ਵੈੱਬ ਡੈਸਕ- ਗਰਮੀ ਹੋਵੇ ਜਾਂ ਸਰਦੀ, ਘਰਾਂ 'ਚ ਚੂਹਿਆਂ ਦੀ ਆਵਾਜਾਈ ਲਗਾਤਾਰ ਰਹਿੰਦੀ ਹੈ। ਇਹ ਛੋਟੇ-ਛੋਟੇ ਸੁਰਾਖਾਂ ਰਾਹੀਂ ਅੰਦਰ ਆ ਜਾਂਦੇ ਹਨ ਅਤੇ ਰਸੋਈ ਤੋਂ ਕਮਰੇ ਤੱਕ ਆਤੰਕ ਮਚਾ ਦਿੰਦੇ ਹਨ। ਪਰ ਹੁਣ ਤੁਹਾਨੂੰ ਨਾ ਜ਼ਹਿਰੀਲੇ ਕੈਮੀਕਲ ਦੀ ਲੋੜ ਹੈ ਤੇ ਨਾ ਹੀ ਜਾਲ ਪਾਉਣ ਦੀ — ਕਿਉਂਕਿ ਸੰਤਰੇ ਦੇ ਛਿਲਕੇ ਇਸ ਸਮੱਸਿਆ ਦਾ ਕੁਦਰਤੀ ਤੇ ਸੁਰੱਖਿਅਤ ਹੱਲ ਹਨ!
ਚੂਹਿਆਂ 'ਤੇ ਕਿਵੇਂ ਕਰਦੇ ਹਨ ਅਸਰ?
ਸੰਤਰੇ ਦੇ ਛਿਲਕਿਆਂ 'ਚ ਇਕ ਤਿੱਖੀ ਤੇ ਤਾਜ਼ੀ ਖੁਸ਼ਬੂ ਹੁੰਦੀ ਹੈ ਜੋ ਚੂਹਿਆਂ ਨੂੰ ਬਿਲਕੁਲ ਪਸੰਦ ਨਹੀਂ।
ਇਹ ਸੁਗੰਧ ਉਨ੍ਹਾਂ ਲਈ ਅਸਹਿਣਸ਼ੀਲ ਹੁੰਦੀ ਹੈ ਅਤੇ ਉਹ ਉਸ ਜਗ੍ਹਾ ਤੋਂ ਦੂਰ ਭੱਜ ਜਾਂਦੇ ਹਨ।
ਛਿਲਕੇ ਤਿਆਰ ਕਰਨ ਦਾ ਤਰੀਕਾ
ਇਕ ਸੰਤਰਾ ਲਓ ਅਤੇ ਉਸ ਦਾ ਛਿਲਕਾ ਮੋਟਾ-ਮੋਟਾ ਉਤਾਰੋ।
ਛਿਲਕੇ ਨੂੰ ਹੌਲੀ ਜਿਹਾ ਮਸਲੋ ਜਾਂ ਦਬਾਓ, ਤਾਂ ਜੋ ਉਸ 'ਚੋਂ ਖੁਸ਼ਬੂ ਵੱਧ ਨਿਕਲੇ।
ਕਿੱਥੇ ਰੱਖੋ ਛਿਲਕੇ
ਇਹ ਛਿਲਕੇ ਉਨ੍ਹਾਂ ਥਾਵਾਂ 'ਤੇ ਰੱਖੋ ਜਿੱਥੋਂ ਚੂਹੇ ਆਉਂਦੇ ਹੋਣ:
- ਰਸੋਈ ਦੀਆਂ ਅਲਮਾਰੀਆਂ ਦੇ ਕੋਨੇ
- ਦਰਵਾਜ਼ਿਆਂ ਦੇ ਨੇੜੇ
- ਅਲਮਾਰੀ ਜਾਂ ਫਰਨੀਚਰ ਦੇ ਪਿੱਛੇ
- ਛੋਟੇ ਛੋਟੇ ਸੁਰਾਖ ਜਿੱਥੋਂ ਚੂਹੇ ਆਉਂਦੇ ਹੋਣ
ਛਿਲਕੇ ਬਦਲਦੇ ਰਹੋ
- 2–3 ਦਿਨਾਂ 'ਚ ਛਿਲਕੇ ਸੁੱਕ ਜਾਂਦੇ ਹਨ ਅਤੇ ਉਨ੍ਹਾਂ ਦੀ ਖੁਸ਼ਬੂ ਘੱਟ ਹੋ ਜਾਂਦੀ ਹੈ।
- ਇਸ ਲਈ ਸੁੱਕੇ ਛਿਲਕੇ ਸੁੱਟ ਦਿਓ ਅਤੇ ਨਵੇਂ ਤਾਜ਼ੇ ਛਿਲਕੇ ਰੱਖ ਦਿਓ।
ਸੁੱਕੇ ਛਿਲਕੇ ਦਾ ਪਾਊਡਰ ਬਣਾਓ
- ਜੇ ਹਰ ਕੁਝ ਦਿਨਾਂ 'ਚ ਛਿਲਕੇ ਬਦਲਣਾ ਔਖਾ ਲੱਗੇ, ਤਾਂ ਉਨ੍ਹਾਂ ਨੂੰ ਧੁੱਪ 'ਚ ਸੁੱਕਾ ਲਓ ਜਾਂ ਹਲਕੇ ਸੇਕ 'ਤੇ ਓਵਨ 'ਚ ਸੇਕ ਲਓ।
- ਫਿਰ ਉਨ੍ਹਾਂ ਨੂੰ ਪੀਸ ਕੇ ਪਾਊਡਰ ਬਣਾਓ ਤੇ ਛੋਟੇ ਪਾਊਚਾਂ 'ਚ ਭਰ ਕੇ ਉਨ੍ਹਾਂ ਹੀ ਥਾਵਾਂ 'ਤੇ ਰੱਖ ਦਿਓ।
ਬਣਾਓ ਸੰਤਰੇ ਦਾ ਸਪਰੇਅ
- ਸੰਤਰੇ ਦੇ ਛਿਲਕੇ ਪਾਣੀ 'ਚ ਉਬਾਲੋ।
- ਠੰਡਾ ਹੋਣ 'ਤੇ ਉਸ ਨੂੰ ਸਪਰੇਅ ਬੋਤਲ 'ਚ ਭਰੋ।
- ਇਸ ਸਪਰੇਅ ਨੂੰ ਦਰਵਾਜ਼ਿਆਂ ਤੇ ਖਿੜਕੀਆਂ ਦੇ ਨੇੜੇ ਛਿੜਕੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਂਸਰ ਦਾ ਡਰ ਹੋਵੇਗਾ ਖ਼ਤਮ! ਡਾਇਟ 'ਚ ਸ਼ਾਮਲ ਕਰੋ ਇਹ ਫੂਡਸ
NEXT STORY