ਖੰਨਾ (ਸੁਖਵਿੰਦਰ ਕੌਰ) : ਮਿਹਨਤ ਤੇ ਲਗਨ ਵਿਅਕਤੀ ਨੂੰ ਉਸ ਦੇ ਟੀਚੇ ਨੂੰ ਸਰ ਕਰਨ ’ਚ ਬਹੁਤ ਮਦਦ ਕਰਦੀ ਹੈ ਅਜਿਹਾ ਹੀ ਮਿਹਨਤੀ ਖੰਨਾ ਦਾ ਨੌਜਵਾਨ ਦਿਵਿਆਂਗ ਕਰਾਟੇ ਕੋਚ ਤਰੁਣ ਸ਼ਰਮਾ ਹੈ। ਉਸ ਨੇ ਕਰਾਟੇ ਕੋਚ ਵਜੋਂ ਕੌਮੀ ਪੱਧਰ ਦੀ ਡਿਗਰੀ ਹਾਸਲ ਕਰਕੇ ਪੰਜਾਬ ਦਾ ਪਹਿਲਾਂ ਦਿਵਿਆਂਗ ਕੌਮੀ ਪੱਧਰ ਦਾ ਕੋਚ ਬਣਨ ਦਾ ਮਾਣ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਖੰਨਾ ਵਾਸੀ ਤਰੁਣ ਸ਼ਰਮਾ ਨੂੰ ਕੌਮੀ ਕਰਾਟੇ ਕੋਚ ਦਾ ਟੈਸਟ ਪਾਸ ਹੋਣ ’ਤੇ ਸਿਆਨ ਭਰਤ ਸ਼ਰਮਾ ਵਲੋਂ ਨੈਸ਼ਨਲ ਕਰਾਟੇ ਕੋਚ ਦੀ ਡਿਗਰੀ ਸੌਂਪੀ ਗਈ।
ਤਰੁਣ ਸ਼ਰਮਾ ਦੀ ਇਸ ਪ੍ਰਾਪਤੀ ਲਈ ਖੰਨਾ ਸ਼ਹਿਰ ਤੇ ਉਸ ਦੇ ਮੁਹੱਲੇ ’ਚ ਖੁਸ਼ੀ ਦੀ ਲਹਿਰ ਦੌਡ਼ ਗਈ ਅਤੇ ਸਾਰਾ ਦਿਨ ਉਸਦੇ ਪਰਿਵਾਰ ਵਾਲਿਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਇਸ ਮੌਕੇ ਪਰਮਜੀਤ ਸਿੰਘ, ਰਜਨੀਸ਼ ਚੌਧਰੀ, ਨਵਲ ਦੱਤਾ ਨੇ ਵੀ ਤਰੁਣ ਸ਼ਰਮਾ ਨੂੰ ਵਧਾਈ ਦਿੰਦਿਆਂ ਅਸ਼ੀਰਵਾਦ ਦਿੱਤਾ।
'ਮਾਰਕਫੈਡ ਬਨਸਪਤੀ ਪਲਾਂਟ' ਨੂੰ ਲਾਡੋਵਾਲੀ ਲੁਧਿਆਣਾ ਵਿਖੇ ਤਬਦੀਲ ਕਰਨ ਦੀ ਤਿਆਰੀ ਸ਼ੁਰੂ
NEXT STORY