ਗੁਰਦਾਸਪੁਰ (ਵਿਨੋਦ) - ਸਿਟੀ ਪੁਲਸ ਗੁਰਦਾਸਪੁਰ ਨੇ ਜੀਉ ਕੰਪਨੀ ਦਾ 5-ਜੀ ਟਾਵਰ ਲਗਾਉਣ ਦਾ ਸਬਜ਼ਬਾਗ ਵਿਖਾ ਕੇ ਇਕ ਵਿਅਕਤੀ ਨਾਲ 34,67,280 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ਼ ਗੁਰਮੀਤ ਸਿੰਘ ਨੇ ਦੱਸਿਆ ਕਿ ਊਧਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਗੁਰਦਾਸਪੁਰ ਨੇ ਉੱਚ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਕਿ ਦੋਸ਼ੀ ਰਜੇਸ਼ ਕੁਮਾਰ ਬੂਝ ਪੁੱਤਰ ਰਾਮ ਲਾਲ ਵਾਸੀ ਮਕਾਨ ਨੰਬਰ ਏ-1 ਬੁੱਧ ਬਿਹਾਰ ਤਾਜਪੁਰ ਪਹਾੜੀ ਰੋਡ ਬਦਰਪੁਰ ਸਾਊਥ ਦਿੱਲੀ ਅਤੇ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਜੀਉ ਕੰਪਨੀ ਦਾ 5-ਜੀ ਟਾਵਰ ਲਗਾਉਣ ਦਾ ਸਬਜ਼ਬਾਗ ਵਿਖਾਇਆ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਵਿਖੇ ਵਾਪਰੀ ਕਤਲ ਦੀ ਵਾਰਦਾਤ ਮੌਕੇ ਮੌਜੂਦ ਸੀ ਇਹ ਨੌਜਵਾਨ, ਰੋ-ਰੋ ਦੱਸੀ ਸਾਰੀ ਕਹਾਣੀ (ਵੀਡੀਓ)
ਉਤਤ ਵਿਅਕਤੀਆਂ ਨੇ ਆਪਣੇ ਆਪ ਨੂੰ ਸਰਕਾਰੀ ਮਹਿਕਮਾ ਦਾ ਉੱਚ ਅਫ਼ਸਰ ਦੱਸ ਕੇ ਇਕ ਸਲਾਹ ਹੋ ਕੇ ਵੱਟਸਐਪ ਰਾਹੀਂ ਫਰਜ਼ੀ ਰਸੀਦਾਂ, ਲੇਟਰ ਭੇਜ ਕੇ ਵੱਖ-ਵੱਖ ਬੈਂਕ ਖਾਤਿਆਂ ਵਿਚ 34,67,280 ਰੁਪਏ ਧੋਖੇ ਨਾਲ ਪਵਾ ਕੇ ਠੱਗੀ ਮਾਰੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪ ਪੁਲਸ ਕਪਤਾਨ ਸਿਟੀ ਗੁਰਦਾਸਪੁਰ ਵੱਲੋਂ ਕਰਨ ਤੋਂ ਬਾਅਦ ਦੋਸ਼ੀ ਰਜੇਸ਼ ਕੁਮਾਰ ਸਮੇਤ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਪੜ੍ਹੋ ਇਹ ਵੀ ਖ਼ਬਰ: ਮਹਾਰਾਣੀ ਐਲਿਜ਼ਾਬੈਥ II ਨੇ 1997 'ਚ ਭਾਰਤ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਸੀ ਮੱਥਾ, ਵੇਖੋ ਵੀਡੀਓ
ਕਰਾਚੀ ਪੁਲਸ ਨੇ ਮਸਜਿਦ ’ਚੋਂ ਖ਼ਤਰਨਾਕ ਹਥਿਆਰ ਕੀਤੇ ਬਰਾਮਦ, ISI ਅਧਿਕਾਰੀਆਂ ਨੇ ਮੌਲਵੀ ਨੂੰ ਕਰਵਾਏ ਵਾਪਸ
NEXT STORY