ਜਲੰਧਰ— ਪਿਆਰ ਇਕ ਅਜਿਹਾ ਰਿਸ਼ਤਾ ਹੈ ਜੋ ਬਣਾਉਣਾ ਤਾਂ ਆਸਾਨ ਹੈ ਪਰ ਨਿਭਾਉਣਾ ਬਹੁਤ ਮੁਸ਼ਕਿਲ ਹੈ। ਰਿਸ਼ਤੇ 'ਚ ਵਿਸ਼ਵਾਸ ਅਤੇ ਦੋਵਾਂ ਦਾ ਖੁੱਸ਼ ਹੋਣਾ ਬਹੁਤ ਜ਼ਰੂਰੀ ਹੈ। ਕਈ ਵਾਰ ਕੁੱਝ ਗਲਤੀਆਂ ਦੇ ਚੱਲਦੇ ਰਿਸ਼ਤਿਆਂ 'ਚ ਦੂਰੀ ਆ ਜਾਂਦੀ ਹੈ। ਅਜਿਹੀ ਹਾਲਤ 'ਚ ਤੁਸੀਂ ਆਪਣੇ ਰਿਸ਼ਤੇ 'ਚ ਆਈ ਦੂਰੀ ਮਿਟਾਉਣਾ ਚਾਹੁੰਦੇ ਹੋ ਤਾਂ ਅਤੇ ਆਪਣੇ ਪਾਰਟਨਰ ਨੂੰ ਵੀ ਖੁਸ਼ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਤਰੀਕਿਆਂ ਨੂੰ ਅਪਣਾਓ।
1. ਕਿਸੇ ਵੀ ਬਾਹਰ ਵਾਲੇ ਵਿਅਕਤੀ ਦੇ ਸਾਹਮਣੇ ਆਪਣੇ ਪਾਰਟਨਰ ਦੀਆਂ ਕਮਜ਼ੋਰੀਆਂ ਦਾ ਜ਼ਿਕਰ ਨਾ ਕਰੋ। ਆਪਸ 'ਚ ਬੈਠ ਕੇ ਗੱਲ ਕਰੋ।
2. ਕੰਮ 'ਚ ਰੁੱਝੇ ਹੋਣ ਦੇ ਨਾਲ-ਨਾਲ ਥੋੜ੍ਹਾ ਸਮਾਂ ਆਪਣੇ ਪਾਰਟਨਰ ਨਾਲ ਬਿਤਾਓ।
3. ਹਰ ਹਾਲਤ 'ਚ ਆਪਣੇ ਪਾਰਟਨਰ ਦੀ ਸਪੋਰਟ ਕਰੋ।
4. ਹਰ ਰਿਸ਼ਤਾ ਵਿਸ਼ਵਾਸ 'ਤੇ ਟਿੱਕਿਆ ਹੁੰਦਾ ਹੈ। ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਖੁਸ਼ ਰੱਖਣਾ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਕਦੀ ਵੀ ਉਸ ਦਾ ਵਿਸ਼ਵਾਸ ਨਾ ਤੋੜੋ।
5. ਸਮੇਂ-ਸਮੇਂ 'ਤੇ ਉਸ ਨਾਲ ਪਿਆਰ ਦਾ ਇਜ਼ਹਾਰ ਕਰੋ।
6. ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ। ਉਨ੍ਹਾਂ ਦੀਆਂ ਚੰਗੀਆਂ ਅਤੇ ਬੁਰੀਆਂ ਆਦਤਾਂ ਨੂੰ ਅਪਣਾਓ।
7. ਦਫਤਰ ਜਾ ਦੋਸਤਾਂ ਦਾ ਗੁੱਸਾ ਉਨ੍ਹਾਂ 'ਤੇ ਨਾਲ ਕੱਢੋ ਸਗੋਂ ਸ਼ਾਂਤੀ ਨਾਲ ਸਾਰੀ ਗੱਲ ਕਰੋ।
8. ਸਮਾਂ ਮਿਲਣ 'ਤੇ ਉਸ ਦਾ ਘਰ ਦੇ ਕੰਮਾਂ 'ਚ ਹੱਥ ਬਟਾਓ। ਇਸ ਨਾਲ ਉਨ੍ਹਾਂ ਨੂੰ ਖੁਸ਼ੀ ਮਿਲੇਗੀ।
ਗਰਭ ਅਵਸਥਾ 'ਚ ਖਾਓਗੇ ਤੁਲਸੀ ਤਾਂ ਰਹੋਗੇ ਇਨ੍ਹਾਂ ਪਰੇਸ਼ਾਨੀਆਂ ਤੋਂ ਦੂਰ
NEXT STORY