ਨਵੀਂ ਦਿੱਲੀ— ਘਰ 'ਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ ਪਰ ਹਰ ਪੁਰਾਣੀ ਜਾਂ ਟੁੱਟੀ ਚੀਜ਼ ਬੇਕਾਰ ਨਹੀਂ ਹੁੰਦੀ। ਇਨ੍ਹਾਂ 'ਚੋਂ ਕੁਝ ਚੀਜਾਂ ਨੂੰ ਨਵਾਂ ਲੁਕ ਦੇ ਕੇ ਘਰ ਦੀ ਸਜਾਵਟ ਲਈ ਵਰਤਿਆ ਜਾ ਸਕਦਾ ਹੈ। ਇਨ੍ਹਾਂ ਚੀਜਾਂ 'ਚ ਪੁਰਾਣੀ ਕਮੀਜ਼ ਵੀ ਆਉਂਦੀ ਹੈ ਜਿਸ ਨੂੰ ਫਿਰ ਤੋਂ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਪੁਰਾਣੀ ਕਮੀਜ਼ ਨਾਲ ਪਲਾਂਟ ਹੈਂਗਰ ਬਨਾਉਣਾ ਦੱਸ ਰਹੇ ਹਾਂ, ਜਿਸ ਨੂੰ ਤੁਸੀਂ ਘਰ ਦੇ ਕਿਸੇ ਵੀ ਕੋਨੇ 'ਚ ਲਟਕਾ ਸਕਦੇ ਹੋ।
ਸਮੱਗਰੀ
- ਸਿਰੇਮਿਕ ਪਲਾਸਟਰ
- ਫ਼ੀਤਾ
- ਹੁੱਕ ਪੇਚ
- ਕੈਂਚੀ
ਪਲਾਂਟ ਹੈਂਗਰ ਬਨਾਉਣ ਦਾ ਤਰੀਕਾ
1. ਸਭ ਤੋਂ ਪਹਿਲਾਂ ਕਮੀਜ਼ ਨੂੰ ਜਮੀਨ 'ਤੇ ਵਿਛਾ ਦਿਓ।
2. ਕਮੀਜ਼ ਦੇ ਹੇਠਲੇ ਹਿੱਸੇ ਨੂੰ ਟੁੱਕੜਿਆਂ 'ਚ ਕੱਟ ਲਓ। ਇਨ੍ਹਾਂ ਟੁੱਕੜਿਆਂ ਨੂੰ ਇੱਕਠਾ ਕਰਕੇ ਗੰਢ ਬੰਨ ਲਓ।
3. ਹੁਣ ਇਨ੍ਹਾਂ ਟੁੱਕੜਿਆਂ ਨੂੰ ਵੱਖ-ਵੱਖ ਕਰਕੇ ਪਹਿਲੀ ਗੰਢ ਤੋਂ ਦੋ ਇੰਚ ਦੀ ਦੂਰੀ 'ਤੇ ਦੂਜੀ ਗੰਢ ਬੰਨ ਲਓ।
4. ਇਸ ਤਰ੍ਹਾਂ ਹੀ ਗੰਢ ਬੰੰਨ ਕੇ ਜਾਲ ਬਣਾ ਲਓ ਤਾਂ ਜੋ ਉਸ 'ਚ ਸਿਰੇਮਿਕ ਪਲਾਸਟਰ ਚੰਗੀ ਤਰ੍ਹਾਂ ਟਿੱਕ ਜਾਏ।
5. ਪਲਾਂਟ ਹੈਂਗਰ ਬਣ ਕੇ ਤਿਆਰ ਹੈ। ਇਸ ਨੂੰ ਤੁਸੀਂ ਘਰ ਦੇ ਕਿਸੇ ਵੀ ਕੋਨੇ 'ਚ ਹੁਕ ਪੇਚ ਦੀ ਮਦਦ ਨਾਲ ਲਟਕਾ ਦਿਓ।
ਸਨਸਕ੍ਰਰੀਨ ਲੋਸ਼ਨ ਦੀ ਵਰਤੋਂ ਨਾਲ ਹੋ ਸਕਦੇ ਹਨ ਕਈ ਨੁਕਸਾਨ
NEXT STORY