈ ਅਤੇ ਇਹ ਤੁਹਾਨੂੰ ਕੀ ਸੰਕੇਤ ਦਿੰਦੇ ਹਨ।
1. ਸ਼ਾਸਤਰਾਂ ਮੁਤਾਬਕ ਜਦੋਂ ਵਿਅਕਤੀ ਦੀ ਸੱਜੀ ਅੱਖ ਫੜਕਦੀ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ ਵਾਲੀਆਂ ਹਨ ਅਤੇ ਜੇਕਰ ਖੱਬੀ ਅੱਖ ਫੜਕਦੀ ਹੈ ਤਾਂ ਜਲਦੀ ਹੀ ਕੋਈ ਚੰਗੀ ਖਬਰ ਮਿਲਣ ਵਾਲੀ ਹੈ।
2. ਜੇ ਤੁਹਾਡੇ ਬੁੱਲ੍ਹ ਫੜਕ ਰਹੇ ਹਨ ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਕੋਈ ਨਵਾਂ ਦੋਸਤ ਬਨਣ ਵਾਲਾ ਹੈ।
3. ਜੇ ਤੁਹਾਡਾ ਸੱਜਾ ਮੋਢਾ ਫੜਕਦਾ ਹੈ ਤਾਂ ਇਸ ਮੁਤਾਬਕ ਤੁਹਾਨੂੰ ਧਨ ਦੀ ਪ੍ਰਾਪਤੀ ਹੋਵੇਗੀ।
4. ਜੇ ਤੁਹਾਡੇ ਹੱਥ 'ਚ ਕੁਝ ਹਲਚਲ ਹੁੰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਕਿਸੇ ਸਮੱਸਿਆ ਨਾਲ ਘਿਰ ਸਕਦੇ ਹੋ।
5. ਜੇ ਤੁਹਾਡੇ ਸੱਜੇ ਪੈਰ ਦੇ ਤਲਵੇ ਫੜਕ ਰਹੇ ਹਨ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਸਮਾਜਿਕ ਸ਼ੌਹਰਤ ਘੱਟ ਸਕਦੀ ਹੈ ਅਤੇ ਜੇਕਰ ਖੱਬਾ ਪੈਰ ਫੜਕਦਾ ਹੈ ਤਾਂ ਯਾਤਰਾ ਦਾ ਯੋਗ ਬਣ ਸਕਦਾ ਹੈ।
ਇਹ ਸੰਕੇਤ ਦੱਸਦੇ ਹਨ ਸਰੀਰ 'ਚ ਵਿਟਾਮਿਨ ਬੀ 12 ਦੀ ਕਮੀ ਬਾਰੇ
NEXT STORY