ਜਲੰਧਰ— ਮੂੰਹ ਦੀ ਸਫਾਈ ਦੇ ਨਾਮ 'ਤੇ ਜ਼ਿਆਦਾਤਰ ਲੋਕ ਸਿਰਫ ਦੰਦਾਂ ਦੀ ਸਫਾਈ ਕਰਦੇ ਹਨ। ਇਸ ਲਈ ਜ਼ਿਆਦਾਤਰ ਲੋਕ ਜੀਭ 'ਤੇ ਜੰਮੀ ਸਫੇਦ ਪਰਤ ਨੂੰ ਸਾਫ ਕਰਨਾ ਭੁੱਲ ਜਾਂਦੇ ਹਨ। ਜੀਭ ਦੀ ਸਫਾਈ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਜੀਭ ਦੀ ਗੰਦਗੀ ਨੂੰ ਸਾਫ ਨਹੀਂ ਕਰੋਗੇ ਤਾਂ ਤੁਹਾਡੇ ਮੂੰਹ ਚੋਂ ਬਦਬੂ ਆਉਂਣ ਲੱਗ ਜਾਵੇਗੀ। ਆਓ ਜਾਣਦੇ ਹਾਂ ਜੀਭ 'ਤੇ ਜੰਮੀ ਸਫੇਦ ਪਰਤ ਨੂੰ ਸਾਫ ਕਰਨ ਦੇ ਆਸਾਨ ਤਰੀਕੇ।
1. ਨਮਕ
ਜੀਭ 'ਤੇ ਜੰਮੀ ਪਰਤ ਨੂੰ ਸਾਫ ਕਰਨ ਲਈ ਤੁਸੀਂ ਨਮਕ ਦੀ ਵਰਤੋਂ ਕਰ ਸਕਦੇ ਹੋ। ਥੋੜ੍ਹਾਂ ਜਿਹਾ ਨਮਕ ਆਪਣੀ ਜੀਭ 'ਤੇ ਰੱਖੋ ਫਿਰ ਟੂਥਬਰੱਸ਼ ਦੀ ਮਦਦ ਨਾਲ ਰਗੜੋ। ਇਕ ਹਫਤੇ ਤੱਕ ਇਸਦੀ ਵਰਤੋਂ ਨਿਯਮਿਤ ਰੂਪ ਨਾਲ ਕਰੋ।
2. ਮਾਉਥਵਾਸ਼
ਖਾਣਾ ਖਾਣ ਤੋਂ ਬਾਅਦ ਕੁਝ ਹਿੱਸਾ ਜੀਭ 'ਤੇ ਲੱਗ ਜਾਂਦਾ ਹੈ। ਇਸ ਲਈ, ਖਾਣਾ ਖਾਣ ਤੋਂ ਬਾਅਦ ਮਾਉਥਵਾਸ਼ ਦੀ ਵਰਤੋਂ ਕਰੋ।
3. ਦਹੀਂ
ਦਹੀਂ 'ਚ ਪਰੋ-ਬਾਯੋਟਿਕ ਹੁੰਦੇ ਹਨ ਜੋ ਕੈਂਡਿਡ ਫੰਗਸ ਨੂੰ ਖਤਮ ਕਰਦੇ ਹਨ। ਜੀਭ 'ਤੇ ਜੰਮੀ ਸਫੇਦ ਪਰਤ ਕੈਂਡਿਡ ਫੰਗਸ ਦੇ ਕਾਰਨ ਹੁੰਦੀ ਹੈ। ਇਸ ਲਈ ਦਹੀਂ ਦੀ ਮਦਦ ਨਾਲ ਵੀ ਜੀਭ ਦੀ ਸਫਾਈ ਕੀਤੀ ਜਾ ਸਕਦੀ ਹੈ।
4. ਹਲਦੀ
ਹਲਦੀ ਇਕ ਇਸ ਤਰ੍ਹਾਂ ਦਾ ਮਸਾਲਾ ਹੈ ਜਿਸ ਨਾਲ ਜੀਭ ਦੀ ਸਫੇਦ ਪਰਤ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਹਲਦੀ ਪਾਊਡਰ 'ਚ ਥੋੜ੍ਹਾਂ ਨਿੰਬੂ ਦਾ ਰਸ ਮਿਲਾ ਲਓ। ਇਸ ਪੇਸਟ ਨੂੰ ਜੀਭ 'ਤੇ ਰਗੜੋ। ਕੁਝ ਦੇਰ ਬਾਅਦ ਕੋਸੇ ਪਾਣੀ ਨਾਲ ਕੁਰਲੀ ਕਰ ਲਓ।
5. ਨਮਕ ਦਾ ਪਾਣੀ
ਮੂੰਹ ਨੂੰ ਨਮਕ ਦੇ ਪਾਣੀ ਨਾਲ ਧੋ ਕੇ ਸਾਫ ਕੀਤਾ ਜਾ ਸਕਦਾ ਹੈ। ਇਸ ਦੇ ਲਈ ਅੱਧੇ ਗਲਾਸ ਕੋਸੇ ਪਾਣੀ 'ਚ ਅੱਧਾ ਚਮਚ ਨਮਕ ਪਾਓ। ਇਸ ਪਾਣੀ ਨਾਲ ਦਿਨ 'ਚ 5-6 ਵਾਰ ਕੁਰਲੀ ਕਰੋ।
ਇਹ ਹਨ ਸ਼ਾਂਤ ਹੋਣ ਦੇ ਤਰੀਕੇ
NEXT STORY