ਜਲੰਧਰ— ਹਰ ਲੜਕੀ ਚਾਹੁੰਦੀ ਹੈ ਕਿ ਉਸਦਾ ਚਿਹਰਾ ਖੂਬਸੂਰਤ ਅਤੇ ਚਮਕਦਾਰ ਹੋਵੇ। ਇਸ ਦੇ ਲਈ ਉਹ ਬਹੁਤ ਸਾਰੀ ਕਰੀਮਾਂ ਦੀ ਵਰਤੋਂ ਕਰਦੀ ਹੈ। ਅੱਜਕਲ ਚਿਹਰੇ 'ਤੇ ਵਾਲ ਆਉਣ ਦੀ ਸਮੱਸਿਆਂ ਆਮ ਹੀ ਹੋ ਗਈ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੜਕੀਆਂ ਨੂੰ ਪਾਰਲਰ ਜਾ ਕੇ ਵੈਕਸਿੰਗ ਕਰਵਾਉਣੀ ਪੈਂਦੀ ਹੈ। ਵੈਕਸਿੰਗ ਦਰਦਨਾਕ ਹੋਣ ਦੇ ਨਾਲ-ਨਾਲ ਮਹਿੰਗੀ ਵੀ ਪੈਂਦੀ ਹੈ। ਜੇਕਰ ਉਹ ਵੈਕਸਿੰਗ ਘਰ 'ਚ ਕਰਦੀ ਹੈ ਤਾਂ ਅਲਰਜ਼ੀ ਹੋਣ ਦਾ ਡਰ ਰਹਿਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਘਰ 'ਚ ਵੈਕਸਿੰਗ ਕਰਨ ਦਾ ਤਰੀਕਾ ਦੱਸਣ ਜਾ ਰਹੇ ਹਾਂ ਜੋ ਕਿ ਬਹੁਤ ਆਸਾਨ ਹੈ।
ਸਮੱਗਰੀ
- 2 ਚਮਚ ਬੇਸਨ
- 1 ਕੈਪਸੂਲ ਚਾਰਕੋਲ
- 3 ਚਮਚ ਗੁਲਾਬ-ਜਲ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇਕ ਬਰਤਨ 'ਚ ਸਾਰੀ ਸਮੱਗਰੀ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਫਿਰ ਇਸ ਮਿਸ਼ਰਨ ਨੂੰ ਆਪਣੇ ਚਿਹਰੇ ਦੇ ਉਹਨਾਂ ਹਿੱਸਿਆਂ ਉੱਪਰ ਲਗਾਓ ਜਿਸ 'ਤੇ ਵਾਲ ਹਨ। 20 ਮਿੰਟਾਂ ਬਾਅਦ ਜਦੋਂ ਇਹ ਸੁੱਕ ਜਾਵੇ ਤਾਂ ਰਗੜ ਕੇ ਉੱਤਾਰ ਦਿਓ। ਇਸ ਤੋਂ ਬਾਅਦ ਇਕ ਕਾਟਨ ਨੂੰ ਗਿੱਲਾ ਕਰਕੇ ਚਿਹਰੇ ਨੂੰ ਸਾਫ ਕਰ ਲਓ। ਇਸ ਮਿਸ਼ਰਨ ਦੀ ਵਰਤੋਂ ਨਾਲ ਤੁਹਾਡਾ ਚਿਹਰਾਂ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ।
ਵਿਆਹ ਦੇ ਬਾਅਦ ਨਾ ਕਰੋ ਇਹ ਗੱਲਾਂ, ਨਹੀਂ ਤਾਂ ਹੋ ਸਕਦੀ ਹੈ ਪਰੇਸ਼ਾਨੀ
NEXT STORY