ਜਲੰਧਰ— ਆਲੂ ਜੋ ਕਿ ਸਾਡੇ ਭੋਜਨ ਦਾ ਖਾਸ ਹਿੱਸਾ ਹੈ। ਇਸ ਨੂੰ ਅਸੀਂ ਕਈ ਤਰੀਕਿਆਂ ਨਾਲ ਇਸਤੇਮਾਲ ਕਰਦੇ ਹਾਂ। ਅਸੀਂ ਇਸਨੂੰ ਚਿਪਸ ਦੇ ਰੂਪ 'ਚ ਵੀ ਇਸਤੇਮਾਲ ਕਰਦੇ ਹਾਂ ਅਤੇ ਬਰਗਰ ਦੇ ਰੂਪ 'ਚ ਵੀ ਪਰ ਕਿ ਤੁਸੀਂ ਜਾਣਦੇ ਹੋ ਕਿ ਆਲੂ ਨੂੰ ਸਿਰਫ ਖਾਣ ਦੇ ਹੀ ਲਈ ਨਹੀਂ ਸਗੋਂ ਘਰ ਦੀ ਸਫਾਈ ਦੇ ਲਈ ਵੀ ਇਸਤੇਮਾਲ ਕਰ ਸਕਦੇ ਹਾਂ। ਆਓ ਜਾਣਦੇ ਹਾਂ ਘਰ ਦੇ ਕੰਮਾਂ 'ਚ ਆਲੂ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ।
1. ਜੰਗ ਸਾਫ ਕਰਨ ਲਈ
ਆਲੂ ਦੀ ਮਦਦ ਨਾਲ ਅਸੀਂ ਜੰਗ ਨੂੰ ਸਾਫ ਕਰ ਸਕਦੇ ਹਾਂ। ਚਾਕੂ ਨਾਲ ਆਲੂ ਨੂੰ ਕੱਟੋ ਅਤੇ ਜੰਗ ਵਾਲੀ ਜਗ੍ਹਾ 'ਤੇ ਚੰਗੀ ਤਰ੍ਹਾ ਲਗਾਓ। ਇਹ ਜੰਗ ਨੂੰ ਕੱਟ ਦੇਵੇਗਾ ਅਤੇ ਉਸਨੂੰ ਬਿਲਕੁੱਲ ਸਾਫ ਕਰ ਦੇਵੇਗਾ।
2. ਚਾਂਦੀ ਦੇ ਗਹਿਣੇ
ਚਾਂਦੀ ਦੇ ਗਹਿਣਿਆਂ ਅਤੇ ਭਾਂਡਿਆਂ ਨੂੰ ਨਿੰਬੂ ਜਾਂ ਬੇਕਿੰਗ ਸੋਡੇ ਨਾਲ ਸਾਫ ਕਰ ਸਕਦੇ ਹਾਂ ਪਰ ਜੇਕਰ ਤੁਸੀਂ ਉਸ ਪਾਣੀ ਦਾ ਇਸਤੇਮਾਲ ਕਰੋਗੇ ਜਿਸ 'ਚ ਆਲੂ ਉਬਾਲੇ ਗਏ ਹੋਣ ਤਾਂ ਤੁਹਾਡੇ ਚਾਂਦੀ ਦੇ ਗਹਿਣੇ ਚਮਕ ਜਾਣਗੇ। ਪਾਣੀ 'ਚ ਚਾਂਦੀ ਦੇ ਗਹਿਣਿਆਂ ਨੂੰ 15-20 ਮਿੰਟਾਂ ਲਈ ਰੱਖੋ। ਇਸ ਤਰ੍ਹਾਂ ਕਰਨ ਨਾਲ ਗਹਿਣੇ ਚਮਕ ਜਾਣਗੇ।
3. ਕੱਚ ਦੀ ਸਫਾਈ
ਕੱਚ ਦੇ ਬਰਤਨਾਂ ਨੂੰ ਸਾਫ ਕਰਨ ਲਈ ਵੀ ਆਲੂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਆਲੂ ਦੇ ਪੀਸ ਕੱਟ ਕੇ ਕੱਚ ਦੇ ਬਰਤਨਾਂ ਤੇ ਰਗੜਣ ਨਾਲ ਕੱਚ ਸਾਫ ਹੋ ਜਾਂਦਾ ਹੈ।
4. ਫੁੱਲਦਾਨ
ਫੁੱਲਦਾਨ 'ਚ ਜੇਕਰ ਫੁੱਲ ਸਿੱਧੇ ਖੜ੍ਹੇ ਰੱਖਣੇ ਹੋਣ ਤਾਂ ਆਲੂ ਨੂੰ ਵਿਚਕਾਰ ਤੋਂ ਕੱਟ ਕੇ ਇਸਨੂੰ ਫੁੱਲਦਾਨ ਦੇ 'ਚ ਰੱਖ ਦਿਓ। ਇਸ ਉਪਰ ਫੁੱਲਾਂ ਨੂੰ ਲਗਾ ਦਿਓ, ਇਸ ਨਾਲ ਫੁੱਲ ਸਿੱਧੇ ਰਹਿਣਗੇ ਅਤੇ ਖੂਬਸੂਰਤ ਵੀ ਲੱਗਣਗੇ।
5. ਕੱਚ ਦੇ ਟੁੱਕੜੇ ਚੁੱਕਣ ਦੇ ਲਈ
ਜਦੋਂ ਘਰ 'ਚ ਕੋਈ ਕੱਚ ਟੁੱਟ ਜਾਂਦਾ ਹੈ ਤਾਂ ਉਸਨੂੰ ਇੱਕਠਾ ਕਰਨ 'ਚ ਬਹੁਤ ਪਰੇਸ਼ਾਨੀ ਹੁੰਦੀ ਹੈ। ਇਸ ਦੇ ਲਈ ਤੁਸੀਂ ਆਲੂ ਦੇ ਟੁੱਕੜੇ ਕਰਕੇ ਉਸ ਨੂੰ ਜ਼ਮੀਨ ਦੇ ਉਸ ਹਿੱਸੇ 'ਤੇ ਰਗੜੋ ਜਿੱਥੇ ਕੱਚ ਟੁੱਟਿਆਂ ਹੋਵੇ। ਇਸ ਤਰ੍ਹਾਂ ਕਰਨ ਨਾਲ ਕੱਚ ਆਲੂ 'ਚ ਫਸ ਜਾਵੇਗਾ।
ਬੱਚਿਆਂ ਨੂੰ ਇਸ ਤਰ੍ਹਾਂ ਸਿਖਾਓ, ਅਜਨਬੀ ਲੋਕਾਂ ਤੋਂ ਦੂਰ ਰਹਿਣਾ
NEXT STORY