ਨਵੀਂ ਦਿੱਲੀ— ਨੱਕ 'ਤੇ ਦਿਖਣ ਵਾਲੇ ਬਲੈਕਹੈੱਡਸ ਪੂਰੇ ਚਿਹਰੇ ਦੀ ਖੂਬਸੂਰਤੀ ਨੂੰ ਵਿਗਾੜ ਕੇ ਰੱਖ ਦਿੰਦੇ ਹਨ। ਬਲੈਕਹੈੱਡਸ ਦਾ ਉਮਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਕਿਸੇ ਵੀ ਉਮਰ ਵਿਚ ਦਿਖਾਈ ਦੇਣ ਲੱਗਦੇ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਲੜਕੀਆਂ ਕਈ ਮਹਿੰਗੇ ਤੋਂ ਮਹਿੰਗੇ ਪ੍ਰੋਡਕਟਸ ਦਾ ਸਾਹਾਰਾ ਲੈਂਦੀਆਂ ਹਨ। ਜਿਨ੍ਹਾਂ ਨਾਲ ਕਾਫੀ ਖਰਚਾ ਵੀ ਹੁੰਦਾ ਹੈ। ਅਜਿਹੇ ਵਿਚ ਘਰ ਵਿਚ ਮੌਜੂਦ ਕੁਝ ਘਰੇਲੂ ਚੀਜ਼ਾਂ ਦੀ ਵਰਤੋਂ ਕਰਕੇ ਬਲੈਕਹੈੱਡਸ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅਸੀਂ ਤੁਹਾਨੂੰ ਸਾਧਾਰਨ ਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜੋ ਬਲੈਕਹੈੱਡਸ ਦੀ ਸਮੱਸਿਆ ਨੂੰ ਦੂਰ ਕਰ ਦੇਣਗੇ।
ਜ਼ਰੂਰੀ ਸਮੱਗਰੀ
- ਦਾਲਚੀਨੀ
- ਸ਼ਹਿਦ
ਬਣਾਉਣ ਦਾ ਤਰੀਕਾ
1. ਦਾਲਚੀਨੀ ਅਤੇ ਸ਼ਹਿਦ ਨੂੰ ਮਿਲਾ ਕੇ ਪੇਸਟ ਬਣਾ ਲਓ।
2. ਚਿਹਰੇ ਦੇ ਜਿਸ ਹਿੱਸੇ 'ਤੇ ਬਲੈਕਹੈੱਡਸ ਨਜ਼ਰ ਆਵੇ ਉੱਥੇ ਇਸ ਪੇਸਟ ਨੂੰ ਲਗਾਓ।
3. ਪੇਸਟ ਨੂੰ 10-15 ਮਿੰਟ ਲਈ ਇੰਝ ਹੀ ਲਗਾ ਰਹਿਣ ਦਿਓ।
4. ਜਦੋਂ ਇਹ ਸੁੱਕਣ ਲੱਗੇ ਤਾਂ ਇਸ ਨੂੰ ਹਲਕੇ ਹੱਥਾਂ ਨਾਲ ਉਤਾਰ ਦਿਓ।
5. ਚਿਹਰੇ ਨੂੰ ਧੋਣ ਤੋਂ ਬਾਅਦ ਮੋਈਸਚਰਾਈਜ਼ਰ ਲਗਾ ਲਓ।
6. ਇਸ ਪ੍ਰਕਿਰਿਆ ਦੀ 2-3 ਵਾਰ ਵਰਤੋਂ ਕਰੋ। ਇਸ ਨਾਲ ਬਲੈਕਹੈੱਡਸ ਦੂਰ ਹੋ ਜਾਣਗੇ।
ਛਿਲਕੇ ਸਮੇਤ ਸੇਬ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY