ਮੁੰਬਈ (ਬਿਊਰੋ) : ਬੱਚਿਆਂ ਨੂੰ ਸੰਭਾਲਨਾ ਕੋਈ ਆਸਾਨ ਕੰਮ ਨਹੀਂ ਹੈ। ਉਨ੍ਹਾਂ ਦੇ ਖਾਣ ਤੋਂ ਲੈ ਕੇ ਸੌਣ ਤੱਕ ਦੀ ਹਰ ਚੀਜ਼ ਦਾ ਖ਼ਾਸ ਖਿਆਨ ਰੱਖਣਾ ਪੈਂਦਾ ਹੈ। ਜ਼ਿਆਦਾਤਰ ਮਾਤਾ-ਪਿਤਾ ਬੱਚੇ ਦੇ ਖਾਣ-ਪੀਣ ਅਤੇ ਕੱਪੜਿਆਂ ਦਾ ਤਾਂ ਖਿਆਲ ਚੰਗੀ ਤਰ੍ਹਾਂ ਰੱਖਦੇ ਹਨ ਪਰ ਉਹ ਕਿਸ ਤਰ੍ਹਾਂ ਉੱਠਦੇ-ਬੈਠਦੇ ਹਨ, ਉਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਬੱਚੇ ਅਕਸਰ ਡਬਲਯੂ ਸਥਿਤੀ ਵਿਚ ਬੈਠ ਜਾਂਦੇ ਹਨ ਪਰ ਇਹ ਆਦਤ ਅੱਗੇ ਜਾ ਕੇ ਬੱਚਿਆਂ ਲਈ ਪਰੇਸ਼ਾਨੀ ਪੈਦਾ ਕਰ ਸਕਦੀ ਹੈ। ਆਓ ਜਾਣਦੇ ਹਾਂ ਇਸ ਤਰੀਕੇ ਨਾਲ ਬੈਠਣ ਦੇ ਕੀ ਨੁਕਸਾਨ ਹੋ ਸਕਦੇ ਹਨ।

ਰੁੱਕ ਸਕਦੈ ਮਾਨਿਸਕ ਤੇ ਸਰੀਰਕ ਵਿਕਾਸ
ਕਈ ਵਾਰ ਬੱਚੇ ਖੇਡਦੇ, ਪੜ੍ਹਦੇ ਜਾਂ ਟੀ. ਵੀ. ਦੇਖਦੇ ਸਮੇਂ ਆਪਣੇ ਪੈਰਾਂ ਨੂੰ ਮੋੜ ਕੇ ਬੈਠ ਜਾਂਦੇ ਹਨ, ਜੋ ਕਿ ਉਨ੍ਹਾਂ ਲਈ ਖਤਰਨਾਕ ਹੋ ਸਕਦਾ ਹੈ। ਜ਼ਿਆਦਾਤਰ ਬੱਚੇ ਅਕਸਰ 'ਡਬਲਯੂ ਸਿਟਿੰਗ' ਸਥਿਤੀ 'ਚ ਹੀ ਬੈਠੇ ਨਜ਼ਰ ਆਉਂਦੇ ਹਨ ਪਰ ਇਸ ਤਰ੍ਹਾਂ ਬੈਠਣ ਨਾਲ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਨਹੀਂ ਹੋ ਪਾਉਂਦਾ। ਵਿਗਿਆਨੀਆਂ ਅਨੁਸਾਰ ਡਬਲਯੂ ਸਥਿਤੀ 'ਚ ਬੈਠਣ ਨਾਲ ਗੋਡਿਆਂ 'ਤੇ ਦਬਾਅ ਪੈਂਦਾ ਹੈ। ਇਸ ਤੋਂ ਇਲਾਵਾ ਇਸ ਤਰ੍ਹਾਂ ਬੈਠਣ ਨਾਲ ਰੀੜ੍ਹ ਦੀ ਹੱਡੀ ਵੀ ਕਮਜ਼ੋਰ ਹੋ ਜਾਂਦੀ ਹੈ।

ਹੱਡੀ ਖਿਸਕਣ ਦਾ ਰਹਿੰਦਾ ਹੈ ਡਰ
ਡਬਲਯੂ ਸਥਿਤੀ 'ਚ ਬੈਠਣ ਨਾਲ ਬੱਚਿਆਂ ਦੀਆਂ ਹੱਡੀਆਂ ਖਿਸਕਣ ਦਾ ਡਰ ਰਹਿੰਦਾ ਹੈ। ਇਸ ਨਾਲ ਉਹ ਹੱਡੀਆਂ ਦੇ ਰੋਗ ਦਾ ਸ਼ਿਕਾਰ ਵੀ ਹੋ ਸਕਦਾ ਹੈ। ਇੰਨਾ ਹੀ ਨਹੀਂ, ਇਸ ਸਥਿਤੀ 'ਚ ਬੈਠਣ ਨਾਲ ਬੱਚਿਆਂ ਨੂੰ ਅੱਗੇ ਚੱਲ ਕੇ ਵੀ ਹੱਡੀਆਂ ਸੰਬੰਧੀ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਰੀਰ ਦੇ ਉਪਰੀ ਹਿੱਸੇ 'ਤੇ ਦਬਾਅ
ਡਬਲਯੂ ਸਥਿਤੀ ਵਿਚ ਬੈਠਣ ਨਾਲ ਬੱਚੇ ਦੀ ਗਰਦਨ, ਮੋਢੇ ਅਤੇ ਪਿੱਠ ਦੇ ਉਪਰੀ ਹਿੱਸਿਆਂ 'ਤੇ ਵੀ ਦਬਾਅ ਪੈਂਦਾ ਹੈ। ਲਗਾਤਾਰ ਗੋਡਿਆਂ ਭਾਰ ਬੈਠਣ ਨਾਲ ਮੋਢੇ 'ਤੇ ਵੀ ਭਾਰ ਪੈਂਦਾ ਹੈ ਅਤੇ ਅੱਗੇ ਚੱਲ ਕੇ ਕਾਫੀ ਪਰੇਸ਼ਾਨੀ ਹੋ ਸਕਦੀ ਹੈ।
ਸ਼ੂਗਰ ਤੇ ਹਰ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਨੂੰ ਖਤਮ ਕਰ ਇਮਿਊਨਿਟੀ ਵਧਾਉਂਦਾ ਹੈ ਇਹ ਦੇਸੀ ਇਲਾਜ
NEXT STORY