ਨਵੀਂ ਦਿੱਲੀ— ਮੰਹਿਗਾਈ ਦੇ ਇਸ ਸਮੇਂ 'ਚ ਲੋਕਾਂ ਦਾ ਜ਼ਿਆਦਾ ਧਿਆਨ ਪੈਸੇ ਕਮਾਉਣ ਵੱਲ ਹੈ। ਨਵੇਂ ਵਿਆਹੇ ਜੋੜੇ ਵੀ ਇਕ-ਦੂਜੇ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾਉਂਦੇ। ਆਪਸੀ ਪਿਆਰ ਬਣਾਈ ਰੱਖਣ ਲਈ ਉਨ੍ਹਾਂ ਨੂੰ ਕੰਮ ਤੋਂ ਛੁੱਟੀ ਲੈ ਕੇ ਕਿਤੇ ਘੁੰਮਣ ਜਾਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਰੁਮਾਂਟਿਕ ਥਾਵਾਂ ਬਾਰੇ ਦੱਸਾਂਗੇ ,ਜਿੱਥੇ ਤੁਸੀਂ ਆਪਣੇ ਪਾਰਟਨਰ ਨਾਲ ਘੁੰਮਣ ਲਈ ਜਾ ਸਕਦੇ ਹੋ।
1. ਬੇਰੋਨਾ, ਇਟਲੀ
ਇਹ ਦੁਨੀਆ ਦੀਆਂ ਖੂਬਸੂਰਤ ਥਾਵਾਂ 'ਚੋਂ ਇਕ ਹੈ। ਇੱਥੇ ਰੋਮੀਓ ਅਤੇ ਜੂਲੀਅਟ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ ਸੀ।
2. ਪੈਰਿਸ, ਫਰਾਂਸ
ਆਪਣੇ ਪਾਰਟਨਰ ਨਾਲ ਘੁੰਮਣ ਲਈ ਇਹ ਕਾਫੀ ਖੂਬਸੂਰਤ ਥਾਂ ਹੈ। ਇੱਥੇ ਜਾਰਦਿਨ-ਦ-ਲਗਜਮਬਰਗ ਅਤੇ ਲਗਜਮਬਰਗ ਬਾਗ ਹੈ, ਜੋ ਬਹੁਤ ਰੁਮਾਂਟਿਕ ਹੈ।
3. ਅਲਹਾਮਬਰਾ, ਗ੍ਰੇਨਾਡਾ, ਸਪੇਨ
ਵੱਖ-ਵੱਖ ਕਿਸਮਾਂ ਦੇ ਫੁੱਲਾਂ ਨਾਲ ਸਜੀਆਂ ਇਹ ਥਾਵਾਂ ਵਿਆਹੇ ਜੋੜਿਆਂ ਦੇ ਘੁੰਮਣ ਲਈ ਵਧੀਆ ਹਨ।
4. ਲੰਦਨ, ਗ੍ਰੇਟ ਬ੍ਰਿਟੇਨ
ਇਸ ਥਾਂ 'ਤੇ ਪਿਆਰ ਕਰਨ ਦਾ ਵੱਖਰਾ ਹੀ ਮਜ਼ਾ ਹੈ। ਇਹ ਥਾਂ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ।
5. ਸਨ ਫ੍ਰਰੈਨਸਿਸਕੋ, ਕੈਲੋਫੋਰਨੀਆ
ਇਹ ਥਾਂ ਖੂਬਸੂਰਤ ਹੋਣ ਦੇ ਨਾਲ-ਨਾਲ ਰੁਮਾਂਟਿਕ ਵੀ ਹੈ। ਇੱਥੋਂ ਦੇ ਨਜ਼ਾਰੇ ਹਰ ਕਿਸੇ ਨੂੰ ਮੋਹ ਲੈਂਦੇ ਹਨ। ਤੁਸੀਂ ਆਪਣੇ ਪਾਰਟਨਰ ਨਾਲ ਇੱਥੇ ਹਨੀਮੂਨ ਮਨਾਉਣ ਲਈ ਆ ਸਕਦੇ ਹੋ।
ਗਰਮੀਆਂ 'ਚ ਇਸ ਤਰ੍ਹਾਂ ਨਿਖਾਰੋ ਆਪਣੇ ਚਿਹਰੇ ਦੀ ਰੰਗਤ
NEXT STORY