ਮੁੰਬਈ- ਭਾਰਤੀ ਪਹਿਰਾਵੇ ਵਿਚ ਸੂਟ ਪਾਉਣਾ ਹਰ ਔਰਤ ਅਤੇ ਮੁਟਿਆਰ ਦੀ ਪਸੰਦ ਹੁੰਦਾ ਹੈ। ਇਹੋ ਕਾਰਨ ਹੈ ਕਿ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਨੂੰ ਸੂਟ ਵਿਚ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਮੌਸਮ ਵਿਚ ਤਬਦੀਲੀ ਕਾਰਨ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਫੈਸ਼ਨ ਅਤੇ ਟਰੈਂਡ ਦੇ ਸੂਟ ਪਸੰਦ ਆ ਰਹੇ ਹਨ। ਇਨ੍ਹਾਂ ਸੂਟਾਂ ਵਿਚ ਮੁਟਿਆਰਾਂ ਨੂੰ ਮਲਟੀਕਲਰ ਡਿਜ਼ਾਈਨ ਦੇ ਸੂਟ ਬਹੁਤ ਪਸੰਦ ਆ ਰਹੇ ਹਨ। ਇਨ੍ਹਾਂ ਵਿਚ ਕੁੜਤੇ ਦਾ ਡਿਜ਼ਾਈਨ ਮਲਟੀ ਕਲਰ ਲਾਈਨ ਪ੍ਰਿੰਟਿਡ ਵਿਚ ਆਉਂਦਾ ਹੈ ਜਦਕਿ ਇਸ ਦੇ ਨਾਲ ਪਲਾਜ਼ੋ ਪਲੇਨ ਡਿਜ਼ਾਈਨ ਅਤੇ ਇਕ ਕਲਰ ਵਿਚ ਦਿੱਤਾ ਹੁੰਦਾ ਹੈ। ਇਨ੍ਹਾਂ ਵਿਚ ਮੁਟਿਆਰਾਂ ਨੂੰ ਜ਼ਿਆਦਾਤਰ ਚਿੱਟਾ ਦੁਪੱਟਾ ਅਤੇ ਚਿੱਟਾ ਪਲਾਜ਼ੋ ਵਾਲੇ ਮਲਟੀ ਕਲਰ ਸੂਟ ਜ਼ਿਆਦਾ ਪਸੰਦ ਆ ਰਹੇ ਹਨ।
ਜ਼ਿਆਦਾਤਰ ਸਕੂਲ ਅਤੇ ਕਾਲਜ ਜਾਣ ਵਾਲੀਆਂ ਨੂੰ ਚਿੱਟਾ ਪਲਾਜ਼ੋ ਅਤੇ ਮਲਟੀ ਕਲਰ ਕੁੜਤੀ ਵਾਲੇ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਮੁਟਿਆਰਾਂ ਅਤੇ ਔਰਤਾਂ ਨੂੰ ਪਿੰਕ, ਬਲਿਊ, ਆਰੇਂਜ, ਰੈੱਡ, ਪਲਾਜ਼ੋ ਅਤੇ ਦੁਪੱਟੇ ਨਾਲ ਮਲਟੀਕਲਰ ਸ਼ਰਟ ਜ਼ਿਆਦਾ ਪਸੰਦ ਆ ਰਹੇ ਹਨ। ਇਹ ਸੂਟ ਮੁਟਿਆਰਾਂ ਨੂੰ ਬਹੁਤ ਫਰੈੱਸ਼ ਅਤੇ ਕੂਲ ਲੁਕ ਦਿੰਦੇ ਹਨ। ਇਹ ਸੂਟ ਹੋਰ ਸੂਟਾਂ ਦੇ ਮੁਕਾਬਲੇ ਬਹੁਤ ਸਿੰਪਲ ਡਿਜ਼ਾਈਨ ਅਤੇ ਪ੍ਰਿੰਟ ਦੇ ਹੁੰਦੇ ਹਨ। ਇਸੇ ਕਾਰਨ ਇਹ ਮੁਟਿਆਰਾਂ ਨੂੰ ਬਹੁਤ ਸਿੰਪਲ ਅਤੇ ਸੋਬਰ ਲੁਕ ਦਿੰਦੇ ਹਨ।
ਮਾਰਕੀਟ ਵਿਚ ਮਲਟੀ ਕਲਰ ਡਿਜ਼ਾਈਨ ਦੇ ਸੂਟ ਦੇ ਨਾਲ-ਨਾਲ ਕੁੜਤੀਆਂ ਵੀ ਮਿਲ ਜਾਂਦੀਆਂ ਹਨ। ਇਨ੍ਹਾਂ ਮੁਟਿਆਰਾਂ ਨੂੰ ਆਪਣੀ ਪਸੰਦ ਦੀ ਜੀਨਸ, ਪਲਾਜ਼ੋ, ਸਲਵਾਰ, ਧੋਤੀ, ਪਲੇਅਰ ਆਦਿ ਦੇ ਨਾਲ ਵੀ ਟਰਾਈ ਕਰ ਰਹੀਆਂ ਹਨ। ਜ਼ਿਆਦਾਤਰ ਦਫਤਰ ਜਾਣ ਵਾਲੀਆਂ ਮੁਟਿਆਰਾਂ ਨੂੰ ਇਸ ਤਰ੍ਹਾਂ ਦੀ ਕੁੜਤੀ ਜ਼ਿਆਦਾ ਆ ਰਹੀਆਂ ਹਨ। ਇਹ ਮਲਟੀ ਕਲਰ ਸੂਟ ਸੈੱਟ ਅਤੇ ਕੁੜਤੀਆਂ ਜ਼ਿਆਦਾਤਰ ਰਾਊਂਡ ਨੈੱਕ ਅਤੇ ਛੋਟੀ ਕਾਲਰ ਡਿਜ਼ਾਈਨ ਵਿਚ ਆ ਰਹੀਆਂ ਹਨ। ਉਥੇ ਗਰਮੀ ਦੇ ਮੌਸਮ ਵਿਚ ਇਨ੍ਹਾਂ ਨੂੰ ਜ਼ਿਆਦਾ ਪਹਿਨਿਆ ਜਾਂਦਾ ਹੈ। ਇਨ੍ਹਾਂ ਨਾਲ ਮੁਟਿਆਰਾਂ ਜੁੱਤੀ ਵਿਚ ਸੈਂਡਲ, ਹੀਲਸ, ਫਲੈਟ, ਬੈਲੀ ਆਦਿ ਪਹਿਨਣਾ ਪਸੰਦ ਕਰ ਰਹੀਆਂ ਹਨ। ਹੇਅਰ ਸਟਾਈਲ ਵਿਚ ਮੁਟਿਆਰਾਂ ਇਨ੍ਹਾਂ ਦੇ ਨਾਲ ਜ਼ਿਆਦਾਤਰ ਓਪਨ ਹੇਅਰ ਰੱਖਣਾ ਪਸੰਦ ਕਰਦੀਆਂ ਹਨ। ਕੁਝ ਮੁਟਿਆਰਾਂ ਨੂੰ ਇਨ੍ਹਾਂ ਸੂਟ ਸੈੱਟ ਨਾਲ ਲਾਈਟ ਜਿਊਲਰੀ ਵੀ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਸੁੰਦਰ ਬਣਾਉਂਦੀ ਹੈ।
ਇਸ ਦੇਸ਼ ’ਚ ਪਹਿਲਾ ਕਦਮ ਰੱਖਣਗੇ ਐਲੀਅਨ! ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ
NEXT STORY