ਨਵੀਂ ਦਿੱਲੀ— ਚਟਨੀ ਹਰ ਇਕ ਪਕਵਾਨ ਦਾ ਜ਼ਰੂਰੀ ਹਿੱਸਾ ਹੁੰਦੀ ਹੈ। ਚਟਨੀ ਦੇ ਨਾਲ ਹਰ ਇਕ ਪਕਵਾਨ ਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਚਟਨੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਸੁਆਦ ਕਿਸੇ ਹੋਰ ਚਟਨੀ 'ਚ ਨਹੀਂ ਮਿਲ ਸਕਦਾ। ਜੇ ਤੁਸੀਂ ਇਕ ਹੀ ਚਟਨੀ ਖਾ ਕੇ ਬੋਰ ਹੋ ਗਏ ਹੋ ਤਾਂ ਬਣਾਓ ਟਮਾਟਰ ਦੀ ਇਹ ਖੱਟੀ ਮਿੱਠੀ ਚਟਨੀ, ਇਹ ਚਟਨੀ ਤੁਹਾਡੀ ਰਸੋਈ 'ਚ ਮਜ਼ੂਦ ਸਬਜ਼ੀ ਦੇ ਨਾਲ ਹੀ ਬਣੇਗੀ। ਆਓ ਦੇਖਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- ਅੱਧਾ ਕਿਲੋ ਟਮਾਟਰ (ਉਬਲੇ ਹੋਏ)
- ਨਮਕ ਸੁਆਦ ਮੁਤਾਬਕ
- ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ
- 2 ਵੱਡੇ ਚਮਚ ਚੀਨੀ
- 1 ਛੋਟਾ ਚਮਚ ਅੰਬਚੂਰ ਪਾਊਡਰ
- ਅੱਧਾ ਛੋਟਾ ਚਮਚ ਗਰਮ ਮਸਾਲਾ
- 1 ਛੋਟਾ ਚਮਚ ਜੀਰਾ
- 1 ਚੁਟਕੀ ਹਿੰਗ
- 1 ਵੱਡਾ ਚਮਚ ਘਿਓ
ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਟਮਾਟਰ ਉਬਾਲ ਕੇ ਛਿਲਕਾ ਹਟਾ ਲਓ ਅਤੇ ਟਮਾਟਰ ਦੀ ਪਿਊਰੀ ਬਣਾ ਲਓ।
- ਹੁਣ ਘੱਟ ਗੈਸ 'ਤੇ ਇਕ ਕੜਾਈ 'ਚ ਘਿਓ ਗਰਮ ਕਰੋ ਅਤੇ ਇਸ 'ਚ ਹਿੰਗ ਜੀਰਾ ਪਾਓ ਫਿਰ ਟਮਾਟਰ ਦੀ ਪਿਊਰੀ ਪਾ ਕੇ ਘਿਓ ਵੱਖ ਕਰ ਦਿਓ।
- ਨਮਕ, ਚੀਨੀ, ਲਾਲ ਮਿਰਚ,ਗਰਮ ਮਸਾਲਾ ਅਤੇ ਅੰਬਚੂਰ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ।
- 1-2 ਮਿੰਟ ਪਕਾਓ ਅਤੇ ਫਿਰ ਗੈਸ ਬੰਦ ਕਰ ਦਿਓ।
- ਖੱਟੀ ਮਿੱਠੀ ਟਮਾਟਰ ਦੀ ਚਟਨੀ ਨੂੰ ਰੋਟੀ ਦੇ ਨਾਲ ਸਰਵ ਕਰੋ ਅਤੇ ਇਸ ਦਾ ਸੁਆਦ ਲਓ।
ਜਾਨਵਰਾਂ ਦੀ ਸੁਰੱਖਿਆ ਲਈ ਬਣਾਏ ਗਏ ਹਨ ਇਹ ਪੁੱਲ ( ਦੇਖੋ ਤਸਵੀਰਾਂ )
NEXT STORY