ਨਵੀਂ ਦਿੱਲੀ— ਮੋਕੇ ਜੇ ਚਿਹਰੇ 'ਤੇ ਇਕ ਤੋਂ ਜ਼ਿਆਦਾ ਦਿਖਾਈ ਦੇਣ ਲੱਗਣ ਤਾਂ ਖੂਬਸੂਰਤੀ ਘੱਟ ਹੋਣ ਲੱਗਦੀ ਹੈ। ਇਹ ਹਾਰਮੋਨ ਪੈਪਿਲੋਮਾ ਵਾਇਰਸ ਦੁਆਰਾ ਹੋਣ ਵਾਲਾ ਚਮੜੀ ਰੋਗ ਹੈ, ਜੋ ਕਿ ਫੈਲਣ ਵੀ ਲੱਗਦਾ ਹੈ। ਉਂਝ ਤਾਂ ਮੋਕੇ ਕਈ ਤਰ੍ਹਾਂ ਦੇ ਹੁੰਦੇ ਹਨ। ਇਹ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਹੋ ਸਕਦੇ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਪਤਾ ਨਹੀਂ ਕੀ ਕੁਝ ਨਹੀਂ ਕਰਦੇ। ਵੱਖ-ਵੱਖ ਤਰ੍ਹਾਂ ਦੇ ਟ੍ਰੀਟਮੇਂਟ ਦਾ ਸਹਾਰਾ ਲੈਂਦੇ ਹਨ ਪਰ ਇਹ ਚਮੜੀ ਤੋਂ ਜਾਣ ਦਾ ਨਾਂ ਹੀ ਨਹੀਂ ਲੈਂਦੇ ਹਨ। ਜੇ ਤੁਸੀਂ ਵੀ ਮੋਕਿਆਂ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਘਰੇਲੂ ਤਰੀਕਿਆਂ ਦੀ ਵਰਤੋਂ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹ੍ਹਾਂ ਘਰੇਲੂ ਤਰੀਕਿਆਂ ਬਾਰੇ...
1. ਟੀ ਟ੍ਰੀ ਤੇਲ
ਟੀ ਟ੍ਰੀ ਤੇਲ ਵਿਚ ਐਂਟੀ ਵਾਈਰਲ ਗੁਣ ਹੁੰਦੇ ਹਨ, ਜੋ ਕਿ ਇਨਫੈਕਸ਼ਨ ਨੂੰ ਖਤਮ ਕਰਦੇ ਹਨ ਇਸ ਤੇਲ ਵਿਚ ਥੋੜ੍ਹੀ ਜਿਹੀ ਐਲੋਵੇਰਾ ਜੈੱਲ ਮਿਲਾ ਕੇ ਮਿਕਸ ਕਰ ਲਓ। ਫਿਰ ਦਿਨ ਵਿਚ 4-5 ਵਾਰ ਮੋਕਿਆਂ 'ਤੇ ਲਗਾਓ। ਇਸ ਨਾਲ ਮੋਕੇ ਹੋਲੀ-ਹੋਲੀ ਝੜਣ ਲੱਗਦੇ ਹਨ।
2. ਅਜਵਾਈਨ ਦਾ ਤੇਲ
ਅਜਿਹਾ ਕਿਹਾ ਜਾਂਦਾ ਹੈ ਕਿ ਤੇਲ ਮੋਕਿਆਂ ਨੂੰ ਜਲਾਉਣ ਵਿਚ ਕਾਫੀ ਫਾਇਦੇਮੰਦ ਹੁੰਦਾ ਹੈ। ਅਜਵਾਈਨ ਦੇ ਪੱਤਿਆਂ ਵਿਚ ਜ਼ਰੂਰਤ ਮੁਤਾਬਕ ਕਾਰਵਾਕੋਲ ਮੌਜੂਦ ਹੁੰਦੇ ਹਨ ਜਿਸ ਵਿਚ ਐਂਟੀਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ। ਇਹ ਤੱਤ ਮੋਕਿਆਂ ਨੂੰ ਸੁੱਕਾ ਦਿੰਦੇ ਹਨ।
3. ਅਦਰਕ ਦਾ ਤੇਲ
ਇਨ੍ਹੇ ਸਾਰੇ ਲੋਕ ਅਦਰਕ ਦੇ ਤੇਲ 'ਤੇ ਭਰੋਸਾ ਕਰਦੇ ਹਨ ਤੁਸੀਂ ਐਂਟੀਬੈਕਟੀਰੀਅਲ ਗੁਣਾਂ ਦੇ ਭਰਪੂਰ ਇਹ ਤੇਲ ਮੋਕਿਆਂ ਨੂੰ ਸੁਕਾਉਣ ਵਿਚ ਕਾਫੀ ਕਾਰਗਾਰ ਹੈ।
4. ਬੇਕਿੰਗ ਸੋਡਾ
ਬੇਕਿੰਗ ਸੋਡੇ ਵਿਚ ਵਾਈਰਲ ਇਨਫੈਕਸ਼ਨ ਨਾਲ ਲੜਣ ਵਾਲੇ ਗੁਣ ਮੌਜੂਦ ਹੁੰਦੇ ਹਨ ਅਤੇ ਮੋਕਿਆਂ ਨੂੰ ਹਟਾਉਣ ਵਿਚ ਕਾਰਗਾਰ ਸਾਬਤ ਹੁੰਦਾ ਹੈ। ਬੇਕਿੰਗ ਸੋਡੇ ਵਿਚ ਸਿਰਕਾ ਮਿਲਾਓ ਅਤੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਸਵੇਰੇ-ਸ਼ਾਮ ਮੋਕਿਆਂ 'ਤੇ ਲਗਾਓ। ਇਸ ਨਾਲ ਮੋਕੇ ਕੁਝ ਹੀ ਦਿਨਾਂ ਵਿਚ ਦੂਰ ਹੋ ਜਾਣਗੇ।
5. ਸੇਬ ਦਾ ਸਿਰਕਾ
ਸੇਬ ਦੇ ਸਿਰਕੇ ਵਿਚ ਪਾਣੀ ਮਿਲਾਓ ਅਤੇ ਇਸ ਪੇਸਟ ਨੂੰ ਮੋਕਿਆਂ 'ਤੇ ਲਗਾਓ ਅਤੇ ਕਿਸੇ ਕੱਪੜੇ ਨਾਲ ਢੱਕ ਦਿਓ। ਅਜਿਹਾ ਰੋਜ਼ਾਨਾ ਕੁਝ ਦਿਨਾਂ ਤੱਕ ਕਰਨ ਨਾਲ ਤੁਹਾਡੇ ਮੋਕੇ ਚਮੜੀ ਤੋਂ ਵੱਖ ਹੋ ਜਾਣਗੇ।
ਜ਼ਿਆਦਾ ਦੇਰ ਤੱਕ ਯੂਰਿਨ ਰੋਕਣ ਨਾਲ ਹੋ ਸਕਦੇ ਹਨ ਇਹ ਨੁਕਸਾਨ
NEXT STORY