ਜਲੰਧਰ— ਬੱਚਿਆਂ ਦੇ ਸਰੀਰਕ ਵਿਕਾਸ ਲਈ ਸਿਹਤਮੰਦ ਖਾਣਾ ਬਹੁਤ ਜ਼ਰੂਰੀ ਹੈ। ਉੱਥੇ ਹੀ ਬੱਚਿਆਂ ਨੂੰ ਮਫੀਨ ਬਹੁਤ ਪਸੰਦ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਸਵੀਟ ਪੋਟੈਟੋ ਹੈਸ਼ ਐਗ ਕੱਪ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਖਾਣ 'ਚ ਬਹੁਤ ਹੀ ਸੁਆਦ ਹੁੰਦੀ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
- 60 ਗ੍ਰਾਮ ਸ਼ਕਰਕੰਦੀ ਕੱਦੂਕੱਸ ਕੀਤੀ ਹੋਈ
- 30 ਗ੍ਰਾਮ ਚੀਜ਼ ਕੱਦੂਕੱਸ ਕੀਤਾ ਹੋਇਆ
- 1/2 ਚਮਚ ਗਾਰਲਿਕ ਪਾਊਡਰ
- 6 ਅੰਡੇ
- ਨਮਕ ਸੁਆਦ ਅਨੁਸਾਰ
- ਕਾਲੀ ਮਿਰਚ ਸੁਆਦ ਅਨੁਸਾਰ
- ਧਨੀਆ ਗਾਰਨਿਸ਼ ਲਈ
ਬਣਾਉਣ ਦੀ ਵਿਧੀ
1. ਇਕ ਬਾਊਲ 'ਚ ਸ਼ਕਰਕੰਦੀ, ਚੀਜ਼ ਅਤੇ ਗਾਰਲਿਕ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
2. ਚਮਚ ਨਾਲ ਇਸ ਮਿਸ਼ਰਣ ਨੂੰ 6 ਮਫਿਨ ਟਿਨ 'ਚ ਪਾਓ।
3. ਇਸ ਤੋਂ ਬਾਅਦ ਹਰ ਕੱਪ ਉੱਪਰ ਇਕ ਅੰਡਾ ਪਾਓ। ਫਿਰ ਇਸ ਦੇ ਉੱਪਰ ਸੁਆਦਅਨੁਸਾਰ ਨਮਕ ਅਤੇ ਕਾਲੀ ਮਿਰਚ ਛਿੱੜਕੋ।
4. ਹੁਣ ਇਸ ਨੂੰ ਓਵਨ 'ਚ 350 ਡਿੱਗਰੀ ਐੱਫ/ 180 ਡਿੱਗਰੀ ਸੀ ਦੇ ਤਾਪਮਾਨ 'ਚ 10-12 ਮਿੰਟ ਲਈ ਰੱਖੋ।
5. ਸਵੀਟ ਪੋਟੈਟੋ ਹੈਸ਼ ਐਗ ਕੱਪ ਤਿਆਰ ਹੈ। ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।
ਇਸ ਤਰ੍ਹਾਂ ਬਣਓ ਮੈਂਗੋ ਚਿਕਨ ਕੜੀ
NEXT STORY