ਮੁੰਬਈ— ਲੜਕਾ ਹੋਵੇ ਜਾ ਲੜਕੀ ਵਿਆਹ ਤੋਂ ਬਾਅਦ ਸਾਰਿਆਂ ਦੀ ਜ਼ਿੰਦਗੀ ਬਦਲ ਜਾਂਦੀ ਹੈ। ਜੇਕਰ ਆਪਣੀ ਜ਼ਿੰਦਗੀ ਨੂੰ ਠੀਕ ਤਰੀਕੇ ਨਾਲ ਚਲਾਉਣਾ ਹੈ ਤਾਂ ਪਤੀ-ਪਤਨੀ ਦੋਵਾਂ ਦਾ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੋਵਾਂ ਨੂੰ ਸਤੁੰਲਨ ਨਾਲ ਚਲਣਾ ਚਾਹੀਦਾ ਹੈ। ਜਿੱਥੇ ਲੜਕੀਆਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ, ਉੱਥੇ ਹੀ ਮਰਦ ਵਾਰ-ਵਾਰ ਗਲਤੀਆਂ ਕਰਦੇ ਹਨ। ਬਾਅਦ 'ਚ ਇਨ੍ਹਾਂ ਗਲਤੀਆਂ ਕਰਕੇ ਹੀ ਰਿਸ਼ਤੇ 'ਤੇ ਵੀ ਅਸਰ ਪੈਣ ਲੱਗਦਾ ਹੈ।
1. ਪਤਨੀ ਦਾ ਸਾਥ ਦਿਓ
ਕੁੱਝ ਲੜਕੇ ਵਿਆਹ ਤੋਂ ਬਾਅਦ ਪਤਨੀ ਦੀਆਂ ਭਾਵਨਾਵਾਂ ਦਾ ਖਿਆਲ ਨਹੀਂ ਰੱਖਦੇ। ਉਨ੍ਹਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਗੱਲ ਦਾ ਹੱਲ ਕਰਨ ਤੋਂ ਪਹਿਲਾਂ ਪਤਨੀ ਨੂੰ ਤੁਹਾਡੇ ਸਾਥ ਦੀ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਤੁਹਾਡੀਆਂ ਵਾਰ-ਵਾਰ ਕੀਤੀਆਂ ਗਈਆਂ ਗਲਤੀਆਂ ਨਾਲ ਰਿਸ਼ਤੇ 'ਤੇ ਵੀ ਅਸਰ ਪਵੇਗਾ।
2. ਖਰਚ 'ਚ ਆਪਣੀ ਪਤਨੀ ਦੀ ਸਲਾਹ ਨਾ ਲੈਣਾ
ਵਿਆਹ ਤੋਂ ਬਾਅਦ ਪਤੀ-ਪਤਨੀ 'ਚ ਕਿਸੇ ਤਰ੍ਹਾਂ ਦਾ ਵੀ ਸੀਕਰੇਟ ਨਹੀਂ ਹੋਣਾ ਚਾਹੀਦਾ। ਪਤੀ ਜੇਕਰ ਕਿਸੇ ਜਗ੍ਹਾ 'ਤੇ ਖਰਚ ਕਰ ਰਿਹਾ ਹੈ ਤਾਂ ਪਤਨੀ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ।
3. ਪਤਨੀ ਨੂੰ ਨਜ਼ਰਅੰਦਾਜ਼ ਕਰਨਾ
ਕੁੱਝ ਪਤੀ ਅਜਿਹਾ ਸਮਝਦੇ ਹਨ ਕਿ ਵਿਆਹ ਤੋਂ ਬਾਅਦ ਪਤਨੀ ਨੂੰ ਪਿਆਰ ਦੀ ਜ਼ਰੂਰਤ ਨਹੀਂ ਹੁੰਦੀ। ਉਹ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਹਨ।
ਚਮੜੀ ਦੇ ਹਿਸਾਬ ਨਾਲ ਲਗਾਓ ਐਲੋਵੇਰਾ ਫੇਸ ਪੈਕ
NEXT STORY