ਜਲੰਧਰ— ਇਕ ਪਰਿਵਾਰ ਤਦ ਹੀ ਪੂਰਾ ਹੁੰਦਾ ਹੈ ਜਦੋਂ ਉਸ 'ਚ ਭੈਣ-ਭਰਾ, ਮਾਤਾ-ਪਿਤਾ, ਚਾਚਾ-ਚਾਚੀ, ਪਤੀ-ਪਤਨੀ ਆਪਸ 'ਚ ਪਿਆਰ ਨਾਲ ਰਹਿੰਦੇ ਹਨ। ਪਰਿਵਾਰ ਦੇ ਬਿਨਾਂ ਜਿੰਦਗੀ ਬੋਰਿੰਗ ਹੈ ਕਿਉਂਕਿ ਜਿਉਣ ਲਈ ਕਿਸੇ ਦੇ ਸਾਥ ਦੀ ਲੋੜ ਹੁੰਦੀ ਹੈ। ਮੁਸੀਬਤ 'ਚ ਪਰਿਵਾਰ ਹੀ ਕੰਮ ਆਉਂਦਾ ਹੈ। ਜਿੱਥੇ ਇਕ ਮਨੁੱਖ ਦੀ ਜਿੰਦਗੀ 'ਚ ਪਰਿਵਾਰ ਦਾ ਬਹੁਤ ਮੱਹਤਵ ਹੈ, ਉੱਥੇ ਬਾਲੀਵੁੱਡ 'ਚ ਕਈ ਅਜਿਹੇ ਸਟਾਰ ਹਨ ਜੋ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਦਾ ਆਪਸੀ ਰਿਸ਼ਤਾ ਕਾਫੀ ਚੰਗਾ ਹੈ। ਇਹ ਸਟਾਰ ਫਿਲਮਾਂ 'ਚ ਤਾਂ ਇਕ ਚੰਗੇ ਮੈਂਬਰ ਦਾ ਰੋਲ ਅਦਾ ਕਰਦੇ ਹੀ ਹਨ ਪਰ ਅਸਲ ਜਿੰਦਗੀ 'ਚ ਵੀ ਉਹ ਆਪਣੇ ਰਿਸ਼ਤੇ ਬਿਹਤਰੀਨ ਢੰਗ ਨਾਲ ਨਿਭਾ ਰਹੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਬਾਲੀਵੁੱਡ ਪਰਿਵਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਅਸਲ ਜਿੰਦਗੀ 'ਚ ਵੀ ਆਪਣੇ ਰਿਸ਼ਤੇ ਸਹੀ ਤਰੀਕੇ ਨਾਲ ਨਿਭਾ ਰਹੇ ਹਨ।
1. ਬੱਚਨ ਪਰਿਵਾਰ
ਬੱਚਨ ਪਰਿਵਾਰ ਇਕ ਸੰਪੂਰਣ ਪਰਿਵਾਰ ਹੈ। ਜਯਾ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦਾ ਆਪਸ 'ਚ ਕਾਫੀ ਪਿਆਰ ਹੈ। ਅਕਸਰ ਇਹ ਪਰਿਵਾਰ ਹਰ ਮੌਕੇ 'ਤੇ ਇੱਕਠਾ ਹੀ ਦਿਖਾਈ ਦਿੰਦਾ ਹੈ।
2. ਅਨਿਲ ਕਪੂਰ ਦਾ ਪਰਿਵਾਰ
ਬਾਲੀਵੁੱਡ ਹੀਰੋ ਅਨਿਲ ਕਪੂਰ ਅਤੇ ਉਨ੍ਹਾਂ ਦਾ ਪਰਵਾਰ ਵੀ ਬਹੁਤ ਮਸ਼ਹੂਰ ਹੈ। ਅਨਿਲ ਕਪੂਰ ਦੀ ਆਪਣੀ ਬੇਟੀ ਸੋਨਮ ਕਪੂਰ ਨਾਲ ਬਹੁਤ ਬਣਦੀ ਹੈ। ਇਨ੍ਹਾਂ ਦਾ ਆਪਸੀ ਰਿਸ਼ਤਾ ਦੋਸਤੀ ਵਾਲਾ ਹੈ।
3. ਸ਼ਾਹਿਦ ਕਪੂਰ ਦਾ ਪਰਿਵਾਰ
ਸ਼ਾਹਿਰ ਕਪੂਰ ਵੀ ਹਮੇਸ਼ਾ ਆਪਣੇ ਪਰਿਵਾਰ ਮਤਲਬ ਆਪਣੀ ਪਤਨੀ ਮੀਰਾ ਅਤੇ ਬੇਟੀ ਨਾਲ ਹਰ ਮੌਕੇ 'ਤੇ ਦਿਖਾਈ ਦਿੰਦੇ ਹਨ।
4. ਆਮਿਰ ਖਾਨ ਦਾ ਪਰਿਵਾਰ
ਜਿਵੇਂ ਆਮਿਰ ਖਾਨ ਫਿਲਮਾਂ 'ਚ ਹਿੱਟ ਹਨ ਉਸ ਤਰ੍ਹਾਂ ਹੀ ਆਪਣੇ ਪਰਿਵਾਰ 'ਚ ਵੀ ਉਨ੍ਹਾਂ ਦੀ ਇਕ ਖਾਸ ਥਾਂ ਹੈ। ਉਹ ਅਕਸਰ ਆਪਣੇ ਪਰਿਵਾਰ ਨੂੰ ਪੂਰਾ ਸਮਾਂ ਦਿੰਦੇ ਹਨ।
5. ਸੈਫ ਅਲੀ ਖਾਨ ਦਾ ਪਰਿਵਾਰ
ਸੈਫ ਅਤੇ ਖਾਨ ਅਤੇ ਕਰੀਨਾ ਕਪੂਰ ਦਾ ਪਰਿਵਾਰ ਵੀ ਬਹੁਤ ਖਾਸ ਹੈ। ਦੋਵੇਂ ਪਤੀ-ਪਤਨੀ ਬਹੁਤ ਖੁਸ਼ ਨਜ਼ਰ ਆਉਂਦੇ ਹਨ। ਕਰੀਨਾ ਦੀ ਗਰਭ ਅਵਸਥਾ ਦੌਰਾਨ ਸੈਫ ਹਰ ਥਾਂ 'ਤੇ ਉਸ ਨਾਲ ਖੜ੍ਹੇ ਦਿਖਾਈ ਦਿੱਤੇ।
106 ਸਾਲ ਦੀ ਬਜ਼ੁਗਰ ਨੇ 40 ਸਾਲ ਛੋਟੇ ਵਿਅਕਤੀ ਨੇ ਕੀਤੀ ਸਗਾਈ
NEXT STORY