ਜਲੰਧਰ — ਸਾਡੇ ਬਜ਼ੁਰਗ ਹਮੇਸ਼ਾ ਕਹਿੰਦੇ ਹਨ ਕਿ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ। ਇਹ ਕੰਮ ਜ਼ਿਆਦਾਤਰ ਲੋਕਾਂ ਨੂੰ ਔਖਾ ਹੀ ਲਗਦਾ ਹੈ। ਕੋਸ਼ਿਸ਼ ਕਰਨ ਦੇ ਬਾਵਜੂਦ ਸਵੇਰੇ ਉੱਠ ਨਹੀਂ ਸਕਦੇ ਅਤੇ ਆਲਸ 'ਚ ਹੀ ਸਵੇਰ ਦਾ ਸਮਾਂ ਨਿਕਲ ਜਾਂਦਾ ਹੈ। ਪਰ ਕਿ ਤੁਹਾਨੂੰ ਪਤਾ ਹੈ ਕਿ ਦੇਰ ਤੱਕ ਸੌਣ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਦੇਰ ਤੱਕ ਸੌਣ ਨਾਲ ਸਿਹਤ 'ਤੇ ਕੀ ਅਸਰ ਹੋ ਸਕਦਾ ਹੈ।
* ਜ਼ਿਆਦਾ ਦੇਰ ਇਕੋ ਪਾਸੇ ਸੌਣ ਨਾਲ ਉਸ ਪਾਸੇ ਦਰਦ ਕਹਿਣ ਲੱਗ ਜਾਂਦੀ ਹੈ।
* ਦੇਰ ਨਾਲ ਸੋਣ ਦਾ ਅਸਰ ਸਾਡੇ ਦਿਮਾਗ ਅਤੇ ਹਾਰਮੋਨ 'ਤੇ ਪੈਂਦਾ ਹੈ। ਜਿਸ ਦਾ ਅਸਰ ਇਨਸਾਨ ਦੇ ਵਿਵਹਾਰ 'ਤੇ ਸਾਫ ਦਿਖਦਾ ਹੈ।
* ਦੇਰ ਨਾਲ ਉੱਠਣ ਵਾਲੇ ਦਿਮਾਗੀ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ।
* ਇਕ ਖੋਜ ਦੇ ਅਨੁਸਾਰ ਜ਼ਿਆਦਾ ਸੋਣ ਦੇ ਨਾਲ ਸਰੀਰ ਦੀ ਘੜੀ 'ਚ ਗੜਬੜ ਹੋ ਜਾਂਦੀ ਹੈ ਜਿਸ ਕਾਰਣ ਦਿਨਭਰ ਸੁਸਤੀ ਹੀ ਰਹਿੰਦੀ ਹੈ।
* ਜ਼ਿਆਦਾ ਸੌਣ ਨਾਲ ਦਿਮਾਗ ਦੇ ਟ੍ਰਾਂਸਮੀਟਰ 'ਤੇ ਵੀ ਅਸਰ ਪੈਂਦਾ ਹੈ, ਜਿਸ ਨਾਲ ਸਿਰ ਦਰਦ ਦੀ ਸ਼ਿਕਾਇਤ ਵੀ ਹੋ ਜਾਂਦੀ ਹੈ।
* ਦੇਰ ਸੌਣ ਨਾਲ ਬਹੁਤ ਸਾਰੇ ਕੰਮ ਰਹਿ ਜਾਂਦੇ ਹਨ ਜਿਸ ਨਾਲ ਸਾਡੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ 'ਤੇ ਵੀ ਅਸਰ ਪੈਂਦਾ ਹੈ।
ਭੁੱਲਣ ਦੀ ਬੀਮਾਰੀ ਘੱਟ ਕਰਨ ਦੇ ਘਰੇਲੂ ਨੁਸਖੇ
NEXT STORY