ਵੈੱਬ ਡੈਸਕ- ਇੰਡੀਅਨ ਲੁਕ ਵਿਚ ਸਭ ਤੋਂ ਸੁੰਦਰ ਅਤੇ ਸਟਾਈਲਿਸ਼ ਦਿਖਣ ਲਈ ਮੁਟਿਆਰਾਂ ਅਤੇ ਔਰਤਾਂ ਡਿਜ਼ਾਈਰ ਜਿਊਲਰੀ, ਮੇਕਅਪ ਅਤੇ ਪਰਫੈਕਟ ਆਊਟਫਿਟ ਦੇ ਨਾਲ-ਨਾਲ ਇਕ ਆਕਰਸ਼ਕ ਹੇਅਰਸਟਾਈਲ ਨੂੰ ਵੀ ਮਹੱਤਵ ਦੇ ਰਹੀਆਂ ਹਨ। ਅੱਜਕੱਲ ਖਾਸ ਮੌਕਿਆਂ ’ਤੇ ਤਰ੍ਹਾਂ-ਤਰ੍ਹਾਂ ਦੇ ਹੇਅਰ ਸਟਾਈਲ ਵਿਚ ਨਜ਼ਰ ਆਉਣ ਵਾਲੀਆਂ ਮੁਟਿਆਰਾਂ ਆਪਣੀ ਲੁਕ ਨੂੰ ਪੂਰੀ ਤਰ੍ਹਾਂ ਟਰੈਡੀਸ਼ਨਲ ਅਤੇ ਸਪੈਸ਼ਲ ਬਣਾਉਣ ਲਈ ਪਰਾਂਦੇ ਨੂੰ ਸਭ ਤੋਂ ਜ਼ਿਆਦਾ ਪਸੰਦ ਕਰ ਰਹੀਆਂ ਹਨ। ਇਹ ਹੇਅਰਸਟਾਈਲ ਨਾ ਸਿਰਫ ਸਿੰਪਲ ਹੈ ਸਗੋਂ ਬੇਹੱਦ ਸਾਟਈਲਿਸ਼ ਅਤੇ ਆਕਰਸ਼ਕ ਵੀ ਹੈ। ਸੂਟ ਨਾਲ ਪਰਾਂਦਾ ਮੁਟਿਆਰਾਂ ਨੂੰ ਇਕ ਵੱਖਰਾ ਹੀ ਚਾਰਮ ਦਿੰਦਾ ਹੈ।
ਪਰਾਂਦੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਹਰ ਤਰ੍ਹਾਂ ਦੇ ਚਿਹਰੇ ਅਤੇ ਹਰ ਉਮਰ ਦੀ ਔਰਤ ’ਤੇ ਜਚਦਾ ਹੈ। ਭਾਵੇਂ ਮਹਿੰਦੀ ਹੋਵੇ, ਵਿਆਹ ਦੀਆਂ ਰਸਮਾਂ, ਪਾਰਟੀ ਜਾਂ ਕੋਈ ਧਾਰਮਿਕ ਸਮਾਗਮ ਹੋਵੇ, ਪਰਾਂਦਾ ਹਰ ਮੌਕੇ ’ਤੇ ਮੁਟਿਆਰਾਂ ਦੀ ਲੁਕ ਨੂੰ ਚਾਰ ਚੰਦ ਲਗਾ ਦਿੰਦਾ ਹੈ। ਇਹ ਹੇਅਰਸਟਾਈਲ ਇੰਨਾ ਸੌਖਾ ਹੈ ਕਿ ਹਰ ਔਰਤ ਅਤੇ ਮੁਟਿਆਰ ਇਸਨੂੰ ਘਰ ’ਤੇ ਹੀ ਸਟਾਈਲ ਕਰ ਸਕਦੀ ਹੈ। ਲੰਬੇ ਵਾਲਾਂ ਵਾਲੀਆਂ ਕੁੜੀਆਂ ਤਾਂ ਇਸਨੂੰ ਸੁਭਾਵਿਕ ਤੌਰ ’ਤੇ ਬਣਾ ਲੈਂਦੀਆਂ ਹਨ ਪਰ ਛੋਟੇ ਵਾਲਾਂ ਵਾਲੀਆਂ ਮੁਟਿਆਰਾਂ ਵੀ ਪਰਾਂਦੇ ਨੂੰ ਪਸੰਦ ਕਰ ਰਹੀਆਂ ਹਨ, ਕਿਉਂਕਿ ਇਹ ਵਾਲਾਂ ਨੂੰ ਲੰਬੇ ਅਤੇ ਸੰਘਣ ਦਿਖਾਉਣ ਦਾ ਕੰਮ ਕਰਦੀਆਂ ਹਨ। ਪਰਾਂਦੇ ਨੂੰ ਹੋਰ ਵੀ ਆਕਰਸ਼ਕ ਬਣਾਉਣ ਲਈ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਵੈਰੀਏਸ਼ੰਸ ਟਰਾਈ ਕਰ ਰਹੀਆਂ ਹਨ। ਫਰੰਟ ਤੋਂ ਫਲੈਕਸ ਬ੍ਰੇਡਸ ਬਣਾਉਣਾ, ਸਾਈਡ ਪਾਰਟਿੰਗ ਨਾਲ ਗੁੱਤ ਸਟਾਈਲ ਕਰਨਾ ਜਾਂ ਫਿਰ ਫੁੱਲਾਂ ਨਾਲ ਸਜਾਉਣਾ ਆਦਿ ਇਹ ਸਭ ਟਰੈਂਡ ਵਿਚ ਹਨ। ਨਿਊ ਬ੍ਰਾਈਡਲਸ ਤਾਂ ਇਸਨੂੰ ਆਪਣਾ ਫੇਰਰੇਟ ਹੇਅਰਸਟਾਈਲ ਬਣਾ ਚੁੱਕੀਆਂ ਹਨ। ਲਾਲ, ਮੈਰੂਨ, ਗੋਲਡਨ ਜਾਂ ਮਲਟੀਕਲਰ ਪਰਾਂਦੇ ਨਾਲ ਡਿਜ਼ਾਈਨਰ ਲਹਿੰਗਾ ਜਾਂ ਸੂਟ ਪਹਿਨਕੇ ਲਾੜੀਆਂ ਬੇਹੱਦ ਖੂਬਸੂਰਤ ਲੱਗਦੀਆਂ ਹਨ। ਮਾਰਕੀਟ ਵਿਚ ਵੀ ਪਰਾਂਦੇ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਮੁਹੱਈਆ ਹਨ। ਮਿਰਰ ਵਰਕ, ਬੀਡਲ ਵਰਕ, ਲੇਸ ਵਰਕ, ਗੋਟਾ ਪੱਟੀ ਵਰਕ ਅਤੇ ਐਬ੍ਰਾਇਡਰੀ ਵਾਲੇ ਪਰਾਂਦੇ ਮੁਟਿਆਰਾਂ ਦੀ ਪਹਿਲੀ ਪਸੰਦ ਹਨ।
ਕੁਝ ਮੁਟਿਆਰਾਂ ਆਪਣੇ ਸੂਟ ਨਾਲ ਮੈਚਿੰਗ ਪਰਾਂਦਾ ਚੁਣਦੀਆਂ ਹਨ ਤਾਂ ਕੁਝ ਮਲਟੀਕਲਰ ਜਾਂ ਕੰਟਰਾਸਟ ਕਲਰ ਵਾਲੇ ਪਰਾਂਦੇ ਪਸੰਦ ਕਰਦੀਆਂ ਹਨ। ਵੈਸਟਰਨ ਲੁਕ ਵਿਚ ਰਹਿਣ ਵਾਲੀਆਂ ਮੁਟਿਆਰਾਂ ਵੀ ਖਾਸ ਮੌਕਿਆਂ ’ਤੇ ਸੂਟ, ਅਨਾਰਕਲੀ ਜਾਂ ਲਹਿੰਗਾ ਚੋਲੀ ਨਾਲ ਪਰਾਂਦਾ ਸਟਾਈਲ ਕਰ ਕੇ ਪੂਰੀ ਤਰ੍ਹਾਂ ਟਰੈਡੀਸ਼ਨਲ ਲੁਕ ਅਪਣਾ ਰਹੀਆਂ ਹਨ। ਪਰਾਂਦਾ ਨਾ ਸਿਰਫ ਟਰੈਡੀਸ਼ਨਲ ਹੈ ਸਗੋਂ ਇਹ ਟਰੈਂਡੀ ਅਤੇ ਅਟ੍ਰੈਕਟਿਵ ਵੀ ਹੈ। ਇਹ ਹੇਅਰਸਟਾਈਲ ਮੁਟਿਆਰਾਂ ਨੂੰ ਇਕ ਰਾਇਲ ਅਤੇ ਗ੍ਰੇਸਫੁੱਲ ਲੁਕ ਦਿੰਦਾ ਹੈ ਜੋ ਕਿਸੇ ਵੀ ਫੰਕਸ਼ਨ ਵਿਚ ਉਨ੍ਹਾਂ ਨੂੰ ਸੈਂਟਰ ਆਫ ਅਟ੍ਰੈਕਸ਼ਨ ਬਣਾ ਦਿੰਦਾ ਹੈ। ਭਾਵੇਂ ਸਾਦਾ ਸੂਟ ਹੋਵੇ ਜਾਂ ਹੈਵੀ ਐਬ੍ਰਾਇਡਰੀ ਵਾਲਾ ਸੂਟ ਪਰਾਂਦਾ ਹਰ ਆਊਟਫਿਟ ਨਾਲ ਪਰਫੈਕਟਲੀ ਮੈਚ ਕਰਦਾ ਹੈ। ਅੱਜ ਦੇ ਸਮੇਂ ਵਿਚ ਜਿਥੇ ਹੇਅਰਸਟਾਈਲ ਟਰੈਂਡ ਤੇਜ਼ੀ ਨਾਲ ਬਦਲ ਰਹੇ ਹਨ ’ਤੇ ਪਰਾਂਦੇ ਨੇ ਆਪਣੀ ਥਾਂ ਹੋਰ ਮਜ਼ਬੂਤ ਕਰ ਲਈ ਹੈ। ਇਹ ਨਾ ਸਿਰਫ ਸਾਡੇ ਸੱਭਿਆਚਾਰ ਦਾ ਪ੍ਰਤੀਕ ਹੈ ਸਗੋਂ ਆਧੁਨਿਕ ਫੈਸ਼ਨ ਦਾ ਵੀ ਹਿੱਸਾ ਬਣ ਚੁੱਕੀ ਹੈ।
ਇਸ ਬਲੱਡ ਗਰੁੱਪ ਵਾਲਿਆਂ ਨੂੰ Heart Attack ਦਾ ਖ਼ਤਰਾ ਸਭ ਤੋਂ ਘੱਟ! ਰਿਪੋਰਟ 'ਚ ਵੱਡਾ ਖੁਲਾਸਾ
NEXT STORY