ਬਲੇਜਰ ਨੂੰ ਤੁਸੀਂ ਪੈਂਟ ਜਾਂ ਫਿਰ ਸਕਰਟ ਨਾਲ ਪਹਿਨੇ ਦੇਖਿਆ ਹੋਵੇਗਾ ਪਰ ਇਨ੍ਹੀਂ ਦਿਨੀਂ ਬਿਨਾਂ ਪੈਂਟ ਅਤੇ ਸਕਰਟ ਵਾਲੀ ਬਲੇਜਰ ਡ੍ਰੈੱਸ ਫੈਸ਼ਨ ਟ੍ਰੈਂਡ ’ਚ ਹੈ। ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਅਭਿਨੇਤਰੀਆਂ ਇਸ ਡ੍ਰੈੱਸ ਨੂੰ ਪਹਿਨੇ ਸਪਾਟ ਹੁੰਦੀਆਂ ਰਹਿੰਦੀਆਂ ਹਨ।
ਤੁਸੀਂ ਵੀ ਇਸ ਡ੍ਰੈੱਸ ਨੂੰ ਟ੍ਰਾਈ ਕਰ ਸਕਦੇ ਹੋ। ਆਫਿਸ ਮੀਟਿੰਗ ਹੋਵੇ ਜਾਂ ਫਿਰ ਫ੍ਰੈਂਡਸ ਨਾਲ ਕਿਤੇ ਪਾਰਟੀ ’ਤੇ ਜਾ ਰਹੇ ਹੋ ਤਾਂ ਇਹ ਡ੍ਰੈੱਸ ਤੁਹਾਡੇ ਲਈ ਇਕ ਚੰਗਾ ਬਦਲ ਹੈ। ਇਹ ਆਊਟਫਿਟ ਤੁਹਾਨੂੰ ਕਲਾਸੀ ਦੇ ਨਾਲ-ਨਾਲ ਗਲੈਮਰਸ ਲੁੱਕ ਦੇਵੇਗੀ। ਆਓ ਜਾਣਦੇ ਹਾਂ ਕਿ ਬਲੇਜਰ ਡ੍ਰੈੱਸ ਦੀ ਵੱਖ-ਵੱਖ ਵੈਰਾਇਟੀ ਬਾਰੇ...

ਬਲੇਜਰ ਡ੍ਰੈੱਸ ਵਿਦ ਬੈਲਟ
ਅੱਜਕਲ ਕਿਸੇ ਵੀ ਡ੍ਰੈੱਸ ਨਾਲ ਬੈਲਟ ਪਹਿਣਨ ਦਾ ਟ੍ਰੈਂਡ ਛਾਇਆ ਹੋਇਆ ਹੈ। ਤੁਸੀਂ ਚਾਹੋ ਤਾਂ ਆਪਣੇ ਕਿਸੇ ਵੀ ਕਲਰ ਦੀ ਬਲੇਜਰ ਡ੍ਰੈੱਸ ਨਾਲ ਬੈਲਟ ਟ੍ਰਾਈ ਕਰ ਸਕਦੇ ਹੋ। ਆਫਿਸ ਮੀਟਿੰਗ ਲਈ ਇਹ ਬੈਸਟ ਡ੍ਰੈੱਸ ਹੈ। ਇਹ ਤੁਹਾਨੂੰ ਪਾਵਰ ਵੂਮੈਨ ਵਰਗੀ ਫੀਲਿੰਗ ਦੇਵੇਗੀ। ਇਸ ਨਾਲ ਤੁਸੀਂ ਹਾਈ ਹੀਲਸ ਸੈਂਡਲ ਕੈਰੀ ਕਰ ਸਕਦੇ ਹੋ।
ਪ੍ਰਿੰਟਿਡ ਬਲੇਜਰ ਡ੍ਰੈੱਸ
ਇਨ੍ਹੀ ਦਿਨੀਂ ਪ੍ਰਿੰਟ ਦਾ ਫੈਸ਼ਨ ਹੈ, ਜੇਕਰ ਤੁਹਾਨੂੰ ਵੀ ਪ੍ਰਿੰਟ ਪਸੰਦ ਹੈ ਤਾਂ ਪ੍ਰਿੰਟਿਡ ਬਲੇਜਰ ਡ੍ਰੈੱਸ ਟਰਾਈ ਕਰ ਸਕਦੀ ਹੋ। ਇਹ ਤੁਹਾਨੂੰ ਕੂਲ ਲੁੱਕ ਦੇਵੇਗੀ। ਤੁਸੀਂ ਕਿਤੇ ਆਊਟਿੰਗ ਜਾਂ ਫਿਰ ਟ੍ਰੈਵਲਿੰਗ ’ਤੇ ਜਾ ਰਹੇ ਹੋ ਤਾਂ ਫਲਾਵਰ ਪ੍ਰਿੰਟਿਡ ਬਲੇਜਰ ਤੁਹਾਡੇ ਲਈ ਬੈਸਟ ਰਹੇਗਾ।

ਲਾਂਗ ਬਲੇਜ ਡ੍ਰੈੱਸ
ਵਧੇਰੇ ਬਲੇਜ ਡ੍ਰੈੱਸ ਗੋਡਿਆਂ ਦੇ ਉੱਪਰ ਤੱਕ ਹੁੰਦੇ ਹਨ, ਜੇਕਰ ਤੁਹਾਨੂੰ ਸ਼ਾਟ ਡ੍ਰੈੱਸ ਪਹਿਨਣੀ ਪਸੰਦ ਨਹੀਂ ਤਾਂ ਤੁਸੀਂ ਲਾਂਗ ਬਲੇਜ ਡ੍ਰੈੱਸ ਟਰਾਈ ਕਰ ਸਕਦੇ ਹੋ। ਅਦਾਕਾਰਾ ਸ਼ਿਲਪਾ ਸ਼ੈੱਟੀ ਮਹਿਰੂਨ ਕਲਰ ਦੀ ਲਾਂਗ ਬਲੇਜ ਡ੍ਰੈੱਸ ਪਹਿਨੀ ਨਜ਼ਰ ਆ ਚੁੱਕੀ ਹੈ।
ਬਲੈਕ ਬਲੇਜਰ ਡ੍ਰੈੱਸ
ਬਲੈਕ ਐਵਰਗ੍ਰੀਨ ਕਲਰ ਹੈ। ਰੰਗ ਦੀ ਚੋਣ ਕਰਨ ’ਚ ਮੁਸ਼ਕਲ ਆਏ ਤਾਂ ਬਲੈਕ ਬਲੇਜਰ ਡ੍ਰੈੱਸ ਟਰਾਈ ਕਰ ਸਕਦੇ ਹੋ। ਹੁਣੇ ਜਿਹੇ ਪੰਜਾਬੀ ਹੀਰੋਇਨ ਅਤੇ ਸਿੰਗਰ ਸ਼ਹਿਨਾਜ ਕੌਰ ਗਿੱਲ ਨੇ ਬਲੈਕ ਬਲੇਜਰ ਡ੍ਰੈੱਸ ’ਚ ਫੋਟੋ ਸ਼ੂਟ ਕਰਾਇਆ ਸੀ, ਜਿਸ ਦੀਆਂ ਫੋਟੋਆਂ ਕਾਫੀ ਵਾਇਰਲ ਹੋਈਆਂ ਸੀ। ਇਸ ਤੋਂ ਇਲਾਵਾ ਤੁਸੀਂ ਵ੍ਹਾਈਟ, ਰੈੱਡ, ਟਾਈ ਐੈਂਡ ਡਾਈ ਅਤੇ ਡੈਨਿਮ ਬਲੇਜਰ ਵੀ ਟ੍ਰਾਈ ਕਰ ਸਕਦੇ ਹੋ।

ਸਟ੍ਰਿਪ ਬਲੇਜਰ ਡ੍ਰੈੱਸ
ਸਟ੍ਰਿਪ ਭਾਵ ਧਾਰੀਧਾਰ ਕੱਪੜਿਆਂ ਦਾ ਰੁਝਾਨ ਫਿਰ ਤੋਂ ਹੈ। ਇਨ੍ਹੀਂ ਦਿਨੀਂ ਵਧੇਰੇ ਆਊਟਫਿਟ ਪੈਂਟ, ਪਲਾਜੋ, ਸਾੜ੍ਹੀ ਅਤੇ ਜੰਪਸੂਟ ਵਰਗੇ ਵੈਸਟਰਨ ਅਤੇ ਇੰਡੀਅਨ ਡ੍ਰੈੱਸ ਦੀ ਮਾਰਕੀਟ ’ਚ ਸਟ੍ਰਿਪ ਵੈਰਾਇਟੀ ਵੀ ਛਾਈ ਹੋਈ ਹੈ। ਵ੍ਹਾਈਟ ਐੈਂਡ ਬਲੈਕ ਸਟ੍ਰਿਪ ਬਲੇਜਰ ਡ੍ਰੈੱਸ ਔਰਤਾਂ ਨੂੰ ਕਾਫੀ ਪਸੰਦ ਆ ਰਹੀ ਹੈ।
ਟੂ ਕਲਰ ਬਲੇਜਰ ਡ੍ਰੈੱਸ
ਦੋ ਰੰਗਾਂ ਦੀ ਬਲੇਜਰ ਡ੍ਰੈੱਸ ਫੈਸ਼ਨ ਸੈਂਸੇਸ਼ਨ ਬਣੀ ਹੋਈ ਹੈ। ਹੁਣੇ ਜਿਹੇ ਬਾਲੀਵੁੱਡ ਅਦਾਕਾਰਾ ਜੇਨੇਲੀਆ ਡਿਸੂਜਾ ਯੈਲੋ ਅਤੇ ਬਲੈਕ ਰੰਗ ਦੀ ਟੂ ਕਲਰ ਬਲੇਜ ਡ੍ਰੈੱਸ ਪਹਿਨੀ ਸਪਾਟ ਹੋਈ ਸੀ।
Beauty Tips: ਐਲੋਵੇਰਾ ਸਣੇ ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾਲ ਦੂਰ ਕਰੋ ਗਰਦਨ ਦਾ ਕਾਲਾਪਣ
NEXT STORY