ਨਵੀਂ ਦਿੱਲੀ— ਅੱਜਕਲ ਲੋਕ ਕੁਦਰਤ ਦਾ ਮਜ਼ਾ ਲੈਣ ਜਾਂ ਸਜਾਵਟ ਲਈ ਘਰ ਦੇ ਅੰਦਰ ਹੀ ਪਲਾਂਟ ਲਗਾ ਲੈਂਦੇ ਹਨ। ਕੁਝ ਲੋਕ ਘਰ ਦੇ ਅੰਦਰ ਆਰਟੀ ਫੀਸ਼ੀਅਲ ਪੌਦੇ ਲਗਾ ਕੇ ਹੀ ਡੈਕੋਰੇਸ਼ਨ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪੌਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਲਗਾ ਕੇ ਤੁਸੀਂ ਡੈਕੋਰੇਸ਼ਨ ਦੇ ਨਾਲ ਘਰ ਦੀ ਨੈਗੇਟਿਵ ਐਨਰਜੀ ਨੂੰ ਦੂਰ ਕਰ ਸਕਦੇ ਹੋ। ਵਾਸਤੂ ਸ਼ਾਸਤਰ ਦੇ ਮੁਤਾਬਕ ਕ੍ਰਿਸਟਲ ਟ੍ਰੀ ਨੂੰ ਘਰ 'ਚ ਲਗਾਉਣ ਨਾਲ ਸਾਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਅੱਜ ਕਲ ਤਾਂ ਬਾਜ਼ਾਰ 'ਚ ਕ੍ਰਿਸਟਲ ਟ੍ਰੀ ਦੀ ਕਈ ਵੈਰਾਇਟੀ ਮਿਲ ਜਾਂਦੀਆਂ ਹਨ, ਜਿਸ ਨਾਲ ਤੁਸੀਂ ਆਪਣੀ ਡੈਕੋਰੇਸ਼ਨ ਦੇ ਹਿਸਾਬ ਨਾਲ ਖਰੀਦ ਸਕਦੇ ਹੋ। ਤਾਂ ਆਓ ਜਾਣਦੇ ਹਾਂ ਘਰ 'ਚ ਕ੍ਰਿਸਟਲ ਟ੍ਰੀ ਲਗਾਉਣ ਨਾਲ ਕੀ-ਕੀ ਫਾਇਦੇ ਹੁੰਦੇ ਹਨ।
ਕ੍ਰਿਸਟਲ ਟ੍ਰੀ ਲਗਾਉਣ ਦੇ ਫਾਇਦੇ
1. ਕ੍ਰਿਸਟਲ ਟ੍ਰੀ ਲਗਾਉਣ ਨਾਲ ਘਰ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਵਾਸਤੂ ਸ਼ਾਸਤਰ ਮੁਤਾਬਕ ਅਮੈਥਿਸਟ ਕ੍ਰਿਸਟਲ ਟ੍ਰੀ ਲਗਾਉਣ ਨਾਲ ਦਿਮਾਗ ਦਾ ਸੰਤੁਲਨ ਬਣਿਆ ਰਹਿੰਦਾ ਹੈ। ਇਸ ਨੂੰ ਸਟਡੀ ਰੂਮ ਜਾਂ ਬੱਚਿਆਂ ਦੇ ਕਮਰੇ 'ਚ ਲਗਾ ਸਕਦੇ ਹੋ।
2. ਰੰਗ-ਬਿਰੰਗੇ ਰਤਨਾਂ ਨਾਲ ਸਜੇ ਪੌਦਿਆਂ ਨੂੰ ਹਮੇਸ਼ਾ ਉੱਤਰ-ਪੱਛਮ ਦਿਸ਼ਾ 'ਚ ਲਗਾ ਕੇ ਡੈਕੋਰੇਟ ਕਰੋ। ਇਸ ਨਾਲ ਘਰ 'ਚ ਧਨ ਦਾ ਲਾਭ ਹੁੰਦਾ ਹੈ। ਵਾਸਤੂ ਦੇ ਮੁਤਾਬਕ ਇਸ ਨੂੰ ਉੱਤਰ ਪੱਛਮ ਦਿਸ਼ਾਂ 'ਚ ਲਗਾਉਣਾ ਹੀ ਸ਼ੁੱਭ ਹੁੰਦਾ ਹੈ।
3. ਜੇ ਤੁਸੀਂ ਇਸ ਨੂੰ ਡ੍ਰਾਇੰਗ ਰੂਮ 'ਚ ਡੈਕੋਰੇਟ ਕਰ ਰਹੀ ਹੋ ਤਾਂ ਦੱਖਣ-ਪੂਰਬ ਦਿਸ਼ਾ 'ਚ ਵੀ ਸਜਾ ਸਕਦੀ ਹੋ। ਇਸ ਨਾਲ ਨਾਕਾਰਾਤਮਕ ਊਰਜਾ ਘਰ 'ਚੋਂ ਬਾਹਰ ਰਹਿੰਦੀ ਹੈ।
4. ਘਰ 'ਚ ਸੁੱਖ-ਸ਼ਾਂਤੀ ਬਣਾਈ ਰੱਖਣ ਲਈ ਕ੍ਰਿਸਟਲ ਟ੍ਰੀ ਨੂੰ ਤੁਸੀਂ ਕਿਚਨ ਜਾਂ ਬੈੱਡਰੂਮ 'ਚ ਵੀ ਡੈਕੋਰੇਟ ਕਰ ਸਕਦੀ ਹੋ।
5. ਇਸ ਨੂੰ ਕਦੇ ਵੀ ਉਤਰ ਪੱਛਮ ਦਿਸ਼ਾ 'ਚ ਨਾ ਲਗਾਓ। ਇਸ ਨਾਲ ਘਰ 'ਚ ਕਲੇਸ਼ ਅਤੇ ਧਨ ਦੀ ਹਾਨੀ ਹੁੰਦੀ ਹੈ।
6. ਇਸ ਤੋਂ ਇਲਾਵਾ ਇਸ ਪੌਦੇ ਦੀ ਸਾਫ-ਸਫਾਈ ਦਾ ਵੀ ਧਿਆਨ ਰੱਖੋ। ਇਸ ਗੱਲ ਦਾ ਧਿਆਨ ਰੱਖੋ ਕਿ ਇਸ 'ਤੇ ਧੂਲ ਮਿੱਟੀ ਨਾ ਜੰਮੇ।
Propose Day: ਇਨ੍ਹਾਂ ਰੋਮਾਂਟਿਕ ਤਰੀਕਿਆਂ ਨਾਲ ਕਰੋ ਪਾਰਟਨਰ ਨਾਲ ਦਿਲ ਦੀ ਗੱਲ
NEXT STORY