ਨਵੀਂ ਦਿੱਲੀ : ਜੇਕਰ ਤੁਸੀਂ ਸੋਚਦੇ ਹੋ ਕਿ ਖੇਡਣ ਵਿਚ ਬੱਚੇ ਦਾ ਧਿਆਨ ਭਟਕਾਉਣ ਨਾਲ ਬੱਚਾ ਜ਼ਿਆਦਾ ਭੋਜਨ ਖਾਵੇਗਾ ਤਾਂ ਤੁਸੀਂ ਗਲਤ ਸੋਚ ਰਹੇ ਹੋ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਭੋਜਨ ਖਾਂਦੇ ਸਮੇਂ ਵੀਡੀਓ ਗੇਮ ਖੇਡਣ ਨਾਲ ਬੱਚੇ ਦੀ ਸਿਹਤ 'ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਬੱਚਾ ਖੇਡਣ ਵਿਚ ਵਿਅਸਤ ਹੋ ਜਾਂਦਾ ਹੈ ਅਤੇ ਉਸ ਦੇ ਭੋਜਨ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਖੋਜਕਾਰਾਂ ਨੇ ਦੇਖਿਆ ਕਿ ਜਦੋਂ 119 ਨੌਜਵਾਨਾਂ ਨੇ 15 ਮਿੰਟ ਤੱਕ ਕੰਪਿਊਟਰ ਗੇਮ ਖੇਡਦੇ ਹੋਏ ਭੋਜਨ ਕੀਤਾ ਤਾਂ ਉਨ੍ਹਾਂ ਨੇ ਬਿਨਾਂ ਧਿਆਨ ਭਟਕਾਏ ਭੋਜਨ ਕਰਣ ਦੀ ਤੁਲਣਾ ਵਿਚ ਘੱਟ ਖਾਧਾ। ਇਹ ਅਧਿਐਨ ਜਰਨਲ ਆਫ ਨਿਊਟਰੀਸ਼ਨ ਵਿਚ ਪ੍ਰਕਾਸ਼ਿਤ ਹੋਇਆ ਹੈ, ਜਿਸ ਵਿਚ ਪ੍ਰਤੀਭਾਗੀਆਂ ਦਾ 2 ਵੱਖ-ਵੱਖ ਸਮੇਂ 'ਤੇ ਮੁਲਾਂਕਣ ਕੀਤਾ ਗਿਆ। ਪਹਿਲੇ ਦਿਨ ਜਦੋਂ ਉਨ੍ਹਾਂ ਨੇ ਖੇਡਦੇ ਹੋਏ ਭੋਜਨ ਕੀਤਾ ਅਤੇ ਦੂਜੇ ਦਿਨ ਜਦੋਂ ਉਨ੍ਹਾਂ ਨੇ ਧਿਆਨ ਭਟਕਾਏ ਬਿਨਾਂ ਭੋਜਨ ਕੀਤਾ।
ਖੋਜ ਵਿਚ ਇਹ ਵੀ ਦੇਖਿਆ ਗਿਆ ਹੈ ਕਿ ਕੰਪਿਊਟਰ ਗੇਮ ਖੇਡਣ ਤੋਂ ਇਲਾਵਾ ਟੀ.ਵੀ. ਦੇਖਦੇ, ਚੈਟਿੰਗ ਕਰਦੇ ਅਤੇ ਈ-ਮੇਲ ਦਾ ਜਵਾਬ ਭੇਜਦੇ ਹੋਏ ਵਿਅਕਤੀ ਘੱਟ ਮਾਤਰਾ ਵਿਚ ਭੋਜਨ ਕਰਦਾ ਹੈ ਅਤੇ ਖਾਣ ਦੀ ਬਜਾਏ ਤਕਨਾਲੋਜੀ ਵੱਲ ਜ਼ਿਆਦਾ ਧਿਆਨ ਦਿੰਦਾ ਹੈ ਜਿਸ ਨਾਲ ਵਿਅਕਤੀ ਸਰੀਰ ਦੀ ਲੋੜ ਮੁਤਾਬਕ ਭੋਜਨ ਨਹੀਂ ਕਰ ਪਾਉਂਦਾ ਹੈ। ਹਾਲਾਂਕਿ ਬੱਚੇ ਵੀਡੀਓ ਗੇਮ ਜਾਂ ਤਕਨਾਲੋਜੀ 'ਤੇ ਹੋਰ ਗੇਮ ਖੇਡਦੇ ਹੋਏ ਬਹੁਤ ਵਿਅਸਤ ਹੋ ਜਾਂਦੇ ਹਨ ਅਤੇ ਇਸ ਦੌਰਾਨ ਉਨ੍ਹਾਂ ਦੀ ਖਾਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਤੰਦਰੁਸਤ ਰਹਿਣ ਲਈ ਬੱਚਿਆਂ ਨੂੰ ਖਾਂਦੇ ਸਮੇਂ ਵੀਡੀਓ ਗੇਮ ਜਾਂ ਕੋਈ ਹੋਰ ਖੇਡ ਨਹੀਂ ਖੇਡਣ ਦੇਣੀ ਚਾਹੀਦੀ। ਭੋਜਨ 'ਤੇ ਪੂਰਾ ਧਿਆਨ ਦੇਣ ਨਾਲ ਬੱਚਾ ਠੀਕ ਤਰੀਕੇ ਨਾਲ ਭੋਜਨ ਕਰਦਾ ਹੈ ਅਤੇ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।
ਦਿਮਾਗੀ ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ
NEXT STORY