ਭਾਮੀਆਂ ਕਲਾਂ (ਜਗਮੀਤ) : ਫੈਕਟਰੀ ’ਚ ਨਾਲ ਕੰਮ ਕਰਨ ਵਾਲੀ ਕੁੜੀ ਨੂੰ ਵਿਆਹ ਕਰਵਾਉਣ ਦਾ ਲਾਰਾ ਲਾ ਕੇ ਕਰੀਬ 9 ਮਹੀਨਿਆਂ ਤੱਕ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਕੁੜੀ ਦੇ ਗਰਭਵਤੀ ਹੋਣ ਤੋਂ ਬਾਅਦ ਵਿਆਹ ਕਰਵਾਉਣ ਤੋਂ ਇਨਕਾਰ ਕਰਨ ਵਾਲੇ ਮੁੰਡੇ ਖ਼ਿਲਾਫ਼ ਚੌਂਕੀ ਮੂੰਡੀਆਂ ਕਲਾਂ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡਾ ਝਟਕਾ, ਸਕੂਲ ਮੁਖੀਆਂ ਨੂੰ ਸਖ਼ਤ ਹੁਕਮ ਜਾਰੀ
ਚੌਂਕੀ ਅਧੀਨ ਆਉਂਦੇ ਪਿੰਡ ਮੂੰਡੀਆਂ ਟਿੱਬਾ ’ਚ ਇਕ ਕਿਰਾਏ ਦੇ ਮਕਾਨ ’ਚ ਰਹਿਣ ਵਾਲੀ 24 ਸਾਲਾ ਪੀੜਤਾ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਹ ਪਿਛਲੇ 10 ਮਹੀਨੇ ਤੋਂ ਫੇਸ-8, ਫੋਕਲ ਪੁਆਇੰਟ, ਮੰਗਲੀ ਨੀਚੀ ’ਚ ਸਥਿਤ ਇਕ ਫੈਕਟਰੀ ’ਚ ਨੌਕਰੀ ਕਰਦੀ ਸੀ। ਇੱਥੇ ਉਸ ਦੀ ਦੋਸਤੀ ਅਕਾਸ਼ ਕੁਮਾਰ ਪੁੱਤਰ ਵਿਜੇ ਪਾਲ ਵਾਸੀ ਨਵੀਂ ਬਹਿਪੁਰੀ, (ਯੂ. ਪੀ.), ਹਾਲ ਵਾਸੀ ਵੀਰ ਪੈਲੇਸ, ਚੰਡੀਗੜ੍ਹ ਰੋਡ, ਲੁਧਿਆਣਾ ਨਾਲ ਹੋ ਗਈ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ 'ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀ ਇਹ ਗੱਲ
ਅਕਾਸ਼ ਨੇ ਕਰੀਬ 8-9 ਮਹੀਨਿਅਾਂ ਤੱਕ ਉਸ ਨੂੰ ਵੱਖ-ਵੱਖ ਹੋਟਲਾਂ ’ਚ ਲਿਜਾ ਕੇ ਇਹ ਕਹਿੰਦੇ ਹੋਏ ਸਰੀਰਕ ਸਬੰਧ ਬਣਾਏ ਕਿ ਉਹ ਪੀੜਤਾ ਨਾਲ ਵਿਆਹ ਕਰਵਾਏਗਾ। ਇਸ ਸਮੇਂ ਦੌਰਾਨ ਪੀੜਤਾ ਗਰਭਵਤੀ ਹੋ ਗਈ। ਬੀਤੀ 17 ਅਪ੍ਰੈਲ ਨੂੰ ਅਕਾਸ਼ ਮੁੜ ਪੀੜਤਾ ਦੇ ਕਮਰੇ ’ਚ ਗਿਆ ਅਤੇ ਮੁੜ ਤੋਂ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿੱਧਰੇ ਚਲਾ ਗਿਆ। ਪੁਲਸ ਨੇ ਅਕਾਸ਼ ਕੁਮਾਰ ਖ਼ਿਲਾਫ਼ ਜਬਰ-ਜ਼ਿਨਾਹ ਦੀ ਧਾਰਾ ਤਹਿਤ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਵ੍ਹੀਲ ਚੇਅਰ 'ਤੇ ਰਹਿਦੀ ਹੈ ਦਿਵਿਆਂਗ ਦਿਵਿਆ, ਮੁਸ਼ਕਿਲ ਨਾਲ ਫੜਦੀ ਹੈ ਪੈੱਨ, ਹਾਸਲ ਕੀਤਾ ਵੱਡਾ ਮੁਕਾਮ
NEXT STORY