ਜਲੰਧਰ— ਕੁਝ ਭੋਜਨ ਅਜਿਹੇ ਹਨ ਜੋ ਮਰਦਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਨ੍ਹਾਂ ਭੋਜਨਾਂ ਨੂੰ ਜ਼ਿਆਦਾ ਖਾਣ ਨਾਲ ਕਮਜ਼ੋਰੀ ਦੇ ਇਲਾਵਾ, ਮੋਟਾਪਾ, ਦਿਲ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਜੈਪੂਰ ਦੇ ਆਯੁਰਵੇਦ ਮਾਹਰ ਡਾਕਟਰ ਐੱਸ. ਕੇ. ਯਾਦਵ ਅਜਿਹੇ ਭੋਜਨਾਂ ਬਾਰੇ ਦੱਸ ਰਹੇ ਹਨ ਜੋ ਮਰਦਾਂ ਨੂੰ ਨਹੀਂ ਖਾਣੇ ਚਾਹੀਦੇ ਜਾਂ ਘੱਟ ਮਾਤਰਾ 'ਚ ਖਾਣੇ ਚਾਹੀਦੇ ਹਨ।
1. ਸੋਇਆ ਦੁੱਧ ਅਤੇ ਸੋਇਆ ਉਤਪਾਦ
ਹਾਰਵਡ ਯੂਨੀਵਰਸਿਟੀ ਦੀ ਰਿਸਰਚ ਮੁਤਾਬਕ ਇਨ੍ਹਾਂ 'ਚ ਮੌਜੂਦ ਆਈਸੋਫਲੇਵੋਨ ਫਾਇਟੋਐਸਟ੍ਰੋਜੋਨ ਸੈਕਸ ਹਾਰਮੋਨਸ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਸਪਰਮ ਦੀ ਸੰਖਿਆ ਨੂੰ ਘੱਟਾਉਂਦੇ ਹਨ।
2. ਰਿਫਾਈਂਡ ਸ਼ੂਗਰ
ਅਮਰੀਕਾ ਦੇ ਵਿਭਾਗ ਆਫ ਐਗਰੀਕਲਚਰ ਮੁਤਾਬਕ ਇਸ 'ਚ ਐਮਪਟੀ ਕੈਲੋਰੀਜ ਹੁੰਦੀ ਹੈ ਜੋ ਫਾਇਦਾ ਪਹੁੰਚਾਉਣ ਦੀ ਥਾਂ ਪੇਟ ਦੀ ਚਰਬੀ ਅਤੇ ਭਾਰ ਵਧਾਉਂਦੀ ਹੈ।
3. ਜ਼ਿਆਦਾ ਕੌਫੀ ਅਤੇ ਕੋਲਡ ਡਰਿੰਕਸ
ੰਮੈਸਾਚੁਸੇਟਸ ਜਨਰਲ ਹਸਪਤਾਲ ਦੀ ਰਿਸਰਚ ਮੁਤਾਬਕ ਜ਼ਿਆਦਾ ਮਾਤਰਾ 'ਚ ਕੈਫੀਨ ਲੈਣ ਨਾਲ ਸਪਰਮ ਦੀ ਸੰਖਿਆ ਘੱਟ ਹੋ ਸਕਦੀ ਹੈ।
4. ਟੀ ਟ੍ਰੀ ਤੇਲ ਅਤੇ ਲੇਵੇਂਡਰ ਤੇਲ
ਕਈ ਅਧਿਐਨਾਂ ਮੁਤਾਬਕ ਇਨ੍ਹਾਂ ਤੇਲਾਂ ਦੀ ਜ਼ਿਆਦਾ ਵਰਤੋਂ ਨਾਲ ਮਰਦਾਂ ਦੀ ਛਾਤੀ ਔਰਤਾਂ ਦੀ ਛਾਤੀ ਦੀ ਤਰ੍ਹਾਂ ਹੋ ਸਕਦੀ ਹੈ।
5. ਪੁਦੀਨਾ
ਪੁਦੀਨੇ 'ਚ ਮੇਂਥੋਲ ਹੁੰਦਾ ਹੈ। ਇਸ ਦੀ ਜ਼ਿਆਦਾ ਵਰਤੋਂ ਨਾਲ ਜਿਨਸੀ ਪ੍ਰਦਰਸ਼ਨ (sexual performance) 'ਤੇ ਵਿਪਰੀਤ ਅਸਰ ਪੈ ਸਕਦਾ ਹੈ।
6. ਪੈਕ ਕੀਤੇ ਭੋਜਨ
ਇਨ੍ਹਾਂ ਭੋਜਨਾਂ ਨੂੰ ਸੁਰੱਖਿਅਤ ਰੱਖਣ ਲਈ ਮਿਲਾਏ ਜਾਣ ਵਾਲੇ ਪਦਾਰਥ ਮਰਦਾਂ 'ਚ ਕਮਜ਼ੋਰੀ ਦਾ ਕਾਰਣ ਬਣਦੇ ਹਨ। ਇਨਾਂ ਦੇ ਕਾਰਨ ਮੋਟਾਪਾ ਅਤੇ ਕੈਂਸਰ ਜਿਹੀ ਸਮੱਸਿਆ ਹੋ ਸਕਦੀ ਹੈ।
7. ਸ਼ਰਾਬ
ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਮੁਤਾਬਕ ਜ਼ਿਆਦਾ ਮਾਤਰਾ 'ਚ ਸ਼ਰਾਬ ਮਰਦਾਂ ਦੀ ਪ੍ਰਜਨਨ ਪਣਾਲੀ ਨੂੰ ਪ੍ਰਭਾਵਿਤ ਕਰਦੀ ਹੈ।
8. ਡੇਅਰੀ ਉਤਪਾਦ
ਸਾਲ 2003 'ਚ ਜਾਨ ਹਾਪੀਕਨਸ ਯੂਨੀਵਰਸਿਟੀ ਦੀ ਇਕ ਰਿਸਰਚ ਮੁਤਾਬਕ ਜ਼ਿਆਦਾ ਮਾਤਰਾ 'ਚ ਡੇਅਰੀ ਉਤਪਾਦ ਲੈਣ ਨਾਲ ਪ੍ਰੋਸਟੇਟ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ।
9. ਓਇਲੀ ਅਤੇ ਜੰਕ ਫੂਡ
ਸਾਲ 2009 'ਚ ਕੈਲੋਫੋਰਨੀਆ ਯੂਨੀਵਰਸਿਟੀ ਦੀ ਰਿਸਰਚ ਮੁਤਾਬਕ ਇਸ ਦੇ ਕਾਰਨ ਕੋਲੇਸਟਰੌਲ ਦਾ ਪੱਧਰ ਵੱਧ ਜਾਂਦਾ ਹੈ, ਜਿਸ ਨਾਲ ਦਿਲ ਸੰਬੰਧੀ ਬੀਮਾਰੀਆਂ ਹੋ ਸਕਦੀਆਂ ਹਨ।
10. ਮਾਈਕ੍ਰੋਵੇਵੇ ਫੁੱਲੇ
ਕਈ ਅਧਿਐਨਾਂ ਮੁਤਾਬਕ ਇਨ੍ਹਾਂ 'ਚ ਮਿਲਾਏ ਜਾਣ ਵਾਲੇ ਬਣਾਵਟੀ ਫਲੇਵਰਿੰਗ ਏਜੰਟ ਨਾਲ ਕੈਂਸਰ ਹੋ ਸਕਦਾ ਹੈ।
ਇਸ ਕੈਮਰੇ ਦੀ ਨਜ਼ਰ ਪੈਣ 'ਤੇ ਕਰਨੀ ਪੈਂਦੀ ਹੈ ਕੋਲ ਬੈਠੇ ਵਿਅਕਤੀ ਨੂੰ KISS
NEXT STORY