ਪਠਾਨਕੋਟ (ਕੰਵਲ) : ਪਿਛਲੇ ਦਿਨੀਂ ਜੰਗਲਾਤ ਵਿਭਾਗ ਦੀ ਟੀਮ ਨੇ ਵਣ ਰੇਂਜ ਭਦਰੋਆ ਅਧੀਨ ਨਾਜਾਇਜ਼ ਖੂਹ ਦੀ ਸਮੱਗਲਿੰਗ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ, ਜਿਸ ਤਹਿਤ ਪਠਾਨਕੋਟ-ਜਲੰਧਰ ਰੋਡ ’ਤੇ ਪਿੰਡ ਮੀਲਵਾਂ ਨੇੜੇ ਇਕ ਜੀਪ ’ਚੋਂ 25 ਦੇ ਕਰੀਬ ਵੱਢੇ ਹੋਏ ਕੀਮਤੀ ਖੈਰ ਦੀ ਲੱਕੜ ਦੇ ਮੋਸ਼ੇ ਬਰਾਮਦ ਹੋਏ, ਜਿਸ ਤਹਿਤ ਜੰਗਲਾਤ ਵਿਭਾਗ ਦੀ ਟੀਮ ਵੱਲੋਂ ਤਿੰਨ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਅਤੇ ਅਦਾਲਤ ਵੱਲੋਂ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਵਿਭਾਗੀ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ- ਬੰਦ ਵਿਚਾਲੇ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ
ਫੜੇ ਗਏ ਮੁਲਜ਼ਮਾਂ ’ਚ ਵਿਸ਼ਾਲ ਅਤੇ ਗੋਵਿੰਦ ਦੋਵੇਂ ਵਾਸੀ ਡਮਟਾਲ ਅਤੇ ਰਾਕੇਸ਼ ਵਾਸੀ ਕੋਟਾ ਮੰਗਵਾਲ ਸ਼ਾਮਲ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਅਮਲ ਵਿਚ ਲਿਆਂਦੀ ਗਈ ਅਤੇ ਰਿਮਾਂਡ ਲਿਆ ਗਿਆ। ਅੱਜ ਰਾਮ ਗੋਪਾਲ ਮੰਦਰ ਦੇ ਡਮਟਾਲ ਵਿਖੇ ਖੈਰ ਦੇ ਦਰੱਖਤ ਵੱਢਣ ਵਾਲੇ ਸਥਾਨ ’ਤੇ ਵਣ ਰੇਂਜ ਭਦਰੋਆ ਦੇ ਰੇਂਜ ਅਧਿਕਾਰੀ ਅਭਿਨਵ ਠਾਕੁਰ ਅਤੇ ਟੀਮ ਮੌਕੇ ’ਤੇ ਪੁੱਜੀ ਅਤੇ ਵੱਢੇ ਹੋਏ ਦਰੱਖਤ ਵੀ ਬਰਾਮਦ ਕਰ ਲਏ ਹਨ ਅਤੇ ਅੱਜ ਡਮਟਾਲ-ਪਠਾਨਕੋਟ ਰੇਲਵੇ ਟਰੈਕ ’ਤੇ ਜਿਥੇ ਇਹ ਲੋਕ ਖੈਰ ਦੇ ਦਰੱਖਤ ਵੱਢਦੇ ਸਨ ਤੇ ਨਿਸ਼ਾਨ ਦੇਹੀ ’ਚ ਵੀ ਇਨ੍ਹਾਂ ਜੰਗਲਾਤ ਮਾਫੀਆ ਵੱਲੋਂ ਵੱਡੀ ਮਾਤਰਾ ’ਚ ਦਰੱਖਤ ਵੱਢੇ ਪਾਏ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ ਖਾ ਜਾਵੇਗਾ ਐਤਵਾਰ
ਮੁੱਢਲੀ ਤਫ਼ਤੀਸ਼ ’ਚ ਜਦੋਂ ਇਨ੍ਹਾਂ ਤਿੰਨਾਂ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਕਬੂਲ ਕੀਤਾ ਕਿ ਉਹ ਨਸ਼ੇ ਦੇ ਆਦੀ ਹਨ ਅਤੇ ਕੁਝ ਲੋਕ ਉਨ੍ਹਾਂ ਨੂੰ ਰਾਤ ਸਮੇਂ ਖੈਰ ਦੇ ਦਰੱਖਤ ਵੱਢਣ ਲਈ ਕਹਿੰਦੇ ਹਨ ਅਤੇ ਜਿਸਦੇ ਬਦਲੇ ਉਨ੍ਹਾਂ ਨੂੰ 2000 ਰੁਪਏ ਦਿੰਦੇ ਹਨ, ਜਿਸ ਤਹਿਤ ਉਹ ਅਜਿਹਾ ਕਰਦੇ ਹਨ। ਇਹ ਕੰਮ ਉਹ ਨਸ਼ੇ ਦੀ ਪੂਰਤੀ ਲਈ ਕਰਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਡਾਕਾ, ਦੇਰ ਰਾਤ 8 ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਲੁੱਟ ਲਿਆ ਸਾਰਾ ਘਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਟਾਲਾ ‘ਚ ਰਿਹਾ 100 ਫੀਸਦੀ ਬੰਦ, ਬੱਸਾਂ ਤੇ ਪੈਟਰੋਲ ਪੰਪਾਂ ਦੀ ਵੀ ਰਹੀ ਹੜਤਾਲ, ਲੋਕ ਹੋਏ ਪ੍ਰੇਸ਼ਾਨ
NEXT STORY