ਨਵੀਂ ਦਿੱਲੀ— ਘਰ ਦੀ ਸਜਾਵਟ ਲਈ ਸ਼ੀਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਕੱਚ ਦੇ ਟੇਬਲ, ਖਿੜਕੀਆਂ, ਡ੍ਰੈਸਿੰਗ ਟੇਬਲ ਆਦਿ 'ਚ ਸ਼ੀਸ਼ੇ ਆਦਿ ਲਗਾਏ ਜਾਂਦੇ ਹਨ ਪਰ ਜਲਦੀ ਹੀ ਇਹ ਗੰਦੇ ਵੀ ਹੋ ਜਾਂਦੇ ਹਨ। ਕਈ ਵਾਰ ਇਨ੍ਹਾਂ 'ਤੇ ਤੇਲ, ਕ੍ਰੀਮ ਜਾਂ ਚਿਪਚਿਪੇ ਪਦਾਰਥ ਡਿੱਗ ਜਾਣ ਨਾਲ ਇਨ੍ਹਾਂ 'ਤੇ ਮਿੱਟੀ ਅਤੇ ਗੰਦਗੀ ਜੰਮ ਜਾਂਦੀ ਹੈ। ਜਿਸ ਨਾਲ ਇਨ੍ਹਾਂ ਦੀ ਚਮਕ ਖਰਾਬ ਹੋ ਜਾਂਦੀ ਹੈ। ਇਹ ਜਿੱਦੀ ਨਿਸ਼ਾਨ ਕੱਪੜਿਆਂ ਨਾਲ ਵੀ ਸਾਫ ਨਹੀਂ ਹੁੰਦੇ। ਇਨ੍ਹਾਂ ਨੂੰ ਸਾਫ ਕਰਨ ਲਈ ਕੁਝ ਆਸਾਨ ਤਰੀਕੇ ਵੀ ਅਪਣਾਏ ਜਾ ਸਕਦੇ ਹਨ। ਜਿਨ੍ਹਾਂ ਨਾਲ ਇਨ੍ਹਾਂ ਦੀ ਚਮਕ ਬਰਕਰਾਰ ਰਹੇਗੀ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਬੇਕਿੰਗ ਸੋਡਾ
ਬੇਕਿੰਗ ਸੋਡੇ ਦੀ ਵਰਤੋਂ ਰਸੋਈ 'ਚ ਕੀਤੀ ਜਾਂਦੀ ਹੈ ਪਰ ਸਾਫ-ਸਫਾਈ 'ਚ ਵੀ ਇਹ ਬਹੁਤ ਜ਼ਰੂਰੀ ਹੈ ਕਿ ਥੋੜ੍ਹਾ ਜਿਹਾ ਬੇਕਿੰਗ ਸੋਡਾ ਲੈ ਕੇ ਮੁਲਾਇਮ ਕੱਪੜੇ 'ਤੇ ਲਗਾ ਲਓ ਅਤੇ ਫਿਰ ਇਸ ਨਾਲ ਕੱਚ ਨੂੰ ਸਾਫ ਕਰੋ। ਇਸ ਤੋਂ ਬਾਅਦ ਸਾਫ ਕੱਪੜੇ ਨਾਲ ਰਗੜ ਲਓ। ਕੱਚ ਚਮਕ ਜਾਵੇਗਾ।
2. ਡਿਸਟਿਲਡ ਵਾਟਰ
ਇਸ ਤਰ੍ਹਾਂ ਦੇ ਕੱਚ ਨੂੰ ਸਾਫ ਕਰਨ ਲਈ ਸਿੰਪਲ ਪਾਣੀ ਦੀ ਥਾਂ 'ਤੇ ਡਿਸਟਿਲਡ ਵਾਟਰ ਦੀ ਵਰਤੋਂ ਕਰੋ। ਇਸ ਨਾਲ ਕੱਚ 'ਤੇ ਜਮ੍ਹਾ ਧੂਲ ਸਾਫ ਹੋ ਜਾਵੇਗੀ।
3. ਸਿਰਕਾ
ਸਫਾਈ ਲਈ ਸਿਰਕੇ ਤੋਂ ਬਿਹਤਰ ਅਤੇ ਸਸਤਾ ਇਲਾਜ ਕੋਈ ਨਹੀਂ ਹੈ। ਕੱਚ ਦੀ ਸਫਾਈ ਲਈ ਇਕ ਸਪ੍ਰੇ ਬੋਤਲ 'ਚ ਸਿਰਕਾ ਭਰ ਕੇ ਗੰਦੇ ਕੱਚ ਨੂੰ ਸਾਫ ਕਰੋ।
4. ਸ਼ੇਵਿੰਗ ਕ੍ਰੀਮ
ਬਾਥਰੂਮ ਦੇ ਸ਼ੀਸ਼ੇ 'ਤੇ ਚਿਕਨਾਈ ਅਤੇ ਸਾਬਣ ਦੇ ਨਿਸ਼ਾਨ ਬਹੁਤ ਜਲਦੀ ਪੈ ਜਾਂਦੇ ਹਨ। ਨਹਾਉਣ 'ਤੋਂ ਪਹਿਲਾਂ ਸ਼ੀਸ਼ੇ 'ਤੇ ਸ਼ੇਵਿੰਗ ਕ੍ਰੀਮ ਨਾਲ ਹਲਕੀ ਪਰਤ ਚਿਪਕਾ ਲਓ ਅਤੇ ਨਹਾਉਣ ਦੇ ਬਾਅਦ ਇਸ ਨੂੰ ਸਾਫ ਕਰ ਲਓ।
5. ਕਲੱਬ ਸੋਡਾ
ਕਲੱਬ ਸੋਡਾ ਵੀ ਸਾਫ-ਸਫਾਈ ਲਈ ਬਹੁਤ ਕੰਮ ਆਉਂਦਾ ਹੈ। ਸਪ੍ਰੇ ਬੋਤਲ 'ਚ ਪਾ ਕੇ ਇਸ ਦੀ ਵਰਤੋਂ ਕਰੋ।
ਸਰਦੀਆਂ 'ਚ ਬੜੇ ਕੰਮ ਆਉਣਗੇ ਇਹ ਛੋਟੇ-ਛੋਟੇ ਟਿਪਸ
NEXT STORY