ਜਲੰਧਰ— ਅੰਬ ਗਰਮੀਆਂ 'ਚ ਖਾਧਾ ਜਾਣ ਵਾਲਾ ਫਲ ਹੈ। ਇਸ ਫਲ ਨੂੰ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅੰਬ ਦੇ ਖੱਟੇ-ਮਿੱਠੇ ਮੈਂਗੋ ਰਾਈਸ ਬਣਾਉਣੇ ਦੱਸ ਰਹੇ ਹਾਂ। ਇਹ ਖਾਣ 'ਚ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਬਹੁਤ ਲਾਭਕਾਰੀ ਹੁੰਦੇ ਹਨ। ਇਸ ਨੂੰ ਸਾਰੇ ਬਹੁਤ ਖੁਸ਼ ਹੋ ਕੇ ਖਾਂਦੇ ਹਨ।
ਸਮੱਗਰੀ—
- ਇਕ ਕੱਚਾ ਅੰਬ
- ਢਾਈ ਕਿਲੋ ਪੱਕ ਹੋਏ ਚੌਲ
- ਇਕ ਛੋਟਾ ਚਮਚ ਲਾਲ ਮਿਰਚ ਪਾਊਡਰ
- ਥੋੜ੍ਹਾ ਜਿਹਾ ਹਲਦੀ ਪਾਊਡਰ
- ਪੰਜ ਕੜੀ ਪੱਤਾ
- ਦੋ ਸਾਬਤ ਲਾਲ ਮਿਰਚ
- ਦੋ ਚਮਚ ਭੁੱਜੀ ਹੋਈ ਮੂੰਗਫਲੀ
- ਇਕ ਕੱਟੀ ਹੋਈ ਹਰੀ ਮਿਰਚ
- ਅੱਧਾ ਚਮਚ ਸਰੋਂ
- ਇਕ ਛੋਟਾ ਚਮਚ ਚਨਾ ਦਾਲ
- ਚੁਟਕੀ ਭਰ ਚੀਨੀ
- ਨਮਕ ਸਵਾਦ ਮੁਤਾਬਕ
- ਤਿੰਨ ਚਮਚ ਤੇਲ
- ਦੋ ਚਮਚ ਬਰੀਕ ਕੱਟਿਆ ਹੋਇਆ ਧਨੀਆ ਪੱਤਾ
ਵਿਧੀ
1. ਸਭ ਤੋਂ ਪਹਿਲਾਂ ਅੰਬ ਦੇ ਛਿਲਕੇ ਉਤਾਰ ਕੇ ਉਸ ਨੂੰ ਛੋਟੇ-ਛੋਟੇ ਟੁੱਕੜਿਆਂ 'ਚ ਕੱਟ ਲਓ।
2. ਗੈਸ 'ਤੇ ਇਕ ਕੜਾਹੀ 'ਚ ਤੇਲ ਗਰਮ ਕਰੋ। ਤੇਲ ਗਰਮ ਹੋਣ 'ਤੇ ਉਸ 'ਚ ਸਰੋਂ, ਚਨਾ ਦਾਲ, ਸਾਬਤ ਲਾਲ ਮਿਰਚ ਅਤੇ ਕੜੀ ਪੱਤਾ ਪਾਓ।
3. ਹੁਣ ਇਸ 'ਚ ਹਰੀ ਮਿਰਚ, ਅੰਬ ਦੇ ਟੁੱਕੜੇ, ਹਲਦੀ ਅਤੇ ਲਾਲ ਮਿਰਚ ਪਾਊਡਰ ਪਾਓ। ਇਸ ਮਿਸ਼ਰਣ ਨੂੰ ਇਕ ਤੋਂ ਦੋ ਮਿੰਟ ਤੱਕ ਫ੍ਰਾਈ ਕਰੋ।
4. ਹੁਣ ਇਸ 'ਚ ਚੌਲ, ਨਮਕ ਅਤੇ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਤਿੰਨ ਮਿੰਟ ਤੱਕ ਫ੍ਰਾਈ ਕਰੋ।
5. ਗੈਸ ਬੰਦ ਕਰਨ 'ਤੇ ਇਸ ਉੱਪਰ ਕੱਟਿਆ ਹੋਇਆ ਧਨੀਆ ਪੱਤਾ ਅਤੇ ਮੂੰਗਫਲੀ ਪਾਓ।
6. ਹੁਣ ਇਨ੍ਹਾਂ ਨੂੰ ਪਲੇਟ 'ਚ ਪਾ ਕੇ ਸਰਵ ਕਰੋ।
ਅਜਿਹੀਆਂ ਲੜਕੀਆਂ ਜਿਨ੍ਹਾਂ ਨੂੰ ਜ਼ਰੂਰ ਕਰੋ Avoid
NEXT STORY