ਵੈੱਬ ਡੈਸਕ- ਲਹਿੰਗਾ-ਚੋਲੀ ਇਕ ਅਜਿਹਾ ਪਹਿਰਾਵਾ ਹੈ ਜੋ ਕਦੇ ਪੁਰਾਣਾ ਨਹੀਂ ਹੁੰਦਾ। ਬਦਲਦੇ ਟਰੈਂਡ ਨਾਲ ਇਸਦੇ ਡਿਜ਼ਾਈਨ, ਪੈਟਰਨ, ਕੱਟ, ਸਲੀਵਸ ਅਤੇ ਨੈੱਕਲਾਈਨ ਵਿਚ ਨਵੀਆਂ-ਨਵੀਆਂ ਰਚਨਾਤਮਕਤਾ ਦੇਖਣ ਨੂੰ ਮਿਲਦੀ ਹੈ। ਲਹਿੰਗਾ-ਚੋਲੀ ਵੱਖ-ਵੱਖ ਫੈਬਰਿਕਸ ਵਿਚ ਆਉਂਦੇ ਹਨ। ਇਨ੍ਹਾਂ ਵਿਚ ਵੈਲਵੇਟ ਲਹਿੰਗਾ-ਚੋਲੀ ਹਮੇਸ਼ਾ ਤੋਂ ਮੁਟਿਆਰਾਂ ਦੀ ਪਹਿਲੀ ਪਸੰਦ ਰਹੇ ਹਨ। ਵੈਲਵੇਟ ਲਹਿੰਗਾ-ਚੋਲੀ ਮੁਟਿਆਰਾਂ ਅਤੇ ਔਰਤਾਂ ਨੂੰ ਰਾਇਲ ਅਤੇ ਕਲਾਸੀ ਲੁਕ ਪ੍ਰਦਾਨ ਕਰਦਾ ਹੈ। ਮਾਰਕੀਟ ਵਿਚ ਵੈਲਵੇਟ ਫੈਬਰਿਕ ਵਿਚ ਨਵੇਂ-ਨਵੇਂ ਟਰੈਂਡ ਅਤੇ ਮੌਕਿਆਂ ’ਤੇ ਪਹਿਨਣਾ ਪਸੰਦ ਕਰ ਰਹੀਆਂ ਹਨ।
ਇਨ੍ਹਾਂ ’ਤੇ ਸਟੋਨ ਵਰਕ, ਜਰੀ ਵਰਕ, ਮਿਰਰ ਵਰਕ, ਲੇਸ ਵਰਕ, ਗੋਟਾ ਪੱਟੀ ਵਰਕ ਅਤੇ ਕਢਾਈ ਵਰਕ ਵਰਗੇ ਡਿਜ਼ਾਈਨ ਕੀਤੇ ਜਾਂਦੇ ਹਨ। ਇਹ ਦੇਖਣ ਵਿਚ ਹੈਵੀ ਲੱਗਦੇ ਹਨ ਅਤੇ ਮੁਟਿਆਰਾਂ ਨੂੰ ਇਕ ਸ਼ਾਹੀ ਅੰਦਾਜ ਪ੍ਰਦਾਨ ਕਰਦੇ ਹਨ।
ਇਨ੍ਹਾਂ ਲਹਿੰਗਾ-ਚੋਲੀ ਵਿਚ ਮੁਟਿਆਰਾਂ ਨੂੰ ਜ਼ਿਆਦਾਤਰ ਬਲਿਊ, ਬਲੈਕ, ਪਰਪਲ ਵਰਗੇ ਗੂੜ੍ਹੇ ਰੰਗ ਵਿਚ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਸ਼ਾਨ ਨੂੰ ਵਧਾਉਂਦੇ ਹਨ। ਉਥੇ, ਬ੍ਰਾਈਡਲ ਕੁਲੈਕਸ਼ਨ ਵਿਚ ਰੈੱਡ, ਮੈਰੂਨ, ਵਾਈਨ ਵਰਗੇ ਰੰਗਾਂ ਦੇ ਲਹਿੰਗਾ-ਚੋਲੀ ਜ਼ਿਆਦਾ ਰਿਵਾਜ਼ ਵਿਚ ਹਨ। ਇਨ੍ਹਾਂ ਦੀ ਚੋਲੀ ਦੇ ਡਿਜ਼ਾਈਨਾਂ ਵਿਚ ਕੱਟ ਸਲੀਵਸ, ਵਿਦਾਊਟ ਸਲੀਵਸ, ਸਟ੍ਰੈਪ ਡਿਜ਼ਾਈਨ ਅਤੇ ਪਫ ਸਲੀਵਸ ਆਦਿ ਡਿਜ਼ਾਈਨ ਟਰੈਂਡ ਵਿਚ ਹਨ। ਵੈਲਵੇਟ ਫੈਬਰਿਕ ਦੀ ਸਭ ਤੋਂ ਵੱਡੀ ਖਾਸੀਅਤ ਇਸਦੀ ਚਮਕਦਾਰ ਬਨਾਵਟ ਹੈ ਜੋ ਇਸਨੂੰ ਹੋਰ ਫੈਬਰਿਕਸ ਨਾਲੋਂ ਵੱਧ ਬਣਾਉਂਦੀਆਂ ਹਨ। ਇਸ ’ਤੇ ਕੀਤਾ ਗਿਆ ਵਰਕ ਇਸਨੂੰ ਚਾਰ ਚੰਦ ਲਗਾ ਦਿੰਦਾ ਹੈ।
ਵੈਲਵੇਟ ਲਹਿੰਗਾ-ਚੋਲੀ ਨਾ ਸਿਰਫ ਫੈਸ਼ਨ ਦਾ ਪ੍ਰਤੀਕ ਹੈ ਸਗੋਂ ਇਹ ਮੁਟਿਆਰਾਂ ਅਤੇ ਔਰਤਾਂ ਨੂੰ ਆਤਮਵਿਸ਼ਵਾਸ ਅਤੇ ਰਾਇਲ ਫੀਲਿੰਗ ਵੀ ਦਿੰਦਾ ਹੈ। ਇਸ ਲਹਿੰਗਾ-ਚੋਲੀ ਨਾਲ ਮੁਟਿਆਰਾਂ ਜ਼ਿਆਦਾਤਰ ਗੋਲਡਨ ਜਾਂ ਸਿਲਵਰ ਜਿਊਲਰੀ ਪਹਿਨਣਾ ਪਸੰਦ ਕਰਦੀਆਂ ਹਨ। ਕੁਝ ਮੁਟਿਆਰਾਂ ਨੂੰ ਮੈਚਿੰਗ ਵਿਚ ਮੁਟਿਆਰਾਂ ਗੋਲਡਨ ਜਾਂ ਸਿਲਵਰ ਕਲਚ ਬੈਗ ਜਾਂ ਪੋਟਲੀ ਬੈਗ ਨੂੰ ਕੈਰੀ ਕਰਨਾ ਪਸੰਦ ਕਰਦੀਆਂ ਹਨ। ਹੇਅਰ ਸਟਾਈਲ ਵਿਚ ਓਪਨ ਹੇਅਰ, ਹਾਫ ਕਲਰਸ ਹੇਅਰ ਸਟਾਈਲ, ਬਨ ਜੂੜਾ ਜਾਂ ਲੰਬੀ ਗੁੱਤ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੀ ਹੈ। ਫੁੱਟਵੀਅਰ ਵਿਚ ਮੁਟਿਆਰਾਂ ਪੰਜਾਬੀ ਜੁੱਤੀ ਜਾਂ ਹਾਈ ਹੀਲਸ ਪਹਿਨਣਾ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਸਟਾਈਲਿਸ਼ ਅਤੇ ਪਰਫੈਕਟ ਬਣਾਉਂਦੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਤੁਸੀਂ ਵੀ ਬਰਸ਼ ਕਰਨ ਦੇ ਤੁਰੰਤ ਬਾਅਦ ਪੀਂਦੇ ਹੋ ਚਾਹ? ਜਾਣ ਲਵੋ ਇਸ ਦੇ ਨੁਕਸਾਨ
NEXT STORY