ਨਵੀਂ ਦਿੱਲੀ— ਤੁਸੀਂ ਕਾਫੀ ਤਰੀਕਿਆਂ ਨਾਲ ਚਿਕਨ ਬਣਾ ਕੇ ਖਾਧਾ ਹੋਵੇਗਾ ਅੱਜ ਅਸੀਂ ਤੁਹਾਨੂੰ ਰੈਸਟੋਰੈਂਟ ਸਟਾਈਲ ਬੇਹੱਦ ਸੁਆਦਿਸ਼ਟ ਗ੍ਰੇਵੀ ਚਿਕਨ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 80 ਮਿਲੀਲੀਟਰ ਤੇਲ
- 150 ਗ੍ਰਾਮ ਪਿਆਜ਼
- 1 ਚੱਮਚ ਲਸਣ ਪੇਸਟ
- 1 ਚੱਮਚ ਅਦਰਕ ਪੇਸਟ
- 1/2 ਚੱਮਚ ਹਲਦੀ
- 2 ਚੱਮਚ ਲਾਲ ਮਿਰਚ
- 1 ਚੱਮਚ ਧਨੀਆ ਪਾਊਡਰ
- 1/2 ਚੱਮਚ ਗਰਮ ਮਸਾਲਾ
- 1 ਚੱਮਚ ਚਿਕਨ ਮਸਾਲਾ
- ਨਮਕ
- 720 ਗ੍ਰਾਮ ਚਿਕਨ
- 150 ਮਿਲੀਲੀਟਰ ਪਾਣੀ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਕੜਾਈ ਲਓ ਅਤੇ ਉਸ 'ਚ ਤੇਲ ਪਾਓ।
2. ਫਿਰ ਪਿਆਜ਼, ਲਸਣ, ਅਦਰਕ, ਹਲਦੀ , ਲਾਲ ਮਿਰਚ ,ਧਨੀਆ ਪਾਊਡਰ, ਗਰਮ ਮਸਾਲਾ, ਨਮਕ ਅਤੇ ਚਿਕਨ ਮਸਾਲਾ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ।
3. ਇਸ ਤੋਂ ਬਾਅਦ ਇਸ 'ਚ ਚਿਕਨ ਪਾ ਦਿਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
4. ਇਸ ਤੋਂ ਬਾਅਦ ਪਾਣੀ ਪਾ ਕੇ ਇਸ ਨੂੰ 40 ਮਿੰਟ ਤਕ ਪਕਾਓ।
5. ਫਿਰ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।
ਮਾਮੂਲੀ ਗੱਲ 'ਤੇ ਕੁੱਟਮਾਰ ਦਾ ਬੱਚੇ ਦੇ ਵਿਕਾਸ 'ਤੇ ਪੈਂਦਾ ਹੈ ਮਾੜਾ ਅਸਰ
NEXT STORY