ਜਲੰਧਰ— ਮੈਗੀ ਤਾਂ ਹਰ ਘਰ 'ਚ ਬਹੁਤ ਚਾਅ ਨਾਲ ਬਣਾਈ ਜਾਂਦੀ ਹੈ। ਜੇਕਰ ਤੁਸੀਂ ਇਕ ਹੀ ਤਰ੍ਹਾਂ ਦੀ ਮੈਗੀ ਖਾ-ਖਾ ਕੇ ਬੋਰ ਹੋ ਚੁੱਕੇ ਹੋ ਤਾਂ ਇਸ ਨੂੰ ਵੱਖਰੇ ਅੰਦਾਜ਼ 'ਚ ਵੀ ਬਣਾ ਸਕਦੇ ਹੋ। ਇਸ ਤਰੀਕੇ ਨਾਲ ਇਸ ਦਾ ਸੁਆਦ ਹੋਰ ਵੀ ਵਧ ਜਾਵੇਗਾ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਤੇਲ - 1 ਚੱਮਚ
ਪਿਆਜ਼ - 40 ਗ੍ਰਾਮ
ਟਮਾਟਰ - 50 ਗ੍ਰਾਮ
ਸ਼ਿਮਲਾ ਮਿਰਚ - 40 ਗ੍ਰਾਮ
ਪਾਵ ਭਾਜੀ ਮਸਾਲਾ - 1 ਚੱਮਚ
ਨਮਕ - 1/2 ਚੱਮਚ
ਮੈਗੀ ਮਸਾਲਾ - 1, 1/2 ਚੱਮਚ
ਮੈਗੀ ਨੂਡਲਸ - 110 ਗ੍ਰਾਮ
ਪਾਣੀ - 350 ਮਿਲੀਲੀਟਰ
੍ਰੋਪ੍ਰੋਸੇਸਡ ਚੀਜ਼ - 40 ਗ੍ਰਾਮ
ਬਟਰ - 1 ਚੱਮਚ
ਵਿਧੀ—
1. ਪੈਨ ਵਿਚ 1 ਚੱਮਚ ਤੇਲ ਗਰਮ ਕਰਕੇ ਉਸ ਵਿਚ 40 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਪਕਾਓ।
2. ਹੁਣ 50 ਗ੍ਰਾਮ ਟਮਾਟਰ ਪਾਓ ਅਤੇ ਹਿਲਾ ਲਓ।
3. ਫਿਰ 40 ਗ੍ਰਾਮ ਸ਼ਿਮਲਾ ਮਿਰਚ ਪਾ ਕੇ 3 ਤੋਂ 5 ਮਿੰਟ ਤੱਕ ਪੱਕਣ ਦਿਓ।
4. ਹੁਣ ਇਸ ਵਿਚ 1 ਚੱਮਚ ਪਾਵ ਭਾਜੀ ਮਸਾਲਾ, 1/2 ਚੱਮਚ ਨਮਕ ਅਤੇ 1,1/2 ਚੱਮਚ ਮੈਗੀ ਮਸਾਲਾ ਚੰਗੀ ਤਰ੍ਹਾਂ ਨਾਲ ਮਿਲਾਓ।
5. ਇਸ ਤੋਂ ਬਾਅਦ ਇਸ ਵਿਚ 110 ਗ੍ਰਾਮ ਮੈਗੀ ਨੂਡਲਸ, 350 ਮਿਲੀਲੀਟਰ ਪਾਣੀ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ 5 ਤੋਂ 7 ਮਿੰਟ ਤੱਕ ਪਕਾ ਲਓ।
6. ਹੁਣ 40 ਗ੍ਰਾਮ ਪ੍ਰੋਸੇਸਡ ਚੀਜ਼ ਮਿਕਸ ਕਰੋ ਅਤੇ ਫਿਰ 1 ਚੱਮਚ ਬਟਰ ਮਿਲਾ ਕੇ ਦੁਬਾਰਾ 3 ਤੋਂ 5 ਮਿੰਟ ਤੱਕ ਪਕਾ ਲਓ।
7. ਪਾਵ ਭਾਜੀ ਮੈਗੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਗਰਮਾ-ਗਰਮ ਸਰਵ ਕਰੋ।
ਦਹੀਂ ਨਾਲ ਬਣਾਓ Buttermilk Rasam
NEXT STORY