ਜਲੰਧਰ— ਗਰਮੀਆਂ ਦੇ ਦਿਨਾਂ 'ਚ ਤਾਪਮਾਨ ਵੱਧ ਜਾਂਦਾ ਹੈ। ਇਸ ਮੌਸਮ 'ਚ ਛੋਟੇ ਬੱਚਿਆਂ ਵੱਲ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ। ਧਿਆਨ ਨਾ ਰੱਖਣ ਦੀ ਸਥਿਤੀ 'ਚ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਿਨ੍ਹਾਂ 'ਚ ਸਰੀਰ 'ਤੇ ਲਾਲ ਦਾਣੇ ਅਤੇ ਧੱਫੜ ਸ਼ਾਮਲ ਹਨ। ਇਸ ਦੇ ਇਲਾਵਾ ਬੱਚਿਆਂ ਦੀ ਸਕਿਨ 'ਤੇ ਲਾਲ ਰੈਸ਼ੀਸ ਹੋ ਸਕਦੇ ਹਨ। ਇਸ ਸਮੱਸਿਆ ਤੋਂ ਬਚਾਅ ਲਈ ਇਹ ਤਰੀਕੇ ਵਰਤੇ ਜਾ ਸਕਦੇ ਹਨ।
1. ਰੋਜ਼ਾਨਾ ਨਵਾਓ
ਗਰਮੀ ਦੇ ਮੌਸਮ 'ਚ ਆਪਣੇ ਬੱਚੇ ਦੀ ਸਾਫ-ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਸਰੀਰ ਦੇ ਲਾਲ ਰੈਸ਼ੀਸ ਦੀ ਸਮੱਸਿਆ ਸਿਰਫ ਗੰਦਗੀ ਅਤੇ ਪਸੀਨੇ ਕਾਰਨ ਹੁੰਦੀ ਹੈ। ਇਸ ਲਈ ਬੱਚੇ ਨੂੰ ਰੋਜ਼ਾਨਾ ਨਵਾਉਣਾ ਚਾਹੀਦਾ ਹੈ।
2. ਢਿੱਲੇ ਅਤੇ ਸੂਤੀ ਕੱਪੜੇ ਪਵਾਓ
ਗਰਮੀ ਦੇ ਦਿਨਾਂ 'ਚ ਆਪਣੇ ਬੱਚੇ ਨੂੰ ਠੰਡਕ ਦੇਣ ਵਾਲੇ ਸੂਤੀ ਅਤੇ ਢਿੱਲੇ ਕੱਪੜੇ ਪਾਉਣੇ ਚਾਹੀਦੇ ਹਨ। ਇਹ ਕੱਪੜੇ ਆਸਾਨੀ ਨਾਲ ਪਸੀਨਾ ਸੋਖ ਲੈਂਦੇ ਹਨ ਅਤੇ ਬੱਚਾ ਆਰਾਮ ਮਹਿਸੂਸ ਕਰਦਾ ਹੈ । ਧੁੱਪ 'ਚ ਬਾਹਰ ਲਿਜਾਂਦੇ ਸਮੇਂ ਬੱਚੇ ਨੂੰ ਲੰਬੀ ਬਾਜੂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ।
3. ਸੁੰਗਧਿਤ ਸਾਬਣ ਅਤੇ ਪਾਊਡਰ ਦੀ ਵਰਤੋਂ ਤੋਂ ਬਚੋ
ਕੁਝ ਮਾਂਵਾਂ ਨੂੰ ਲੱਗਦਾ ਹੈ ਕਿ ਸੁੰਗਧਿਤ ਸਾਬਣ ਅਤੇ ਪਾਊਡਰ ਦੀ ਵਰਤੋਂ ਨਾਲ ਬੱਚੇ ਨੂੰ ਤਾਜ਼ਾ ਰੱਖਿਆ ਜਾ ਸਕਦਾ ਹੈ ਪਰ ਇਹ ਬਿਲਕੁਲ ਗਲਤ ਹੈ। ਇਹ ਉਤਪਾਦ ਕੈਮੀਕਲ ਯੁਕਤ ਹੁੰਦੇ ਹਨ, ਜੋ ਬੱਚੇ ਦੀ ਕੋਮਲ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਨਾਲ ਬੱਚੇ ਦੇ ਸਰੀਰ 'ਚ ਜਲਨ ਵੀ ਹੋ ਸਕਦੀ ਹੈ।
4. ਬੱਚੇ ਨੂੰ ਹਾਈਡ੍ਰੇਟ ਰੱਖੋ
ਗਰਮੀ ਦੇ ਮੌਸਮ 'ਚ ਵੱਡਿਆਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਹਾਈਡ੍ਰੇਟ ਰੱਖਣ ਦੀ ਲੋੜ ਹੁੰਦੀ ਹੈ। ਬੱਚੇ ਦੇ ਛੇ ਮਹੀਨੇ ਦਾ ਹੋ ਜਾਣ 'ਤੇ ਉਸ ਨੂੰ ਪਾਣੀ ਜ਼ਰੂਰ ਪਿਲਾਉਣਾ ਚਾਹੀਦਾ ਹੈ।
5. ਬੱਚੇ ਦੇ ਬਿਸਤਰ ਵੱਲ ਧਿਆਨ ਦਿਓ
ਗਰਮੀ ਦੇ ਮੌਸਮ 'ਚ ਬੱਚੇ ਨੂੰ ਗੱਦਿਆਂ 'ਤੇ ਸਵਾਉਣ ਦੀ ਥਾਂ ਦਰੀ 'ਤੇ ਸੂਤੀ ਚਾਦਰ ਵਿਛਾ ਕੇ ਸਵਾਉਣਾ ਚਾਹੀਦਾ ਹੈ।
6. ਨਾਰੀਅਲ ਤੇਲ
ਜੇ ਬੱਚੇ ਦੇ ਸਰੀਰ 'ਤੇ ਲਾਲ ਦਾਣੇ ਹੋ ਜਾਣ ਤਾਂ ਉਸ ਦੇ ਸਰੀਰ 'ਤੇ ਨਾਰੀਅਲ ਤੇਲ ਲਗਾਓ। ਬੱਚੇ ਨੂੰ ਆਰਾਮ ਮਿਲੇਗਾ।
7. ਮੁਲਤਾਨੀ ਮਿੱਟੀ ਅਤੇ ਗੁਲਾਬਜਲ
ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਦਾ ਲੇਪ ਬਣਾ ਕੇ ਲਗਾਉਣ ਨਾਲ ਬੱਚੇ ਨੂੰ ਖੁਜਲੀ ਅਤੇ ਜਲਨ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
8. ਦਹੀਂ ਅਤੇ ਸ਼ਹਿਦ
ਬੱਚੇ ਦੇ ਰੈਸ਼ੀਸ ਦੀ ਸਮੱਸਿਆ ਤੋਂ ਬਚਾਅ ਲਈ ਉਸ ਦੇ ਸਰੀਰ 'ਤੇ ਦਹੀਂ ਅਤੇ ਸ਼ਹਿਦ ਦਾ ਲੇਪ ਬਣਾ ਕੇ ਲਗਾਓ ਅਤੇ ਤੁਰੰਤ ਉਸ ਨੂੰ ਨਵਾ ਦਿਓ। ਬੱਚੇ ਨੂੰ ਠੰਡਕ ਮਿਲੇਗੀ।
ਸੰਘਣੀ ਦਾੜ੍ਹੀ ਪਾਉਣ ਲਈ ਅਜਮਾਓ ਇਹ ਨੁਸਖਾ
NEXT STORY