ਨਵੀਂ ਦਿੱਲੀ— ਪਨੀਰ ਦੇ ਪਰੌਂਠੇ ਨੂੰ ਹੋਰ ਵੀ ਮਜ਼ੇਦਾਰ ਸੁਆਦੀ ਬਣਾਉਣ ਲਈ ਅਸੀਂ ਇਸ 'ਚ ਸ਼ਿਮਲਾ ਮਿਰਚ ਪਾ ਕੇ ਵੀ ਬਣਾ ਸਕਦੇ ਹਾਂ। ਇਹ ਖਾਣ 'ਚ ਬਹੁਤ ਹੀ ਸੁਆਦ ਹੋਣ ਦੇ ਨਾਲ ਬਣਾਉਣ 'ਚ ਵੀ ਕਾਫੀ ਆਸਾਨ ਵੀ ਹੈ। ਇਸ ਨੂੰ ਖਾ ਕੇ ਬੱਚੇ ਅਤੇ ਵੱਡੇ ਸਾਰੇ ਹੀ ਖੁਸ਼ ਹੋ ਜਾਂਦੇ ਹਨ। ਆਓ ਜਾਣਦੇ ਹੋ ਸ਼ਿਮਲਾ ਮਿਰਚ ਪਨੀਰ ਪਰੌਂਠਾ ਬਣਾਉਣ ਦੀ ਰੈਸਿਪੀ ਬਾਰੇ...
ਸਮੱਗਰੀ
- ਕਣਕ ਦਾ ਆਟਾ 300 ਗ੍ਰਾਮ।
- ਨਮਕ 1 ਚੱਮਚ।
- ਪਾਣੀ 150 ਮਿਲੀਲੀਟਰ।
- ਸ਼ਿਮਲਾ ਮਿਰਚ 470 ਗ੍ਰਾਮ।
- ਪਨੀਰ(ਕਦੂਕਸ ਕੀਤਾ ਹੋਇਆ) 90 ਗ੍ਰਾਮ।
- ਲਾਲ ਮਿਰਚ(ਪੀਸੀ ਹੋਈ) 1/2 ਚੱਮਚ।
- ਕਣਕ ਦਾ ਆਟਾ ਧੂਲ ਕਰਨ ਲਈ।
- ਘਿਉ ਬਰੱਸ਼ ਕਰਨ ਲਈ।
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਬਾਊਲ 'ਚ 300 ਗ੍ਰਾਮ ਕਣਕ ਦਾ ਆਟਾ, 1 ਚੱਮਚ ਨਮਕ ਮਿਕਸ ਕਰ ਕੇ 150 ਮਿਲੀਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਗੁੰਨ ਲਓ।
2. ਦੂਜੇ ਬਾਊਲ 'ਚ 470 ਗ੍ਰਾਮ ਸ਼ਿਮਲਾ ਮਿਰਚ, 90 ਗ੍ਰਾਮ ਪਨੀਰ ਅਤੇ 1/2 ਚੱਮਚ ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
3. ਫਿਰ ਆਟੇ 'ਚ ਕੁਝ ਹਿੱਸਾ ਲੈ ਕੇ ਪੇੜਾ ਬਣਾ ਲਓ ਅਤੇ ਫਿਰ ਉਸ 'ਚ ਥੋੜ੍ਹਾ ਜਿਹਾ ਸੁੱਕਾ ਆਟਾ ਲਗਾ ਕੇ ਘੱਟ ਆਕਾਰ 'ਚ ਵੇਲ ਲਓ।
4. ਇਸ ਤੋਂ ਬਾਅਦ ਇਸ 'ਚ ਤਿਆਰ ਕੀਤੇ ਹੋਏ ਪਨੀਰ ਮਿਸ਼ਰਣ ਦੇ ਕੁਝ ਚੱਮਚ ਭਰ ਕੇ ਕਵਰ ਕਰੋ ਅਤੇ ਫਿਰ ਦੁਬਾਰਾ ਨਾਲ ਵੇਲ ਲਓ।
5. ਫਿਰ ਤਵੇ ਨੂੰ ਗਰਮ ਕਰਕੇ ਪਰੌਂਠੇ ਨੂੰ ਤਵੇ 'ਤੇ ਪਾਓ ਅਤੇ ਹਲਕਾ ਜਿਹਾ ਸੇਕਣ 'ਤੇ ਇਸ ਨੂੰ ਪਲਟ ਕੇ ਦੁਬਾਰਾ ਘੱਟ ਗੈਸ 'ਤੇ 3 ਮਿੰਟ ਤਕ ਸੇਕ ਲਓ।
6. ਫਿਰ ਇਸ ਨੂੰ ਪਲਟ ਕੇ ਇਸ 'ਤੇ ਘਿਉ ਵੀ ਲਗਾਓ ਅਤੇ ਇਹੀ ਪ੍ਰਕਿਰਿਆ ਦੂਜੀ ਸਾਈਡ ਵੀ ਦੁਹਰਾ ਕੇ ਘੱਟ ਗੈਸ 'ਤੇ ਦੋਹਾਂ ਸਾਈਡਾਂ ਤੋਂ ਭੂਰਾ ਹੋਣ ਤਕ ਸੇਕ ਲਓ।
7. ਸ਼ਿਮਲਾ ਮਿਰਚ ਪਨੀਰ ਪਰੌਂਠਾ ਬਣ ਕੇ ਤਿਆਰ ਹੈ ਇਸ ਨੂੰ ਦਹੀਂ ਨਾਲ ਸਰਵ ਕਰੋ।
ਇਨ੍ਹਾਂ ਰਾਸ਼ੀਆਂ ਲਈ ਪਿਆਰ ਭਰਿਆ ਹੋਵੇਗਾ Valentine's Day
NEXT STORY