ਵੈੱਬ ਡੈਸਕ- ਜੇਕਰ ਤੁਸੀਂ ਚੀਜ਼ ਅਤੇ ਸਪਾਇਸੀ ਫਲੇਵਰ ਦੇ ਸ਼ੌਂਕੀਨ ਹੋ ਤਾਂ ਸ਼ੇਜਵਾਨ ਚੀਜ਼ ਫ੍ਰਿਟਰਸ ਤੁਹਾਡੇ ਲਈ ਪਰਫੈਕਟ ਸਨੈਕ ਹਨ। ਇਹ ਇਕ ਫਿਊਜ਼ਨ ਰੈਸਿਪੀ ਹੈ, ਜਿਸ 'ਚ ਚੀਜ਼ ਦੀ ਮਲਾਈਦਾਰ ਨਰਮੀ, ਸ਼ੇਜਵਾਨ ਚੱਟਨੀ ਦਾ ਤਿੱਖਾਪਣ ਅਤੇ ਮੇਓਨੇਜ਼ ਦਾ ਕ੍ਰੀਮੀ ਸਵਾਦ ਇਕੱਠੇ ਮਿਲਦਾ ਹੈ। ਬਾਹਰੋਂ ਕੁਰਕੁਰੇ ਅਤੇ ਅੰਦਰੋਂ ਨਰਮ ਇਹ ਫ੍ਰਿਟਰਸ ਹਰ ਬਾਈਟ 'ਚ ਫਲੇਵਰ ਦਾ ਧਮਾਕਾ ਕਰਦੇ ਹਨ।
Servings - 14
ਸਮੱਗਰੀ
ਮੋਜ਼ੇਰੇਲਾ ਚੀਜ਼- 150 ਗ੍ਰਾਮ
ਪਿਆਜ਼- 80 ਗ੍ਰਾਮ
ਹਰਾ ਪਿਆਜ਼ (ਸਪ੍ਰਿੰਗ ਅਨਿਅਨ)- 2 ਚਮਚ
ਕਣਕ ਦਾ ਆਟਾ- 60 ਗ੍ਰਾਮ
ਲਸਣ ਪਾਊਡਰ- 1 ਚਮਚ
ਲੂਣ- 1 ਚਮਚ
ਸੁੱਕਾ ਪਾਰਸਲੇ- 1 ਚਮਚ
ਹਰਾ ਧਨੀਆ- 1 ਚਮਚ
ਬਰੀਕ ਕੱਟਿਆ ਲਸਣ- 1 ਚਮਚ
ਸੇਜ਼ਵਾਨ ਚੱਟਨੀ- 60 ਗ੍ਰਾਮ
ਦੁੱਧ- 70 ਮਿਲੀਲੀਟਰ
ਤੇਲ- ਤਲਣ ਲਈ
ਬ੍ਰੈੱਡ ਲੋਫ- 1
ਬਟਰ- 2 ਚਮਚ
ਤੰਦੂਰੀ ਮੇਓਨੇਜ਼- 60 ਗ੍ਰਾਮ
ਕ੍ਰਿਸਪੀ ਫਲੈਕਸ- 2 ਚਮਚ
ਧਨੀਆ- 1 ਚਮਚ
ਚਿੱਲੀ ਫਲੇਕਸ- 1/8 ਚਮਚ
ਵਿਧੀ
1- ਇਕ ਬਾਊਲ 'ਚ ਮੋਜ਼ੇਰੇਲਾ ਚੀਜ਼, ਪਿਆਜ਼, ਹਰਾ ਪਿਆਜ਼, ਕਣਕ ਦਾ ਆਟਾ, ਚੌਲਾਂ ਦਾ ਆਟਾ, ਲਸਣ ਪਾਊਡਰ, ਲੂਣ, ਸੁੱਕਾ ਪਾਰਸਲੇ, ਹਰਾ ਧਨੀਆ, ਲਸਣ, ਸ਼ੇਜ਼ਵਾਨ ਚੱਟਨੀ ਅਤੇ ਦੁੱਧ ਪਾਓ। ਸਾਰਿਆਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਕ ਗਾੜ੍ਹਾ ਮਿਕਸ ਤਿਆਰ ਕਰੋ।
2- ਮਿਕਸ ਤੋਂ ਛੋਟੇ-ਛੋਟੇ ਹਿੱਸੇ ਲੈ ਕੇ ਸਿਲੰਡਰ ਜਾਂ ਲੌਂਗ ਆਕਾਰ ਦੇ ਫ੍ਰਿਟਰਸ ਬਣਾ ਲਵੋ।
3- ਇਕ ਕੜ੍ਹਾਹੀ 'ਚ ਤੇਲ ਗਰਮ ਕਰੋ ਅਤੇ ਫ੍ਰਿਟਰਸ ਨੂੰ ਡੀਪ ਫ੍ਰਾਈ ਕਰੋ, ਜਦੋਂ ਤੱਕ ਉਹ ਸੁਨਹਿਰੇ ਅਤੇ ਕੁਰਕੁਰੇ ਨਾ ਹੋ ਜਾਣ। ਫਿਰ ਇਨ੍ਹਾਂ ਨੂੰ ਪੇਪਰ ਟਾਵਰ 'ਤੇ ਕੱਢ ਲਵੋ।
4- ਬਰੈੱਡ ਲੋਫ ਨੂੰ ਸਲਾਈਸ 'ਚ ਕੱਟੋ ਅਤੇ ਗਰਮ ਤਵੇ 'ਤੇ ਬਟਰ ਲਗਾ ਕੇ ਟੋਸਟ ਕਰੋ, ਜਦੋਂ ਤੱਕ ਦੋਵੇਂ ਪਾਸਿਓਂ ਸੁਨਹਿਰਾ ਰੰਗ ਨਾ ਆ ਜਾਵੇ।
5- ਟੋਸਟੇਡ ਬਰੈੱਡ 'ਤੇ ਤੰਦੂਰੀ ਮੇਓਨੇਜ਼ ਫੈਲਾਓ। ਫਿਰ ਉਸ 'ਤੇ ਇਕ ਫ੍ਰਿਟਰ ਰੱਖੋ।
6- ਫ੍ਰਿਟਰ ਦੇ ਉਪਰੋਂ ਥੋੜ੍ਹਾ ਹੋਰ ਮੇਓਨੇਜ਼, ਕ੍ਰਿਸਪੀ ਫਲੈਕਸ, ਧਨੀਆ ਅਤੇ ਚਿੱਲੀ ਫਲੈਕਸ ਪਾਓ।
7- ਤਿਆਰ ਹਨ ਤੁਹਾਡੇ ਸਵਾਦਿਸ਼ਟ ਅਤੇ ਚਟਪਟੇ ਸ਼ੇਜ਼ਵਾਨ ਚੀਜ਼ ਫ੍ਰਿਟਰਸ- ਗਰਮਾਗਰਮ ਪਰਸੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
92 ਸਾਲ ਦੀ ਉਮਰ 'ਚ ਸ਼ਖ਼ਸ ਬਣਿਆ ਬਾਪ, ਕੀ ਇਸ ਉਮਰ 'ਚ ਬੱਚੇ ਪੈਦਾ ਕਰਨਾ ਹੁੰਦਾ ਹੈ ਖ਼ਤਰਾ?
NEXT STORY